ਜਲੰਧਰ : ਪੰਜਾਬ ਦੇ ਜਲੰਧਰ ਵਿੱਚ ਪੱਕਾ ਬਾਗ ਇਲਾਕੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ l ਪੱਕਾ ਬਾਗ ਦੇ ਇੱਕ ਪਲੇ ਵੇ ਸਕੂਲ ਦੇ ਬਾਥਰੂਮ ਵਿੱਚ ਨੌਂ ਸਾਲ ਦੀ ਬੱਚੀ ਦੀ ਲਾਸ਼ ਲਟਕਦੀ ਮਿਲੀ l ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਮਿਲੀ ਜਾਣਕਾਰੀ ਦੇ ਅਨੁਸਾਰ ਬੱਚੀ ਰਾਤ ਤੋਂ ਲਾਪਤਾ ਸੀ ਅਤੇ ਬੱਚੀ ਦੇ ਮਾਂ ਬਾਪ ਅਤੇ ਰਿਸ਼ਤੇਦਾਰ ਉਸਦੀ ਤਲਾਸ਼ ਕਰ ਰਹੇ ਸਨ l
ਦੱਸ ਦਈਏ ਕਿ ਪਲੇ ਵੇ ਸਕੂਲ ਮ੍ਰਿਤਕ ਬੱਚੀ ਦੇ ਮਾਂ ਬਾਪ ਹੀ ਚਲਾਉਂਦੇ ਸਨ l ਪੂਰਾ ਪਰਿਵਾਰ ਸਕੂਲ ਦੇ ਅੰਦਰ ਬਣੇ ਘਰ ਵਿੱਚ ਹੀ ਰਹਿੰਦਾ ਸੀ l ਮ੍ਰਿਤਕ ਬੱਚੀ ਦੇ ਮਾਂ ਬਾਪ ਦਾ ਕਹਿਣਾ ਕਿ ਉਹ ਰਾਤ ਨੂੰ ਉਨ੍ਹਾ ਦੇ ਨਾਲ ਹੀ ਸੁੱਤੀ ਪਈ ਸੀ, ਪਰ ਜਦੋਂ ਦੇਰ ਰਾਤ ਉਹ ਬੈਡ ‘ਤੇ ਨਹੀਂ ਸੀ ਤਾਂ ਉਨ੍ਹਾਂ ਨੇ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ l ਤਲਾਸ਼ ਕਰਦੇ ਹੋਏ ਹੀ ਬੱਚੀ ਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ l ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਤੇ ਇਹ ਜਾਣਨ ਦੀ ਕੋਸ਼ਿਸ਼ ਵਿੱਚ ਹੈ ਕਿ ਬੱਚੀ ਵੱਲੋਂ ਸੁਸਾਇਡ ਕੀਤਾ ਗਿਆ ਹੈ ਜਾਂ ਬੱਚੀ ਦਾ ਕਤਲ ਹੋਇਆ ਹੈ l
