Htv Punjabi
Punjab

ਲੱਖ ਦੀ ਲਾਹਨਤ ਐ, ਇਨਸਾਨ ਦੀ ਕੀਮਤ ਇੰਨੀ ਵੀ ਨੀ ? ਆਹ ਦੇਖੋ ਕਿਉਂ ਮਰਤਾ ਬੰਦਾ!

ਪਠਾਨਕੋਟ ; ਸੁਜਾਨਪੁਰ ਤੋਂ ਨਿਕਲਦੀ ਬਯਾਸ ਲਿੰਕ ਨਹਿਰ ਵਿਚ ਮੱਛੀਆਂ ਫੜਨ ਨੂੰ ਲੈ ਕੇ ਹੋਈ ਬਹਿਸਬਾਜੀ ਦੀ ਰੰਜਿਸ਼ ਕੱਢਣ ਦੇ ਲਈ ਗੁਆਂਢੀ ਤਾਇਆ ਦੇ ਮੁੰਡੇ ਨੇ ਚਚੇਰੇ ਭਾਈ ਦੇ ਸਿਰ ਤੇ ਪੱਥਰ ਮਾਰਕੇ ਹਤਿਆ ਕਰ ਦਿਤੀ l ਨੌਜਵਾਨ ਦੀ ਲਾਸ਼ ਭੰਨਵਾਲ ਫਾਟਕ ਦੇ ਕੋਲ ਖੂਨ ਨਾਲ ਲਿਬੜੀ ਲਾਸ਼ ਮਿਲੀ l ਵੀਰਵਾਰ ਸਵੇਰੇ 6 ਵਜੇ ਲੋਕ ਸੈਰ ਕਰਨ ਨਿਕਲੇ ਤਾਂ ਭੰਨਵਾਲ ਫਾਟਕ ਦੇ ਕੋਲ ਨੌਜਵਾਨ ਦੀ ਲਾਸ਼ ਦੇਖੀ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ l ਮ੍ਰਿਤਕ ਨੌਜਵਾਨ ਭਗਵਾਨ ਦਾਸ ਨਿਵਾਸੀ ਮੁਹੱਲਾ ਖੱਡ ਸੁਜਾਨਪੁਰ ਦਾ ਰਹਿਣ ਵਾਲਾ ਸੀ l ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਸੁਜਾਨਪੁਰ ਪੁਲਿਸ ਨੇ ਖੂਨ ਨਾਲ ਲਿਬੜੀ ਲਾਸ਼ ਦੇ ਕੋਲ ਪੱਥਰ ਵੀ ਬਰਾਮਦ ਕੀਤਾ l ਮ੍ਰਿਤਕ ਭਗਵਾਨ ਦਾਸ ਵੇਟਰ ਦਾ ਕਮ ਕਰਦਾ ਸੀ l ਸੁਜਾਨਪੁਰ ਠਾਣੇ ਦੀ ਪੁਲਿਸ ਨੇ ਨੌਜਵਾਨ ਦੇ ਪਿਤਾ ਕਿਸ਼ੋਰੀ ਲਾਲ ਦੇ ਬਿਆਨ ਤੇ ਮੁਹੱਲਾ ਖੱਡ ਨਿਵਾਸੀ ਦਵਿੰਦਰ ਕੁਮਾਰ ਉਰਫ ਲਾਡੀ ਦੇ ਖਿਲ਼ਾਫ ਹਤਿਆ ਦਾ ਮਾਮਲਾ ਦਰਜ ਕਰ ਲਿਆ ਹੈ l
ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਦਸਿਆ ਕਿ 27 ਮਈ ਨੂੰ ਸਬ ਤੋਂ ਛੋਟਾ ਮੁੰਡਾ ਭਗਵਾਨ ਦਾਸ ਉਰਫ ਕਾਲੀ ਨਹਿਰ ਲਿੰਕ ਬਿਆਸ ਸੁਖੀ ਹੋਣ ਦੇ ਕਾਰਨ ਮੱਛੀਆਂ ਫੜਣ ਗਿਆ ਸੀ l ਓਥੇ ਮੁੰਡੇ ਦੇ ਭਾਈ ਦੇ ਮੁੰਡੇ ਨਾਲ ਬਹਿਸ ਹੋ ਗਈ l ਸ਼ਾਮ ਤੱਕ ਘਰ ਵਾਪਿਸ ਨਹੀਂ ਆਇਆ l ਰਾਤ ਸਾਢੇ 11 ਵਜੇ ਭਾਈ ਦੇ ਮੁੰਡੇ ਦਵਿੰਦਰ ਉਰਫ ਲਾਡੀ ਨੇ ਆਪਣੇ ਘਰ ਦੀ ਛੱਤ ਵਿਚ ਇੱਟਾਂ ਅਤੇ ਪੱਥਰ ਮਾਰੇ l ਉਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਅੱਗੇ ਪਿਛੇ ਸੱਟਾਂ ਲੱਗਣ ਤੋਂ ਬਚਾਇਆ l ਸਵੇਰੇ ਮੁੰਡੇ ਦੀ ਲਾਸ਼ ਮਿਲੀ l
ਸੁਜਾਨਪੁਰ ਥਾਣਾ ਮੁਖੀ ਅਵਤਾਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕਿਸ਼ੋਰੀ ਲਾਲ ਦੇ ਬਿਆਨ ਤੇ ਦਵਿੰਦਰ ਕੁਮਾਰ ਉਰਫ ਲਾਡੀ ਦੇ ਖਿਲਾਫ ਹਤਿਆ ਦਾ ਮਾਮਲਾ ਦਰਜ ਕੀਤਾ ਹੈ l ਫਿਲਹਾਲ ਮੁਲਜ਼ਮ ਫਰਾਰ ਹੈ l ਪੁਲਿਸ ਦਾ ਕਹਿਣਾ ਹੈ ਕਿ ਹਤਿਆ ਕਰਨ ਵਾਲੇ ਮੁਲਜ਼ਮ ਨੂੰ ਨੌਜਵਾਨ ਨੂੰ ਜਲਦੀ ਫੜ ਲਿਆ ਜਾਵੇਗਾ l

Related posts

ਆਹ ਬੰਦੇ ਤਾਂ ਕਾਲੇ ਕੱਛਿਆਂ ਵਾਲਿਆਂ ਨਾਲੋ ਵੀ ਭੈੜੇ ਨੇ !

htvteam

ਛੋਟੇ ਜਹੇ ਬੰਦੇ ਨੇ ਫਸਾ ਲਿਆ ਮੌਜੂਦਾ ਐਮ.ਪੀ, ਤੇ ਸਾਬਕਾ ਮੰਤਰੀ, ਦੇਖੋ ਹੁਣ ਕੀ ਬੋਲ ਰਹੇ ?

htvteam

ਲਖੀਮਪੁਰ ਮਾਮਲਾ: ਫੋਰੈਂਸਿਕ ਰਿਪੋਰਟ ਵਿੱਚ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ 2 ਹੋਰ ਹਥਿਆਰਾਂ ਨਾਲ ਗੋਲੀ ਚੱਲਣ ਦੀ ਪੁਸ਼ਟੀ

htvteam

Leave a Comment