Htv Punjabi
India Punjab siyasat

ਲਖੀਮਪੁਰ ਮਾਮਲਾ: ਫੋਰੈਂਸਿਕ ਰਿਪੋਰਟ ਵਿੱਚ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ 2 ਹੋਰ ਹਥਿਆਰਾਂ ਨਾਲ ਗੋਲੀ ਚੱਲਣ ਦੀ ਪੁਸ਼ਟੀ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਮਾਮਲੇ ਵਿੱਚ ਫੋਰੈਂਸਿਕ ਰਿਪੋਰਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਇੱਕ ਰਾਈਫਲ ਅਤੇ ਦੋ ਹੋਰ ਹਥਿਆਰਾਂ ਨਾਲ ਗੋਲੀ ਚਲਾਉਣ ਦੀ ਪੁਸ਼ਟੀ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਲਖੀਮਪੁਰ ਖੇੜੀ ਕਾਂਡ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਨੇ ਅਦਾਲਤ ਵਿੱਚ ਪਹੁੰਚ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਸਣੇ 14 ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

3 ਅਕਤੂਬਰ ਨੂੰ ਲਖੀਮਪੁਰ ਖੇੜੀ ਇਲਾਕੇ ‘ਚ ਕਿਸਾਨ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ‘ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਉਨ੍ਹਾਂ ਦੀ ਕਾਰ ਚੜ੍ਹਾ ਦਿੱਤੀ ਅਤੇ ਇਸ ਦੌਰਾਨ ਗੋਲੀਆਂ ਚਲਾਈਆਂ ਗਈਆਂ। 9 ਅਕਤੂਬਰ ਨੂੰ ਆਸ਼ੀਸ਼ ਅਤੇ ਉਸ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅੰਕਿਤ ਦਾਸ, ਸੱਤਿਆ ਪ੍ਰਕਾਸ਼ ਅਤੇ ਲਤੀਫ ਕੋਲੋਂ ਇਕ ਲਾਇਸੈਂਸੀ ਰਾਈਫਲ, ਪਿਸਤੌਲ, ਰਿਵਾਲਵਰ ਅਤੇ ਬੰਦੂਕ ਬਰਾਮਦ ਕੀਤੀ ਗਈ ਸੀ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰ ਹਥਿਆਰਾਂ ਦੀ ਫੋਰੈਂਸਿਕ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਸ਼ੀਸ਼ ਦੀ ਰਾਈਫਲ ਸਮੇਤ ਤਿੰਨ ਹਥਿਆਰਾਂ ਨਾਲ ਫਾਇਰ ਕੀਤੇ ਗਏ ਸਨ। ਹਾਲਾਂਕਿ, ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਗੋਲੀ ਕਿਸ ਸਮੇਂ ਚਲਾਈ ਗਈ ਸੀ। ਅੰਕਿਤ ਦਾਸ ਦੇ ਸਹਿਯੋਗੀ ਸੱਤਿਆ ਪ੍ਰਕਾਸ਼ ਦੀ ਰਿਵਾਲਵਰ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਰਾਈਫਲ ਅਸ਼ੀਸ਼ ਦੀ ਹੈ, ਜਦਕਿ ਪਿਸਤੌਲ ਅੰਕਿਤ ਦਾਸ ਦੀ ਹੈ ਅਤੇ ਰਿਪੀਟਰ ਬੰਦੂਕ ਉਸ ਦੇ ਸੁਰੱਖਿਆ ਗਾਰਡ ਲਤੀਫ ਦੀ ਹੈ ਅਤੇ ਇਨ੍ਹਾਂ ਸਾਰਿਆਂ ਵੱਲੋਂ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਬਾਰੇ ਅਧਿਕਾਰਤ ਤੌਰ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

Related posts

ਸਵੇਰੇ-ਸ਼ਾਮ ਸੈਰ ਦਾ ਸਹੀ ਤਰੀਕਾ ਸਿੱਖ ਲਓ, ਬਦਲ ਜਾਏਗੀ ਲਾਈਫ

htvteam

ਜਿਮ ਟ੍ਰੇਨਰ ਕੁੜੀ ਨਾਲ ਆਹ ਦੇਖੋ ਕੀ ਹੋ ਗਿਆ; ਕੁੜੀ ਦੇ ਭਰਾ ਦੇ ਪੈਰੋਂ ਹੇਠ ਖਿਸਕੀ ਜ਼ਮੀਨ

htvteam

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਵਿਦਿਆਰਥੀਆਂ ਨੂੰ ਕਰਵਾਇਆ ਗਿਆ ਜਾਣੂ

htvteam