ਚੰਡੀਗੜ੍ਹ : ਸੀਐਮ ਕੈਪਟਨ ਅਮਰਿੰਦਰ ਸਿੰਘ ਇਕ ਟਵੀਟ ਵਿੱਚ ਕਿਹਾ ਹੈ ਕਿ ਪੰਜਾਬ ਤੋਂ ਰੋਜ ਪਰਵਾਸੀ ਮਜ਼ਦੂਰਾਂ ਨੂੰ 20 ਸਪੈਸ਼ਲ ਟ੍ਰੇਨਾਂ ਰਾਹੀਂ ਬਿਹਾਰ ਅਤੇ ਯੂਪੀ ਭੇਜਿਆ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਯੂਪੀ ਦੇ ਲਈ 15 ਅਤੇ ਬਿਹਾਰ ਦੇ ਲਈ 6 ਟ੍ਰੇਨਾਂ ਰਵਾਨਾ ਕੀਤੀਆਂ ਗਈਆਂ।
ਕੈਪਟਨ ਨੇ ਕਿਹਾ ਕਿ ਪੰਜਾਬ ਤੋਂ ਹਲੇ ਹੋਰ ਮਜ਼ਦੂਰਾਂ ਨੂੰ ਭੇਜਣ ਲਈ ਟ੍ਰੇਨਾਂ ਦੀ ਜ਼ਰੂਰਤ ਹੈ ਪਰ ਬਿਹਾਰ ਆਪਣੇ ਓਥੇ ਕੁਆਰੰਟਾਈਨ ਰੱਖਣ ਦੇ ਲਈ ਕੀਤੇ ਗਏ ਪ੍ਰਬੰਧਾਂ ਦੇ ਘੱਟ ਹੋ ਜਾਣ ਦੀ ਵਜ੍ਹਾ ਕਾਰਨ ਆਪਣੇ ਮਜ਼ਦੂਰਾਂ ਨੂੰ ਬਿਹਾਰ ਵਿੱਚ ਰੱਖਣ ਦੀ ਇੱਛਾ ਨਹੀਂ ਦਿਖਾ ਰਿਹਾ ਹੈ।ਉਹਨਾਂ ਕਿਹਾ ਕਿ ਅੱਗੇ ਦੀ ਰਣਨੀਤੀ ਬਿਹਾਰ ਨੇ ਬਣਾਉਣੀ ਹੈ।
ਸੀਐਮ ਨੇ ਦਸਿਆ ਹੈ ਕਿ ਹੁਣ ਤੱਕ ਸਰਕਾਰੀ ਪੋਰਟਲ ਵਿੱਚ ਪੰਜਿਕ੍ਰਿਤ ਹੋਏ 11 ਲੱਖ ਮਾਈਗ੍ਰੇਨਟਸ ਵਿਚੋਂ 2 ਲੱਖ ਪੰਜਾਬ ਵਿੱਚੋਂ ਭੇਜੇ ਜਾ ਚੁੱਕੇ ਹਨ।