Htv Punjabi
Punjab

ਸਰਕਾਰ ਨੇ ਬਿਜਲੀ ਦੇ ਬਿਲਾਂ ਬਾਰੇ ਜਨਤਾ ਨੂੰ ਦਿੱਤੀ ਵੱਡੀ ਰਾਹਤ, ਚਲੋ ਸ਼ੁਕਰ ਐ ਇਸ ਵਾਰ ਸ਼ਹਿਰਾਂ ਵਾਲਿਆਂ ਦੀ ਵੀ ਸੁਣੀ ਗਈ!

ਚੰਡੀਗੜ੍ਹ ; ਇਕ ਜੂਨ ਤੱਕ ਬਿਜਲੀ ਦੇ ਬਿੱਲ ਜਮ੍ਹਾ ਕਰਾਉਣ ਵਿਚ ਅਸਮਰਥ ਰਹਿਣ ਵਾਲੇ ਉਪਭੋਗਤਾ 4 ਮਹੀਨੇ ਦੀ ਕਿਸਤਾਂ ਵਿਚ ਆਪਣਾ ਬਿੱਲ ਜਮਾ ਕਰ ਸਕਦੇ ਹਨ l ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਰਾਜ ਤੋਂ ਬਿਜਲੀ ਉਪਭੋਗਤਾਵਾਂ ਨੂੰ ਬਿਜਲੀ ਦੇ ਬਿੱਲ ਭਰਨ ਵਿਚ ਕਈ ਤਰ੍ਹਾਂ ਦੀ ਰਾਹਤ ਦਾ ਐਲਾਨ ਕੀਤਾ ਹੈ l
ਮੁਖ ਸਕੱਤਰ ਵਲੋਂ ਜਾਰੀ ਪੱਤਰ ਵਿਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਾਰੇ ਘਰੇਲੂ ਅਤੇ ਵਾਣਿਜਇਕ ਉਪਭੋਗਤਾ ਜਿਨ੍ਹਾਂ ਦੇ ਮਹੀਨੇ ਜਾਂ 2 ਮਹੀਨੇ ਦਾ ਬਿਜਲੀ ਬਿੱਲ 10 ਹਜ਼ਾਰ ਰੁਪਏ ਤਕ ਹੈ ਅਤੇ ਸਾਰੇ ਉਦਯੋਗਿਕ ਉਪਭੋਗਤਾ, ਜਿਨ੍ਹਾਂ ਸਮਾਲ ਪਾਵਰ, ਮੀਡੀਅਮ ਸਪਲਾਈ ਅਤੇ ਲਾਰਜ ਸਪਲਾਈ ਸ਼ਾਮਿਲ ਹੈ, ਕਿ ਦਿਤੀ ਹੋਈ ਮਿਤੀ ਜਿਹੜੀ ਕਿ 20 ਮਾਰਚ ਤੋਂ ਮਈ ਮਹੀਨੇ ਦੇ ਅੰਤ ਤੱਕ ਸੀ, ਨੂੰ ਬਿਨਾ ਲੇਟ ਫੀਸ ਦੇ ਵਾਧਾ ਕੇ ਇਕ ਜੂਨ ਕਰ ਦਿੱਤਾ ਗਿਆ ਹੈ l
ਅਜਿਹੇ ਘਰੇਲੂ, ਵਾਣਿਜਇਕ ਅਤੇ ਉਦਯੋਗਿਕ ਉਪਭੋਗਤਾ ਜਿਹੜਾ ਇੱਕ ਜੂਨ ਤੱਕ ਬਿੱਲ ਜਮ੍ਹਾ ਕਰਾਉਣ ਵਿੱਚ ਅਸਮਰਥ ਸਨ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ 4 ਮਹੀਨੇ ਵਿਚ ਬਿੱਲ ਜਮਾਂ ਕਰਾਉਣ ਦਾ ਟਾਈਮ ਦਿੱਤਾ ਜਾਵੇਗਾ l ਹਾਲਾਂਕਿ ਇਸ ਵਿਕਲਪ ਵਿਚ ਕਿਸੀ ਲੇਟ ਫੀਸ ਜਾਂ ਲੇਟ ਪੇਮੈਂਟ ਵਿਆਜ ਦੀ ਬਜਾਏ ਸਾਲਾਨਾ 10 ਫ਼ੀਸਦੀ ਦੀ ਦਰ ਨਾਲ ਕਟੌਤੀ ਬਕਾਇਆ ਰਾਸ਼ੀ ਤੇ ਵਿਆਜ ਲਿਆ ਜਾਵੇਗਾ l
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 15 ਤੱਕ ਬਿੱਲ ਨਾ ਭਰਨ ਦੀ ਸਥਿਤੀ ਵਿਚ ਕਿਸੇ ਵੀ ਨਵੇਂ ਉਪਭੋਗਤਾ ਦਾ ਬਿਜਲੀ ਕਨੈਕਸਨ ਨਹੀਂ ਕਟਿਆ ਜਾਵੇਗਾ l ਇਸਦੇ ਨਾਲ ਹੀ ਸਾਰੀ ਕਲਾਸਾਂ ਦੇ ਉਪਭੋਗਤਾਵਾਂ ਦੀ ਸਕਿਉਰਿਟੀ ਵਿਚ ਸੰਸ਼ੋਧਨ 31 ਦਸੰਬਰ 2020 ਤੱਕ ਦੇ ਲਈ ਤਾਲ ਦਿੱਤੋ ਗਿਆ ਹੈ l ਬਿਜਲੀ ਵਿਭਾਗ ਪੁਰਾਣੇ ਪਾਏ ਸਾਰੇ ਨਵੇਂ ਬਿਜਲੀ ਕਨੈਕਸਨ ਵੀ 15 ਜੂਨ ਤੱਕ ਲਾਗੂ ਕਰ ਦੇਵੇਗਾ l

Related posts

ਮੂਸੇਵਾਲਾ ਕਤਲ ਤੋਂ ਬਾਅਦ ਪੁਲਿਸ ਨੇ ਕਾਬੂ ਕੀਤੇ ਦੋ ਵੱਡੇ ਗੈਂਗਸਟਰ

htvteam

ਦੇਖੋ ਪਿਓ ਨੂੰ ਬਚਾਉਣ ਲਈ ਧੀ ਨੇ ਕੀ ਕੀਤਾ; ਧੀ ਨੂੰ ਫਿਕਰ ਪਾਪਾ ਦਾ

htvteam

ਸਕੂਲ ਪ੍ਰਿੰਸੀਪਲ ਨੇ 13 ਨਾਬਾਲਿਗ ਕੁੜੀਆਂ ਨੂੰ ਕੀਤਾ ਗਰਭਵਤੀ; ਅਦਾਲਤ ਨੇ ਪ੍ਰਿੰਸੀਪਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

htvteam

Leave a Comment