ਗੁਰਾਇਆ : ਆਪਣੀ ਨਾਬਾਲਿਗ ਧੀ ਤੋਂ ਜਿਸਮਫਰੋਸ਼ੀ ਕਰਵਾਉਣ ਅਤੇ ਫੇਰ ਤਿੰਨ ਲੱਖ ਲੈ ਕੇ ਆਪਣੇ ਪ੍ਰੇਮੀ ਨੂੰ ਵੇਚਣ ਵਾਲੀ ਰੁੜਕਾ ਖੁਰਦ ਦੀ ਔਰਤ ਅਤੇ ਉਸੀ ਪਿੰਡ ਦੇ ਕਰਿਆਨਾ ਵਿਕਰੇਤਾ ਨੂੰ ਪੁਲਿਸ ਨੇ ਬੁੱਧਵਾਰ ਰਾਤ ਹਿਰਾਸਤ ਵਿੱਚ ਲੈ ਲਿਆ l 17 ਸਾਲ ਦੀ ਨਾਬਾਲਿਗ ਕੁੜੀ ਨੇ ਪਿਤਾ ਦੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਮਾਂ ਉਸ ਤੋਂ ਦੇਹ ਵਪਾਰ ਕਰਵਾਉਂਦੀ ਹੈ l ਉਸਦੇ ਬਹੁਤ ਲੋਕਾਂ ਦੇ ਨਾਲ ਨਜਾਇਜ਼ ਸੰਬੰਧ ਹਨ l ਇਸੀ ਕਾਰਨ 3 ਸਾਲ ਪਹਿਲਾਂ ਉਸ ਦਾ ਪਿਤਾ ਅਲੱਗ ਹੋ ਕੇ ਲੁਧਿਆਣਾ ਦੇ ਆਦਰਸ਼ ਨਗਰ ਵਿੱਚ ਰਹਿਣ ਲੱਗ ਗਿਆ ਸੀ l
ਪੀੜਿਤਾ ਨੇ ਦੱਸਿਆ ਕਿ ਘਰ ਵਿੱਚ ਲੋਕਾਂ ਦਾ ਆਣਾ ਜਾਣਾ ਵੱਧ ਗਿਆ ਸੀ l ਇਸ ਦੇ ਬਾਅਦ ਮਾਂ ਉਸ ਨੂੰ ਕੁੱਟ ਕੇ ਦੇਹ ਵਪਾਰ ਕਰਵਾਉਣ ਲੱਗੀ ਅਤੇ 3 ਲੱਖ ਲੈ ਕੇ ਆਪਣੇ ਪ੍ਰੇਮੀ ਨਵਾਂਸ਼ਹਿਰ ਦੇ ਪਿੰਡ ਕੁਲਥਮ ਦੇ ਰਹਿਣ ਵਾਲੇ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ l ਵਿਆਹ ਤੋਂ ਬਾਅਦ ਪਤੀ ਨੇ ਵੀ ਦੇਹ ਵਪਾਰ ਕਰਨ ਲਈ ਮਜ਼ਬੂਰ ਕੀਤਾ ਤਾਂ ਉਹ ਪੇਕੇ ਆ ਗਈ l ਮਾਂ ਨੇ ਉਸ ਦੀ ਇੱਕ ਨਾ ਸੁਣੀ ਅਤੇ ਕੁੱਟ ਕੇ ਉਸ ਨੂੰ ਸਹੁਰੇ ਛੱਡ ਆਈ l ਜਦੋਂ ਪੀੜਿਤਾ ਨੇ ਆਪਣੇ ਪਤੀ ਅਤੇ ਆਪਣੀ ਮਾਂ ਨੂੰ ਆਪਤੀਜਨਕ ਹਾਲਤ ਵਿੱਚ ਦੇਵਿਆ ਤਾਂ ਪਿਤਾ ਦੇ ਕੋਲ ਚੱਲੀ ਗਈ ਅਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ l ਨਾਬਾਲਿਗ ਦੇ ਬਿਆਨ ‘ਤੇ ਲੁਧਿਆਣਾ ਦੇ ਥਾਣਾ ਟਿੱਬਾ ਵਿੱਚ ਜ਼ੀਰੋ ਐਫਆਈਆਰ ਦਰਜ ਕਰਨ ਦੇ ਬਾਅਦ ਕੇਸ ਗੁਰਾਇਆ ਪੁਲਿਸ ਨੂੰ ਰੈਫਰ ਕਰ ਦਿੱਤਾ ਗਿਆ l ਇਸ ਦੇ ਬਾਅ ਗੁਰਾਇਆ ਪੁਲਿਸ ਨੇ ਮੁਲਜ਼ਮ ਔਰਤ ਅਤੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਨੌਜਵਾਨ ਨੂੰ ਰਾਊਂਡਅੱਪ ਕਰ ਲਿਆ l ਇਸ ਦੇ ਬਾਅਦ ਦੋਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਦੋਨਾਂ ਨੂੰ ਵੀਰਵਾਰ ਨਿੱਜੀ ਹਸਪਤਾਲ ਵਿੱਚ ਲੈ ਜਾਇਆ ਗਿਆ, ਜਿੱਥੇ ਤੋਂ ਔਰਤ ਨੂੰ ਮੁੱਢਲੇ ਉਪਚਾਰ ਦੇ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ l