Htv Punjabi
Punjab

ਪਤਨੀ ਅਤੇ ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਖੁਦ ਨੂੰ ਵੀ ਕੀਤਾ ਮੌਤ ਦੇ ਹਵਾਲੇ

ਮਾਨਸਾ : ਮਾਨਸਾ ਜਿ਼ਲ੍ਹੇ ਦੇ ਕਸਬਾ ਬੁਢਲਾਡਾ ਦੀ ਬਾਜੀਗਰ ਬਸਤੀ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਕੁੜੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।ਵਾਰਦਾਤ ਦੀ ਵਜ੍ਹਾ ਪਤਨੀ ਦੇ ਚਰਿੱਤਰ ਤੇ ਸ਼ੱਕ ਦੱਸਿਆ ਜਾ ਰਿਹਾ ਹੈ, ਜਿਸ ਦੇ ਕਾਰਨ ਉਸ ਨੇ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ।ਇਸ ਦੇ ਬਾਅਦ ਜਦ ਕੁੜੀ ਬਚਾਉਣ ਆਈ ਤਾਂ ਉਸ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਮਾਰ ਦਿੱਤੀਆਂ।ਇਸ ਦੇ ਬਾਅਦ ਪੁਲਿਸ ਦੇ ਡਰ ਕਾਰਨ ਮੁਲਜ਼ਮ ਨੇ ਖੁਦ ਨੂੰ ਵੀ ਫੰਦਾ ਲਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਵਰਡ 19 ਦੀ ਬਾਜ਼ੀਗਰ ਬਸਤੀ ਵਿੱਚ ਰਹਿਣ ਵਾਲੇ ਰਾਜੂ ਸਿੰਘ ਪੁੱਤਰ ਕਰਨ ਸਿੰਘ ਦੇ ਰੂਪ ਵਿੱਚ ਹੋਈ ਹੈ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੀ ਵੱਡੀ ਧੀ ਲਕਸ਼ਮੀ ਨੇ ਦੱਸਿਆ ਕਿ ਉਸ ਦੀ ਮਾਂ ਸਾਵਿਤਰੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ, ਜਿਸ ਦੇ ਕਾਰਨ ਆਏ ਦਿਨ ਦੋਨਾਂ ਵਿੱਚ ਝਗੜਾ ਹੁੰਦਾ ਸੀ।ਬੁੱਧਵਾਰ ਸਵੇਰੇ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਪਤੀ ਪਤਨੀ ਦੋਨਾਂ ਵਿੱਚ ਕਹਾਸੁਣੀ ਹੋਈ।ਅਚਾਨਕ ਰਾਜੂ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਸਾਵਿਤਰੀ ਤੇ ਵਾਰ ਕਰ ਦਿੱਤਾ।ਜਦ 16 ਸਾਲ ਦੀ ਛੋਟੀ ਕੁੜੀ ਪ੍ਰੀਤ ਵਿੱਚ ਬਚਾਅ ਕਰਨ ਆਈ ਤਾਂ ਉਸ ਨੂੰ ਵੀ ਰਾਜੂ ਨੇ ਜ਼ਖ਼ਮੀ ਕਰ ਦਿੱਤਾ।

ਉਹ ਦੋਨੋਂ ਦਰਦ ਨਾਲ ਤੜਫ ਰਹੀਆਂ ਸਨ।ਲਕਸ਼ਮੀ ਨੇ ਆਪਣੇ ਛੋਟੇ ਭਾਈ ਦੀ ਮਦਦ ਨਾਲ ਦੋਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ, ਉੱਥੇ ਹਸਪਤਾਲ ਪ੍ਰਸ਼ਾਸ਼ਨ ਵੱਲੋਂ ਸੂਚਨਾ ਦੇ ਬਾਅਦ ਪਹੁੰਚੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਲਕਸ਼ਮੀ ਦੇ ਬਿਆਨ ਲੈਣ ਦੇ ਆਅਦ ਰਾਜੂ ਦੇ ਖਿਲਾਫ ਕੇਸ ਦਰਜ ਕਰ ਲਿਆ ਅਤੇ ਜਦ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਪਹਿਲਾਂ ਤੋਂ ਹੀ ਡਰ ਦੇ ਮਾਰੇ ਘਰ ਦੀ ਛੱਤ ਵਿੱਚ ਲੱਗੇ ਗਾਰਡਰ ਨਾਲ ਫੰਦਾ ਲਾ ਕੇ ਆਤਮਹੱਤਿਆ ਕਰ ਚੁੱਕਿਆ ਸੀ।ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਰਾਜੂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ ਹੈ।

 

 

Related posts

ਕਾਰ ‘ਚ ਬੈਠ ਨੌਜਵਾਨ ਨੇ ਡੇਢ ਸਾਲ ਦੀ ਬੱਚੀ ਨਾਲ ਕਰ’ਤੀ ਹੈਵਾਨੀਅਤ

htvteam

ਅੰਮ੍ਰਿਤਪਾਲ ਨੇ ਜ਼ਿਲ੍ਹਿਆਂ ਦੀਆਂ ਬਣਾ ਦਿੱਤੀਆਂ ਸੀ ਸਿੱਖ ਰਿਆਸਤਾਂ ?

htvteam

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਹੋਇਆ ਹਮਲਾ; ਦੇਖੋ ਕਿਸਨੇ ਕੀਤਾ ਹਮਲਾ

htvteam

Leave a Comment