Htv Punjabi
Punjab

ਨਵ ਜਨਮੇ ਬੱਚੇ ਨੇ ਕਿਸੇ ਹੋਰ ਨੂੰ ਦਿੱਤਾ ਜੀਵਨਦਾਨ

ਚੰਡੀਗੜ੍ਹ : ਪਟਿਆਲਾ ਦਾ ਇੱਕ ਨਵਜਾਤ ਦੇਸ਼ ਦਾ ਜਵਾਨ ਆਰਗਨ ਡੋਨਰ ਬਣਿਆ ਹੈ l ਬੁੱਧਵਾਰ ਨੂੰ ਇੱਕ ਪਰਿਵਾਰ ਨੇ ਪੀਜੀਆਈ ਵਿੱਚ ਆਪਣੇ ਨਵਜਾਤ ਦਾ ਅੰਗਦਾਨ ਕੀਤਾ l ਦਰਅਸਲ ਪਟਿਆਲਾ ਵਿੱਚ ਜਨਮੇ ਇੱਕ ਨਵਜਾਤ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ ਸੀ l ਜਿਸ ਦੇ ਕਾਰਨ ਸਿਰਫ 68.3 ਘੰਟਿਆਂ ਵਿੱਚ ਉਸ ਦੀ ਮੌਤ ਹੋ ਗਈ l ਨਵਜਾਤ ਦੀ ਮੌਤ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੇ ਅੰਗਦਾਨ ਦਾ ਫੈਸਲਾ ਲਿਆ l ਬੱਚੇ ਦੀ ਮੌਤ ਦੇ ਬਾਅਦ ਪਰਿਵਾਰ ਖੁਦ ਪੀਜੀਆਈ ਦੇ ਰੋਟੋ ਡਿਪਾਰਟਮੈਂਟ ਦੇ ਕੋਲ ਗਏ ਅਤੇ ਆਰਗਨ ਡੋਨੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ l ਇਸ ਦੇ ਬਾਅਦ ਪੀਜੀਆਈ ਵਿੱਚ ਬੁੱਧਵਾਰ ਦੀ ਰਾਤ ਆਰਗਨ ਡੋਨੇਟ ਕੀਤਾ ਗਿਆ l
ਨਵਜਾਤ ਦੀ ਦੋਨੋਂ ਕਿਡਨੀਆਂ 21 ਸਾਲ ਦੀ ਇੱਕ ਕੁੜੀ ਵਿੱਚ ਟਰਾਂਸਪਲਾਂਟ ਕੀਤੀਆਂ ਗਈਆਂ l ਪੀਜੀਆਈ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਪਰਿਵਾਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਨੰਨਾ ਬੱਚਾ ਜਨਮ ਦੇ ਕੁਝ ਘੰਟਿਆਂ ਦੇ ਬਾਅਦ ਕਿਸੇ ਦੂਸਰੇ ਨੂੰ ਨਵਾਂ ਜੀਵਨਦਾਨ ਦੇ ਗਿਆ l ਡਾਕਟਰ ਨੇ ਕਿਹਾ ਕਿ ਪਰਿਵਾਰ ਨੇ ਬੱਚੇ ਦੇ ਜਾਣ ਦੇ ਦੁੱਖ ਨੂੰ ਦੂਰ ਰੱਖ ਕੇ ਦੂਜੇ ਦੇ ਜੀਵਨ ਨੂੰ ਰੌਸ਼ਨ ਕੀਤਾ ਇਹ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ l ਇਸ ਕੰਮ ਵਿੱਚ ਪੀਜੀਆਈ ਦੇ ਡਾਕਟਰਾਂ ਦੇ ਨਾਲ ਪੈਰਾਮੈਡੀਕਲ ਸਟਾਫ ਨੇ ਵੀ ਚੰਗਾ ਕੰਮ ਕੀਤਾ ਹੈ l

Related posts

ਕਾਰ ‘ਚ ਬੈਠ ਨੌਜਵਾਨ ਨੇ ਡੇਢ ਸਾਲ ਦੀ ਬੱਚੀ ਨਾਲ ਕਰ’ਤੀ ਹੈਵਾਨੀਅਤ

htvteam

ਪੁਲਸੀਏ ਦੇ 6 ਸਾ*ਲਾਂ ਮੁੰ*ਡੇ ਦੀ ਹੋਈ ਲੜਾਈ, ਦੇਖੋ ਸੀਨ

htvteam

ਭਗਵੰਤ ਮਾਨ ਨੇ ਰਗੜੇ ਜੀਜਾ-ਸਾਲਾ ਨਾਲ਼ੇ ਲਪੇਟੀ ਭੈਣ ਹਰਸਿਮਰਤ

htvteam

Leave a Comment