ਲੁਧਿਆਣਾ : ਡਾਬਾ ਇਲਾਕੇ ਵਿੱਚ ਗੰਦਾ ਪਾਣੀ ਖੜਾ ਹੋਣ ਨੂੰ ਲੈ ਕੇ ਹੋਈ ਦੋ ਪੱਖਾਂ ਵਿੱਚ ਹੋਈ ਮਾਰ ਕੁੱਟ ਤੋਂ ਬਾਅਦ ਛਡਵਾਉਣ ਗਏ ਇੱਕ ਨੌਜਵਾਨ ਦੀ ਤਿੰਨ ਲੋਕਾਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ l ਮ੍ਰਿਤਕ ਦੀ ਪਹਿਚਾਣ ਦੀਪਕ ਕੁਮਾਰ ਦੇ ਰੂਪ ਵਿੱਚ ਹੋਈ ਹੈ l
ਪੁਲਿਸ ਨੇ ਮ੍ਰਿਤਕ ਦੇ ਭਾਈ ਦੇ ਬਿਆਨਾਂ ਤੇ ਮੁਲਜ਼ਮ ਬੀਰੂ, ਰਾਮ ਮੋਹਨ ਅਤੇ ਜਤਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਹੈ l ਸੁਸ਼ੀਲ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਭਾਈ ਦੇ ਨਾਲ ਫੈਕਟਰੀ ਵਿੱਚ ਨਟ ਬੋਲਟ ਬਣਾਉਣ ਦਾ ਕੰਮ ਕਰਦਾ ਹੈ l ਉਨ੍ਹਾਂ ਦੇ ਪਿੰਡ ਦੀ ਮੂੰਹ ਬੋਲੀ ਭੈਣ ਅਤੇ ਊਸ ਦਾ ਪਤੀ ਕਿਸ਼ੋਰ ਇਲਾਕੇ ਵਿੱਚ ਹੀ ਰਹਿੰਦਾ ਹੈ l 10 ਮਾਰਚ ਤੋਂ ਹੋਲੀ ਦੇ ਦਿਨ ਉਹ ਭੈਣ ਦੇ ਘਰ ਹੋਲੀ ਖੇਡਣ ਦੇ ਲਈ ਗਏ ਸਨ l ਜਿੱਥੇ ਸ਼ਾਮ ਨੂੰ ਫੇਰ ਬੀਰੂ ਕਿਸ਼ੋਰ ਦੇ ਨਾਲ ਪਾਣੀ ਨੂੰ ਲੈ ਕੇ ਬਹਿਸ ਕਰਨ ਲੱਗਾ l ਇਸੀ ਦੌਰਾਨ ਦੋਨਾਂ ਵਿੱਚ ਮਾਰ ਕੁਟ ਹੋ ਗਈ l ਬਾਹਰ ਹੰਗਾਮਾ ਹੁੰਦਾ ਦੇਖ ਦੀਪਕ ਦੋਨਾਂ ਨੂੰ ਛਡਵਾਉਣ ਦੇ ਲਈ ਚਲਿਆ ਗਿਆ, ਤਦ ਬੀਰੂ ਨੇ ਆਪਣੇ ਕੋਲੋਂ ਚਾਕੂ ਕੱਢਿਆ ਅਤੇ ਦੀਪਕ ਦੀ ਪਿੱਠ ਵਿੱਚ ਮਾਰਿਆ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ l
