ਥਾਣਾ ਮੁਖੀ ਵੱਲੋਂ ਨਗਰ ਕੌਂਸਲਰ ਨਾਲ ਗਲਤ ਵਿਵਹਾਰ ਕਰਨ ਤੇ
MC ਅਤੇ ਸਮਰਥਕਾਂ ਵੱਲੋਂ ਕੋਤਵਾਲੀ ਦੇ ਬਾਹਰ ਲਗਾ ਦਿੱਤਾ ਧਰਨਾ
ਸਕੂਟੀ ਚੋਰੀ ਹੋਣ ਦੀ ਸ਼ਿਕਾਇਤ ਲੈੱਕੇ ਆਇਆ ਸੀ ਕੌਂਸਲਰ
ਪਰ ਥਾਨਾਂ ਮੁਖੀ ਵੱਲੋਂ ਗਲਤ ਸ਼ਬਦ ਬੋਲਣ ਦੇ ਲੱਗੇ ਇਲਜ਼ਾਮ
ਡੀਐਸਪੀ ਦੇ ਦਖਲ ਤੋਂ ਬਾਅਦ SHO ਵੱਲੋਂ ਗਲਤੀ ਮੰਨਣ ਤੇ ਕੀਤਾ ਧਰਨਾ ਸਮਾਪਤ
ਅੱਜ ਸਿਟੀ ਕਤਵਾਲੀ ਦੇ ਬਾਹਰ ਨਗਰ ਕੌਂਸਲ ਦੇ ਇੱਕ ਕੌਂਸਲਰ ਵੱਲੋਂ ਐਸਐਚਓ ਦੇ ਖਿਲਾਫ ਧਰਨਾ ਲਗਾ ਦਿੱਤਾ ਜਿਸ ਵੇਲੇ ਉਸ ਵੱਲੋਂ ਐਸਐਚਓ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਇੱਕ ਵਿਅਕਤੀ ਦੀ ਸਕੂਟਰੀ ਚੋਰੀ ਹੋਈ ਸੀ ਜਿਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕੰਪਲੇਂਟ ਦਰਜ ਨਹੀਂ ਕੀਤੀ ਗਈ ਜਿਸ ਦੇ ਹੱਕ ਵਿੱਚ ਕੌਂਸਲਰ ਵੱਲੋਂ ਕੋਤਵਾਲੀ ਪੁੱਜ SHO ਨਾਲ ਗੱਲ ਕਰਨੀ ਚਾਹੀ ਪਰ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਸ਼ੋ ਸੰਜੀਵ ਕੁਮਾਰ ਅਤੇ ਕੌਂਸਲਰ ਵਿਜੈ ਛਾਬੜਾ ਵਿਚਕਾਰ ਤਕਰਾਰ ਹੋ ਗਿਆ ਜਿਸ ਦੌਰਾਨ SHO ਵੱਲੋਂ ਗਲਤ ਸ਼ਬਦ ਵਰਤੇ ਗਏ ਜਿਸ ਦੇ ਰੋਸ ਵੱਜੋਂ ਕੌਂਸਲਰ ਵੱਲੋਂ ਕੋਤਵਾਲੀ ਦੇ ਬਾਹਰ ਧਰਨਾ ਲਗਾ ਦਿੱਤਾ ਜਿਥੇ ਦੇਖਦੇ ਹੀ ਦੇਖਦੇ ਕੌਂਸਲਰ ਦੇ ਹੱਕ ਚ ਵੱਡੀ ਗਿਣਤੀ ਚ ਸ਼ਹਿਰ ਵਾਸੀ ਪੁੱਜ ਧਰਨੇ ਚ ਸ਼ਾਮਲ ਹੋ ਗਏ।
ਹਾਲਾਤ ਵਿਗੜਦੇ ਦੇਖ ਡੀਐਸਪੀ ਤਰਲੋਚਣ ਸਿੰਘ ਮੌੱਕੇ ਤੇ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰ ਤੁਰੰਤ ਸਕੂਟੀ ਚੋਰੀ ਦਾ ਮਾਮਲਾ ਦਰਜ ਕਰਨ ਦਾ ਵਿਸ਼ਵਾਸ਼ ਦੁਆਇਆ ਅਤੇ ਇਸੇ ਦੌਰਾਨ SHO ਵੱਲੋਂ ਵੀ ਧਰਨੇ ਚ ਪੁਹੰਚ ਆਪਣੇ ਵਿਵਹਾਰ ਲਈ ਗਲਤੀ ਮੰਨੀ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੇ ਇੱਕ ਵਿਅਕਤੀ ਦੀ ਸਕੂਟੀ ਚੋਰੀ ਹੋ ਗਈ ਸੀ ਪਰ SHO ਵੱਲੋਂ ਕੰਪਲੇਟ ਦਰਜ਼ ਨਹੀਂ ਕੀਤੀ ਜਾ ਰਹੀ ਸੀ ਜਿਸ ਸਬੰਧੀ ਉਨ੍ਹਾਂ ਵੱਲੋਂ ਗੁੱਸੇ ਚ ਧਰਨਾ ਲਾਗਉਣ ਦੀ ਗੱਲ ਕਹੀ ਤਾਂ SHO ਵੱਲੋਂ ਉਸਦੇ ਖਿਲਾਫ ਹੀ ਮਾਮਲਾ ਦਰਜ ਕਰਨ ਦੀ ਧਮਕੀ ਦੇਣ ਲੱਗਾ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣਾ ਪਿਆ।
ਗੌਰਤਲਬ ਹੈ ਕੇ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਣ ਦੇ ਬਾਵਜੂਦ ਪਾਰਟੀ ਦਾ ਇੱਕ ਵੀ ਵਰਕਰ ਉਨ੍ਹਾਂ ਦੇ ਹੱਕ ਚ ਨਾ ਪੁੱਜਣ ਤੇ ਉਹ ਪਾਰਟੀ ਤੋਂ ਨਿਰਾਸ਼ ਨਜ਼ਰ ਆਏ ਜਦਕਿ ਦੂਜੀਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਨ੍ਹਾਂ ਦੇ ਹੱਕ ਚ ਆ ਖੜੇ ਹੋਏ ਜ਼ਾ ਤੋਂ ਖਫਾ ਹੋੱਕੇ ਉਨ੍ਹਾਂ ਧਰਨੇ ਚ ਹੀ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਡੀਐਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਕਿਸੇ ਕਾਰਨ ਸਕੂਟੀ ਚੋਰੀ ਦੀ ਸ਼ਿਕਾਇਤ ਦਰਜ ਕਰਨ ਚ ਦੇਰੀ ਹੋਈ ਸੀ ਪਰ ਮਾਮਲਾ ਸੁਲਝਾ ਦਿਤਾ ਹੈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
