ਮਲੋਟ : ਦੋ ਬੱਚਿਆ ਦੀ ਮਾਂ ਨੇ ਆਪਣੇ ਪ੍ਰੇਮ ਸੰਬੰਧਾਂ ਵਿੱਚ ਰੁਕਾਵਟ ਬਣਦੇ ਪਤੀ ਦਾ 2 ਪ੍ਰੇਮੀਆਂ ਦੇ ਨਾਲ ਮਿਲ ਕੇ ਰੱਸੀ ਨਾਲ ਗਲਾ ਘੋਂਟ ਕੇ ਹੱਤਿਆ ਕਰ ਦਿੱਤੀ।ਬਾਅਦ ਵਿੱਚ ਡਰਾਮਾ ਰਚਿਆ ਕਿ ਉਸ ਦੇ ਪਤੀ ਨੇ ਖੁਦ ਨੂੰ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਹੈ।ਕਤਲ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਮਲੋਟ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜਾਂਚ ਵਿੱਚ ਪੁਲਿਸ ਨੇ ਅੱਧੇ ਘੰਟੇ ਵਿੱਚ ਹੀ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਇੱਕ ਸਾਥੀ ਫਰਾਰ ਹੈ।ਮੁਲਜ਼ਮਾਂ ਤੋਂ ਗਲਾ ਦਬਾਉਣ ਵਾਲੀ ਰਸੀ ਵੀ ਬਰਾਮਦ ਹੋਈ ਹੈ।ਮ੍ਰਿਤਕ ਦੇ ਭਾਈ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮ੍ਰਿਤਕ ਦੀ ਪਤਨੀ ਰੇਖਾ ਅਤੇ ਉਸ ਦੇ ਪ੍ਰੇਮੀਆਂ, ਸੁਰਿੰਦਰ ਸਿੰਘ ਉਰਫ ਛਿੰਦਾ ਵਾਸੀ ਛਾਪਿਆਂਵਾਲੀ ਅਤੇ ਸੰਦੀਪ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮੁਕਤਸਰ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੇ ਭਾਈ ਮਹਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਭਾਈ ਸ਼ਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਹਾਲ ਆਬਾਦ ਕਲਗੀਧਰ ਨਗਰ ਮਲੋਟ ਵਿੱਚ ਕਿਰਾਏ ਦੇ ਘਰ ਵਿੱਚ ਆਪਣੀ ਪਤਨੀ ਰੇਖਾ ਅਤੇ ਇੱਕ ਬੰਚੇ ਦੇ ਨਾਲ ਰਹਿੰਦਾ ਸੀ।ਰੇਖਾ ਰੰਗੀਨ ਮਿਜ਼ਾਜ਼ ਵਾਲੀ ਐਰਤ ਸੀ, ਜਿਸ ਦੇ ਕੋਲ 2 ਨੌਜਵਾਨਾਂ ਦਾ ਆਉਣਾ ਜਾਣਾ ਸੀ ਜਿਸ ਕਾਰਨ ਪਤੀ ਪਤਨੀ ਵਿੱਚ ਰੋਜ਼ ਝਗੜਾ ਹੁੰਦਾ ਸੀ।ਪਤੀ ਉਨ੍ਹਾਂ ਨੂੰ ਘਰ ਵਿੱਚ ਆਉਣ ਤੋਂ ਮਨ੍ਹਾਂ ਕਰਦਾ ਸੀ ਤਾਂ ਪਤਨੀ ਰੇਖਾ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਾਂ ਕਰਦੀ ਸੀ।