new motor vehicle act (ਮੋਹਾਲੀ)
new motor vehicle act
ਜ਼ਿਕਰਯੋਗ ਹੈ ਕਿ ਪੰਜਾਬ ਟ੍ਰਾੰਸਪੋਰਟ ਵਿਭਾਗ ਨੇ ਜਿਵੇਂ ਹੀ ਨਵਾਂ ਮੋਟਰ ਵਿਕਲ ਐਕਟ (2019) ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ, ਇੰਝ ਲੱਗਿਆ ਜਿਵੇਂ ਫੈਸਲੇ ਨੇ ਪੰਜਾਬ ਟ੍ਰੈਫਿਕ ਪੁਲਿਸ ਦੇ ਕਾਰਕੂਨਾਂ ਵਿੱਚ ਨਵੀਂ ਜਾਨ ਭਰ ਦਿੱਤੀ| ਮੋੜਾਂ, ਚੌਂਕਾਂ ਅਤੇ ਗਿੱਲੀਆਂ ਵਿੱਚ ਟ੍ਰੈਫਿਕ ਕ਼ਾਨੂਨਾਂ ਨੂੰ ਢੇਡਾਂ ਕਰਦੇ ਲੋਕਾਂ ਨੂੰ ਪੰਜਾਬ ਪੁਲਿਸ ਨੇ ਨਵੇਂ ਬਣੇ ਸਵਿਧਾਨਿਕ ਟਕੂਏ ਨੂੰ ਵਰਤਦਿਆਂ ਬੱਕਰਿਆਂ ਵਾਂਗੂ ਢਾਹ ਲਿਆ|
ਬਿਨਾ ਹੈਲਮੇਟ, ਬਿਨਾ ਸੀਟ ਬੈਲਟ ਅਤੇ ਬਿਨਾ ਨੰਬਰ ਪਲੇਟਾਂ ਵਾਲੇ ਸੱਜਰੇ ਸੱਜਣਾਂ ਨੂੰ ਦੇਖ ਨਵੇਂ ਭਰਤੀ ਹੋਏ ਪੁਲਿਸ ਵਾਲਿਆਂ ਦੀਆਂ ਅੱਖਾਂ ਵਿੱਚ ਇੱਕ ਰੂਹਾਨੀ ਚਮਕ ਆ ਜਾਂਦੀ ਅਤੇ “ਚੱਕਲੋ ਸ਼੍ਰੀਮਾਨ ਜੀ ਕਹਿ ਕਿ” ਦੇ ਨਾਰਿਆਂ ਨਾਲ ਪੁਲਿਸ ਖੇਮਾਂ ਜੋਸ਼ ਵਿੱਚ ਭਰ ਜਾਂਦਾ|
new motor vehicle act
ਮਿਲੀ ਜਾਣਕਾਰੀ ਮੁਤਾਬਿਕ ਬੀਤੇ ਸ਼ੁਕਰਵਾਰ ਨੂੰ ਹੀ 115 ਲੋਕਾਂ ਦੇ ਚਲਾਨ ਇੱਕਲੇ ਮੁਹਾਲੀ ਵਿੱਚ ਕੱਟ ਮਾਰੇ ਜਿਨ੍ਹਾਂ ਵਿੱਚ ਜੇਬਰਾ ਕ੍ਰੋਸਿੰਗ ਤੋਂ ਅੱਗੇ ਖੜੇ, ਲਾਲ ਬੱਤੀ ਤੋੜਨ ਵਾਲੇ, ਗਲਤ ਪਾਰਕਿੰਗ ਕਰਨ ਵਾਲੇ ਆਦਿ ਸ਼ਾਮਿਲ ਸਨ|
ਇਥੇ ਦੱਸ ਦਈਏ ਕਿ ਕੁਝ ਸ਼ਰਾਰਤੀ ਅਨਸਰਾਂ ਮੁਤਾਬਿਕ ਸੋਸ਼ਲ ਮੀਡਿਆ ਤੇ ਇਹ ਗੱਲ ਉਡਾਈ ਜਾ ਰਹੀ ਹੈ ਕਿ ਵੱਧ ਰਹੀ ਮਹਿੰਗਾਈ ਨੂੰ ਅਤੇ ਪ੍ਰਧਾਨ ਮੰਤਰੀ ਦੀ ਹਜ਼ਾਰਾਂ ਰੁਪਏ ਕਿਲੋ ਵਾਲਿਆਂ ਮਸ਼ਰੂਮਾਂ ਖਾਣ ਦੇ ਖਰਚੇ ਕਾਰਨ ਸਰਕਾਰੀ ਖਜਾਨੇ ਨੂੰ ਹੋਈ ਭਾਰੀ ਚੋਟ ਨੂੰ ਮਲ੍ਹਮ ਲਾਉਣ ਲਈ ਚਲਾਨ ਮਹਿੰਗੇ ਕੀਤੇ ਗਏ ਹਨ|

ਨਵੀਂ ਰੇਟ ਲਿਸਟ ਮੁਤਾਬਿਕ ਪਹਿਲਾ 1000 ਰੁਪਏ ਵਿੱਚ ਭੁਗਤਾਏ ਜਾਣ ਵਾਲੇ ਧਾਰਾ 177 ਵਾਲੇ ਚਲਾਨ ਹੁਣ 500 ਤੋਂ 1000 ਰੁਪਏ ਵਿੱਚ ਨਿਬੜਨਗੇ| ਗਲਤ ਪਾਰਕਿੰਗ ਦੇ 300 ਦੀ ਜਗ੍ਹਾ 500 , ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 1000-2000 ਦੇ ਵਿੱਚ ਅਤੇ ਐਵੇਂ ਹੀ ਵੱਖੋ-ਵੱਖ 36 ਚਲਾਨਾਂ ਦੇ ਰੇਟ ਵਧਾਏ ਗਏ ਹਨ|

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਨ੍ਹਾਂ ਮਹਿੰਗੇ ਚਲਾਨਾਂ ਦਾ ਫਾਇਦਾ ਟ੍ਰੈਫਿਕ ਪੁਲਿਸ ਨੂੰ ਆਧੁਨਿਕ ਗੱਡੀਆਂ, ਨਵੇਂ ਹਥਿਆਰ ਅਤੇ ਨਵੀਂ ਟੈਕਨੋਲੋਜੀ ਨਾਲ ਜੋੜਨ ਲਈ ਕੀਤਾ ਜਾਵੇਗਾ ਜਾਂ ਫੇਰ ਇਹ ਪੈਸੇ ਵੀ ਨੋਟਬੰਦੀ ਦੌਰਾਨ ਫੜੇ ਗਏ ਪੈਸੇ ਵਾਂਗੂ ਹਵਾ ਵਿੱਚ ਅਲੋਪ ਹੋ ਜਾਏਗਾ|