ਲੁਧਿਆਣਾ : ਟਰੇਨ ਵਿੱਚ 12 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਵਾਲੇ ਫੌਜੀ ਸੇਬੇਸਟਿਨ ਵਰਗੀਸ ਨੂੰ ਜ਼ਿਲ੍ਹਾ ਐਡੀਸ਼ਨਲ ਸੈਸ਼ਨ ਜੱਜ ਟੀਐਸ ਬਿੰਦਰਾ ਦੀ ਅਦਾਲਤ ਨੇ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ l ਪੀੜਿਤ ਬੱਚੀ ਦੇ ਪਿਤਾ ਨੇ ਲੁਧਿਆਣਾਂ ਦੇ ਜੀਆਰਪੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ l ਸ਼ਿਕਾਇਤ ਵਿੱਚ ਕਿਹਾ ਟਰੇਨ ਵਿੱਚ ਪਤਨੀ, ਦੋ ਧੀਆਂ ਅਤੇ ਸਾਢੂ ਦੇ ਪਰਿਵਾਰ ਸਹਿਤ ਕਟੜਾ ਤੋਂ ਦਿੱਲੀ ਜਾ ਰਹੇ ਸਨ l ਰਾਤ ਵਿੱਚ ਛੋਟੀ ਬੇਟੀ ਨੇ ਜਗਾਇਆ ਤਾਂ ਦੇਖਿਆ ਕਿ ਉਹ ਡਰ ਨਾਲ ਕੰਬ ਰਹੀ ਸੀ l ਬੱਚੀ ਨੇ ਸਾਹਮਣੇ ਵਾਲੀ ਸੀਟ ‘ਤੇ ਪਏ ਵਿਅਕਤੀ ਵੱਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਉਸ ਨੇ ਉਸ ਦੇ ਨਾਲ ਛੇੜਛਾੜ ਕੀਤੀ ਹੈ l ਉਨ੍ਹਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ l ਪੁੱਛਗਿਛ ਵਿੱਚ ਪਤਾ ਲੱਗਿਆ ਕਿ ਉਹ ਫੌਜ ਵਿੱਚ ਤੈਨਾਤ ਹੈ l
