Htv Punjabi
Punjab Video

MC ਨੇ ਵਿਧਵਾ ਜਨਾਨੀ ਦਾ ਚੱਕਿਆ ਫਾਇਦਾ !

ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਸ਼ਹਿਰ ਦੇ ਇੱਕ ਮੌਜੂਦਾ ਨਗਰ ਕੌਂਸਲਰ ਖ਼ਿਲਾਫ਼ ਨੌਕਰੀ ਦੇ ਬਹਾਨੇ ਤਲਾਕਸ਼ੁਦਾ ਔਰਤ ਨੂੰ ਧਮਕੀਆਂ ਦੇਣ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਪੀੜਤਾ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ,,,ਪੁਲਿਸ ਨੇ ਦੋਵਾਂ ਧਿਰਾਂ ਨੂੰ ਪੜਤਾਲ ਵਿੱਚ ਸ਼ਾਮਲ ਕਰ ਕੇ ਸ਼ਿਕਾਇਤ ਦੀ ਬਾਰੀਕੀ ਨਾਲ ਜਾਂਚ ਕਰਨ ਮਗਰੋਂ ਨਗਰ ਕੌਂਸਲਰ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ,,,ਪਰਿਵਾਰ ਨੇ ਮੀਡੀਆ ਸਾਹਮਣੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ,,,,,,,

ਓਥੇ ਹੀ ਇਸ ਮਾਮਲੇ ਤੇ ਵਕੀਲ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦਰਖਾਸਤ ਕਦੋਂ ਦੀ ਦਿੱਤੀ ਹੋਈ ਤੇ ਕਾਰਵਾਈ ਹੁਣ ਕਿਉਂ ਕੀਤੀ,,,,,,,,,,ਡੀਐੱਸਪੀ ਭਰਪੂਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੇ ਪ੍ਰਭਾਵ ਕਾਰਨ ਤਲਾਕਸ਼ੁਦਾ ਪੀੜਤ ਔਰਤ ਸਾਹਮਣੇ ਆਉਣ ਤੋਂ ਡਰਦੀ ਸੀ ਅਤੇ ਇਧਰ-ਉਧਰ ਭੱਜਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਪੀੜਤਾ ਕੋਲ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੁਲਜ਼ਮ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ………

ਜੇਕਰ ਪੀੜਤ ਔਰਤ ਦੀ ਸ਼ਿਕਾਇਤ ਦੀ ਗੱਲ ਕਰੀਏ ਤਾਂ ਓਹਨਾ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਨੌਕਰੀ ਨਾ ਮਿਲਣ ‘ਤੇ ਉਸ ਨੇ ਦੂਰੀ ਬਣਾਈ ਰੱਖੀ ਪਰ ਦੋਸ਼ੀ ਉਸ ਨੂੰ ਪਿਸਤੌਲ ਦੀ ਨੋਕ ‘ਤੇ ਡਰਾ ਧਮਕਾ ਕੇ ਜਬਰ ਜਨਾਹ ਕਰਦਾ ਰਿਹਾ। ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,,,,,,,,

Related posts

ਨਵੀਂ-ਨਵੀਂ ਵਿਆਹੀ ਕੁੜੀ ਦੇਖੋ ਕਿਹੜੇ ਹਾਲ ‘ਚ ਮਿਲੀ ?

htvteam

ਸਤਿਸੰਗ ਸੁਣ ਕੇ ਵਾਪਸ ਆ ਰਹੇ ਪਤੀ ਪਤਨੀ ਨੂੰ ਮਿਲੀ ਮੌਤ……

Htv Punjabi

ਅੱਧੀ ਰਾਤ ਨੂੰ ਚਾਰ ਮੁੰਡਿਆਂ ਦੀ ਵਿਗੜੀ ਨੀਅਤ, ਸੁੰਨੀ ਦੁਕਾਨ ‘ਚ ਦੋ ਮੁੰਡਿਆਂ ਨਾਲ…..

htvteam

Leave a Comment