ਚੰਡੀਗੜ੍ਹ : ਪੰਜਾਬੀ ਦੀ ਇੱਕ ਕਹਾਵਤ ਐ ਕਿ ਵਾਦੜੀਆਂ ਸ਼ਜਾਦੜੀਆਂ ਨਿਭਣ ਸਿਰਾਂ ਦੇ ਨਾਲ ਕਹਿੰ, ਤੇ ਇਹ ਕਹਾਵਤ ਕਈ ਅਜਿਹੇ ਲੋਕਾਂ ‘ਤੇ ਸਿੱਧੀ ਢੁਕਦੀ ਐ ਜਿਹੜੇ ਗੰਦਗੀ ਫੈਲਾਉਣ ਤੇ ਸਰਕਾਰ ਵੱਲੋਂ ਬਣਾਏ ਨਿਯਮ ਤੋੜਾਂ ਵਿਚ ਆਪਣੀ ਸ਼ਾਨ ਸਮਝਦੇ ਹਨ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੌਰਾਨ ਨਾ ਤਾਂ ਗੰਦਗੀ ਫੈਲਾਉਣ ਵਾਲਿਆਂ ਨੂੰ ਸਰਕਾਰ ਬਰਦਾਸ਼ਤ ਕਰਨ ਦੇ ਮੂੜ ਵਿੱਚ ਹੈ ਤੇ ਨਾ ਹੀ ਆਮ ਲੋਕ। ਲਿਹਾਜ ਪੰਜਾਬ ਸਰਕਾਰ ਨੇ ਖੁਲ੍ਹੇ ਵਿੱਚ ਥੁੱਕਾਂ ਵਾਲਿਆਂ ਦੇ ਹਿਲਾਫ਼ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸੂਬੇ ਅੰਦਰ ਕੋਰੋਨਾ ਮਹਾਂਮਾਰੀ ਸੰਕਟ ਦੇ ਮੱਦੇਨਜ਼ਰ ਨਿਰਧਾਰਿਤ ਪ੍ਰੋਟੋਕੋਲ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।ਇਸ ਸਬੰਧ ‘ਚ ਪੰਜਾਬ ਹੈਲਥ ਸਰਵਿਸਜ਼ ਦੀ ਨਿਰਦੇਸ਼ਕ ਡਾਕਟਰ ਅਵਨੀਤ ਕੌਰ ਨੇ ਅਪਈਡਮੀਕ ਡੀਸੀਜ ਐਕਟ 1897 ਦੇ ਨਿਯਮ 12(9) ਦੇ ਤਹਿਤ ਪ੍ਰਾਪਤ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਪੂਰੇ ਪੰਜਾਬ ਦੇ ਲਈ ਇਹਤਿਆਤੀ ਕਦਮ ਲਾਗੂ ਕੀਤੇ ਹਨ।
ਇਹਨਾਂ ਅਨੁਸਾਰ ਹਰ ਵਿਅਕਤੀ ਨੂੰ ਜਨਤਕ ਜਗਾ, ਗਲੀਆਂ,ਦਫਤਰਾਂ, ਮਾਰਕੀਟਾਂ ਆਦਿ ਵਿਚ ਜਾਂਦੇ ਸਮੇਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ। ਜਿਸ ਹਿਤ ਹੁਣ ਜੇਕਰ ਕੋਈ ਵਿਅਕਤੀ ਵੀ ਖੁਲ੍ਹੇ ਚ ਥੁੱਕਦਾ ਪਾਇਆ ਗਿਆ ਤਾਂ ਉਸ ਨੂੰ ਤੁਰਨ 100ਰੁਪਏ ਜ਼ੁਰਮਾਨਾ ਕੀਤਾ ਜਾਏਗਾ। ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਜਾਣ ਲੱਗਿਆਂ ਹਰ ਕਿਸੇ ਨੂੰ ਸੂਤੀ ਕੱਪੜੇ ਜਾਂ ਤੀਨ ਲੇਅਰ ਮਾਸਕ ਪਾਉਣਾ ਜਰੂਰੀ ਕੀਤਾ ਗਿਆ ਹੈ। ਨਵੇਂ ਹੁਕਮਾਂ ਅਨੁਸਾਰ ਕਿਸੀ ਵੀ ਵਾਹਨ ਵਿਚ ਸਫਰ ਕਰ ਰਹੇ ਵਿਅਕਤੀ ਨੂੰ ਵੀ ਮਾਸਕ ਦਾ ਇਸਤੇਮਾਲ ਕਰਨਾ ਜਰੂਰੀ ਹੈ।
ਡਾਕਟਰ ਅਵਨੀਤ ਕੌਰ ਵਲੋਂ ਜਾਰੀ ਹੁਕਮਾਂ ਅਨੁਸਾਰ ਦਫਤਰ,ਕਾਰਖਾਨੇ ਵਿਚ ਕੰਮ ਕਰਦੇ ਸਮੇਂ ਵੀ ਲੋਕਾਂ ਨੂੰ ਮਾਸਕ ਪਾਉਣਾ ਜਰੂਰੀ ਹੋਵੇਗਾ।ਮਾਸਕ ਦੇ ਤੋਰ ਤੇ ਘਰ ਵਿਚ ਕੱਪੜੇ ਤੋਂ ਬਣਿਆ ਮਾਸਕ,ਰੁਮਾਲ, ਦੁਪੱਟਾ,ਪਰਨੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।ਹੁਕਮਾ ਵਿਚ ਇਹ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਸਾਰਵਜਨਿਕ ਜਗ੍ਹਾ ਤੇ ਮਾਸਕ ਦੇ ਬਿਨਾਂ ਜਾਂਦਾ ਹੈ ਤਾਂ ਉਸ ਤੇ 200 ਰੁਪਏ ਜੁਰਮਾਨਾ ਲਾਇਆ ਜਾਵੇਗਾ।
ਜੇਕਰ ਕੋਈ ਵਿਅਕਤੀ ਹੋਮ ਇਕਾਂਤਵਾਸ ਦੇ ਹੁਕਮਾਂ ਦੀ ਉਲੰਘਣ ਕਰਦਾ ਹੈ ਤਾਂ ਉਸ ਤੇ 500 ਰੁਪਏ ਦਾ ਜੁਰਮਾਨਾ ਹੋਵੇਗਾ।ਇਸ ਹੁਕਮ ਨੂੰ ਅਮਲ ਵਿਚ ਲਿਆਉਣ ਦੀ ਜਿੰਮੇਵਾਰੀ ਬੀਡੀਪੀਓ, ਨਾਇਬ ਤਹਿਸੀਲਦਾਰ, ਏਐੱਸਆਈ ਅਤੇ ਉਸ ਤੋਂ ਉਪਰ ਰੈਂਕ ਦੇ ਪੁਲਿਸ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿਤੀਆਂ ਗਈਆਂ ਹਨ।