Htv Punjabi
Uncategorized

ਅਮਰੀਕਾ ‘ਚ ਲਾਸ਼ਾਂ ਦੇ ਲੱਗਦੇ ਢੇਰ ਦੌਰਾਨ ਭਾਰਤੀਆਂ ਲਈ ਆਈ ਖੁਸ਼ੀ ਦੀ ਖਬਰ, ਟਰੰਪ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਅਮਰੀਕਾ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਇਹੋ ਮਹਾਂਮਾਰੀ ਅਮਰੀਕਾ ‘ਚ ਰਹਿੰਦੇ ਹਜ਼ਾਰਾ ਪੇਸ਼ੇਵਰ ਭਾਰਤੀਆਂ ਲਈ ਵੱਡੀ ਖੁਸ਼ੀ ਦੀ ਖਬਰ ਵੀ ਲੈ ਕੇ ਆਈ ਹੈ।ਜਿਸ ਦਾ ਵੱਡਾ ਕਾਰਨ ਭਾਰਤ ਵੱਲੋਂ ਅਮਰੀਕਾ ਨੂੰ ਦਵਾਈਆਂ ਭੇਜਣ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਖੁਸ਼ ਹੋ ਕੇ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਿਿਫਕੇਸ਼ਨ ਵਿੱਚ ਉੱਥੇ ਰਹਿ ਰਹੇ ਅਜਿਹੇ ਹਜ਼ਾਰਾਂ ਭਾਰਤੀਆਂ ਦੇ ਐਚਵਨਬੀ ਵੀਜ਼ਾ ਦੀ ਮਿਆਦ ਵਧਾਉਣ ਦੀ ਇਜ਼ਾਜ਼ਤ ਦੇ ਦਿੱਤੀ ਹੈ।ਜਿਨ੍ਹਾਂ ਦਾ ਅਗਲੇ ਕੁਝ ਦਿਨਾਂ ਅੰਦਰ ਉੱਥੇ ਠਹਿਰਦੀ ਮਿਆਦ ਮੁੱਕਣ ਵਾਲੀ ਸੀ ਤੇ ਉਨ੍ਹਾਂ ਨੇ ਇਹ ਮਿਆਦ ਵਧਾਉਣ ਲਈ ਅਰਜ਼ੀਆਂ ਦੇ ਰੱਖੀਆਂ ਸਨ।

ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੇ ਇਹ ਕਦਮ ਭਾਰਤ ਵੱਲੋਂ ਕਲੋਰੋਕੁਨਿਨ ਅਤੇ ਕੁਝ ਹੋਰ ਅਜਿਹੀਆਂ ਦਵਾਈਆਂ ਦੀ ਖੇਪ ਅਮਰੀਕਾ ਨੂੰ ਭੇਜੇ ਜਾਣ ਤੋਂ ਬਾਅਦ ਚੁੱਕਿਆ ਹੈ।ਜਿਨ੍ਹਾਂ ਦਵਾਈਆਂ ਨਾਲ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਲੜਨ ਵਿੱਚ ਮਦਦ ਮਿਲ ਰਹੀ ਹੈ।ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਅਮਰੀਕਾ ਭੇਜੀਆਂ ਗਈਆਂ ਦਵਾਈਆਂ ਉੱਤੇ ਭਾਰਤ ਤੋਂ ਬਾਹਰ ਭੇਜਣ ਬਾਰੇ ਪਾਬੰਦੀ ਲਾ ਰੱਖੀ ਸੀ ਤੇ ਅਮਰੀਕਾ ਵੱਲੋਂ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਦਵਾਈਆਂ ਭੇਜਣ ਦੀ ਹਾਮੀ ਨਹੀਂ ਭਰ ਰਹੀ ਸੀ।ਜਿਸ ਤੋਂ ਨਰਾਜ਼ ਡੋਨਾਲਡ ਟਰੰਪ ਨੇ ਭਾਰਤ ਖਿਲਾਫ ਵੀ ਬਦਲਾਲਊ ਕਾਰਵਾਈ ਕੀਤੇ ਜਾਣ ਦੀ ਧਮਕੀ ਦਿੱਤੀ ਸੀ ਤੇ ਚਰਚਾ ਇਹ ਹੈ ਕਿ ਉਸ ਤੋਂ ਬਾਅਦ ਜਿਉਂ ਹੀ ਸਰਕਾਰ ਨੇ ਅਮਰੀਕਾ ਨੂੰ ਦਵਾਈਆਂ ਭੇਜੀਆਂ ਤਾਂ ਅਮਰੀਕੀ ਸਰਕਾਰ ਨੇ ਵੀ ਖੁਸ਼ ਹੋ ਕੇ ਉੱਥੇ ਰਹਿ ਰਹੇ ਹਜ਼ਾਰਾਂ ਪੇਸ਼ੇਵਰ ਭਾਰਤੀਆਂ ਦੀ ਠਹਿਰ ਵਾਲੀ ਮਿਆਦ ਵਧਾਉਣ ਦਾ ਐਲਾਨ ਕਰ ਦਿੱਤਾ।

Related posts

ਮੇਸੀ ਨੇ ਬਾਰਸਿਲੋਨਾ ਛੱਡਣ ਦੇ ਮਾਮਲੇ ‘ਚ ਲਿਆ ਵੱਡਾ ਫੈਂਸਲਾ

htvteam

ਜੈਸੀ ਕਰਨੀ ਵੈਸੀ ਭਰਨੀ ਜ਼ਾਲਮ ਥਾਣੇਦਾਰ ਦਾ ਦੇਖੋ ਹਾਲ, ਜਿੱਥੇ ਡੱਕੇ ਪਿਓ-ਪੁੱਤ, ਹੁਣ ਉਸੇ ਹਵਾਲਾਤ ‘ਚ ਬਣਿਆ ਕੈਦੀ

htvteam

ਮਾਰ ਲਿਆ ਕੋਰੋਨਾ ਵਾਇਰਸ ਨੇ 31 ਮਾਰਚ ਤੱਕ ਸ਼ੋਅਰੂਮਾਂ ‘ਚ ਖੜੇ 8,32000 ਨਵੇਂ ਦੁਪਹੀਆ ਵਾਹਨ ਬਣ ਜਾਣਗੇ ਕਬਾੜ

Htv Punjabi

Leave a Comment