ਚੰਡੀਗੜ੍ਹ : ਨਿਊ ਈਅਰ ਦੇ ਜਸ਼ਨ ਵਿੱਚ ਸੈਕਟਰ 32 ਦੇ ਜੀਐਮਸੀਅਚ ਤੇ ਕੈਂਪਸ ਸਥਿਤ ਹਾਸਟਲ ਵਿੱਚ ਜੂਨੀਅਰ ਰੈਜੀਡੈਂਟ ਅਤੇ ਐਮਬੀਬੀਐਸ ਦੇ ਸਟੂਡੈਂਟ ਆਪਸ ਵਿੱਚ ਝਗੜ ਪਏ l ਇਸ ਲੜਾਈ ਵਿੱਚ ਜੂਨੀਅਰ ਨੇ ਐਮਬੀਬੀਐਸ ਸਟੂਡੈਂਟ ਦੇ ਬੋਤਲ ਮਾਰ ਕੇ ਸਿਰ ਫ਼ੋੜ ਦਿੱਤਾ l ਜੂਨੀਅਰ ਸਟੂਡੈਂਟ ਡਾਕਟਰ ਦੇ ਵੀ ਮੂੰਹ ਤੇ ਸੱਟ ਲੱਗੀ ਹੈ ਅਤੇ ਟਾਂਕੇ ਵੀ ਲੱਗੇ ਹਨ l ਇਸ ਘਟਨਾ ਦੀ ਸ਼ਿਕਾਇਤ ਸੈਕਟਰ 34 ਪੁਲਿਸ ਥਾਣੇ ਅਤੇ ਹਾਸਟਲ ਦੇ ਚੀਫ ਵਾਰਡਨ ਡਾ. ਅਸ਼ੋਕ ਅਤਰੀ ਦੇ ਕੋਲ ਪਹੁੰਚ ਗਈ ਹੈ l ਮਾਮਲੇ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਨੇ ਐਮਐਲਸੀ ਕੇਸ ਵੀ ਬਣਵਾਇਆ ਹੈ l ਇਸ ਮਾਮਲੇ ਵਿੱਚ ਐਮਬੀਬੀਐਸ ਸਟੂਡੈਂਟ ਆਦਿਤਯ ਰਾਣਾ ਨੇ ਦੱਸਿਆ ਕਿ ਨਵੇਂ ਸਾਲ ਦੇ ਜਸ਼ਨ ਮੌਕੇ ਅਸੀਂ ਦੋਨਾਂ ਨੇ ਡਰਿੰਕ ਕੀਤੀ ਹੋਈ ਸੀ ‘ਤੇ ਵਾਰਦਾਤ ਹਾਸਟਲ ਕੈਂਪਸ ਵਿੱਚ ਹੀ ਹੋਈ ਹੈ l ਜਸ਼ਨ ਮੌਕੇ ਜੂਨੀਅਰ ਅਤੇ ਐਮਬੀਬੀਐਸ ਸਟੂਡੈਂਟਸ ਨਵੇਂ ਸਾਲ ਦੇ ਜਸ਼ਨ ਵਿੱਚ ਮਸਤੀ ਕਰ ਰਹੇ ਸਨੇ ਇਸ ਦੌਰਾਨ ਹੀ ਡਾਕਟਰਾਂ ਵਿੱਚ ਆਪਸੀ ਲੜਾਈ ਹੋ ਗਈ l ਜਿਸ ਵਿੱਚ ਕਿ ਇੱਕ ਡਾਕਟਰ ਦੇ ਸਿਰ ਤੇ ਸੱਟ ਲੱਗੀ ਤੇ ਦੂਜੇ ਡਾਕਟਰ ਦੇ ਮੂੰਹ ਤੇ ਸੱਟ ਲੱਗੀ l
