Htv Punjabi
Punjab

ਸ਼ਰਾਬ ਗੋਟਾਲੇ ਦੀਆਂ ਪਰਤਾਂ ਖੁਲ੍ਹਣਿਆ ਸ਼ੁਰੂ, ਆਹ ਦੇਖੋ ਕਿਵੇਂ ਚੱਲ ਪਈ ਕਾਰਵਾਈ, ਹੁਣ ਆਊ ਬਿੱਲੀ ਥੈਲੇ ਚੋਂ ਬਾਹਰ

ਹਰਿਆਣਾ ; ਖ਼ਰਖੋਦਾ ਤੋਂ ਸ਼ਰਾਬ ਘੋਟਾਲੇ ਦੀ ਪਰਤ ਖੁੱਲਣੀ ਸ਼ੁਰੂ ਹੋਈ ਤਾਂ ਇਸਦਾ ਅਸਰ ਪ੍ਰਦੇਸ਼ ਵਿੱਚ ਦਿਖਾਈ ਦਿੱਤਾ l ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਲਾਕ ਦਾਊਂ ਵਿਚ ਗੋਦਾਮ ਤੋਂ ਸ਼ਰਾਬ ਗਾਇਬ ਹੋਣ ਦਾ ਖੁਲਾਸਾ ਹੋਇਆ ਅਤੇ ਉਸ ਵਿੱਚ ਲਗਾਤਾਰ ਕਾਰਵਾਈ ਚਲ ਰਹੀ ਹੈ l ਹੁਣ ਸੋਨਨਿਪਤ ਦੇ ਇਸ ਘੋਟਾਲੇ ਦੀ ਆਂਚ ਵਿਚ ਪੰਜਾਬ ਦਾ ਆਬਕਾਰੀ ਵਿਭਾਗ ਅਤੇ ਉਹ ਫੈਕਟਰੀ ਵੀ ਝੁਲਸਣ ਲੱਗੀ ਹੈ, ਜਿਥੇ ਦੇ ਆਬਕਾਰੀ ਵਿਭਾਗ ਵਿਚ ਕਈ ਫੇਰਬਦਲ ਕੀਤੇ ਗਏ ਹਨ ਤਾਂ ਓਥੇ ਦੀ ਸ਼ਰਾਬ ਫੈਕ੍ਟ੍ਰੀ ਤੇ ਸਸ਼ਿਕੰਜ ਕਸਿਆ ਗਿਆ ਹੈ l ਕਿਉਂਕਿ ਸੋਨੀਪਤ ਅਤੇ ਪ੍ਰਦੇਸ਼ ਦੇ ਹੋਰ ਕਈ ਜਿਲਿਆਂ ਵਿਚ ਤਸਕਰੀ ਕਰਕੇ ਪੰਜਾਬ ਦੀ ਫੈਕਟਰੀ ਇਥੇ ਲਿਆਈ ਜਾਂਦੀ ਹੈ l
ਓਥੇ ਦੇ ਨਵੇਂ ਅਧਿਕਾਰੀਆਂ ਨੇ ਫੈਕਟਰੀ ਵਿਚ ਛਾਪਾ ਵੀ ਮਰਵਾਇਆ ਹੈ l ਜਿਸ ਵਿਚ ਸੇਲ ਫਾਰ ਛਤੀਸਗੜ੍ਹ ਦੇ ਅਵਧ ਲੇਬਲ ਮਿਲੇ ਹਨ l ਜਦ ਕਿ ਉੱਥੇ ਤੋਂ ਛੱਤੀਸਗੜ ਸ਼ਰਾਬ ਭੇਜੀ ਹੀ ਨਹੀਂ ਜਾ ਸਕਦੀ ਹੈ l ਇਸ ਤਰ੍ਹਾਂ ਨਾਲ ਫੈਕਟਰੀ ਤੇ ਓਥੇ ਦੇ ਨਵੇਂ ਅਧਿਕਾਰੀ ਵੀ ਕਾਰਵਾਈ ਕਰ ਰਹੇ ਹਨ ਤਾਂ ਸੋਨੀਪਤ ਪੁਲਿਸ ਨੇ ਵੀ ਨੋਟਿਸ ਭੇਜਿਆ ਹੋਇਆ ਹੈ l
ਖ਼ਰਖੋਦਾ ਵਿਚ ਪੁਲਿਸ ਨੇ ਤਸਕਰੀ ਦੀ ਫੜੀ ਸ਼ਰਾਬ ਨੂੰ ਗੋਦਾਮ ਤੋਂ ਤਸਕਰਾਂ ਨੂੰ ਵੇਚ ਦਿੱਤਾ ਤਾਂ ਉਸਦਾ ਖੁਲਾਸਾ ਹੋਣ ਦੇ ਬਾਅਦ ਸਬ ਤੋਂ ਵੱਡੇ ਤਸਕਰ ਭੂਪੇਂਦਰ ਨੂੰ ਫੜਿਆ ਗਿਆ l ਜਿਸ ਤੋਂ ਗੋਦਾਮ ਤੋਂ ਤਸਕਰੀ ਦੀ ਸ਼ਰਾਬ ਗਾਇਬ ਹੋਣ ਦਾ ਖੁਲਾਸਾ ਹੋਣ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਪਾਣੀਪਤ ਦੇ ਨਾਲ ਹੀ ਹਰਿਆਣਾ ਦੇ ਜ਼ਿਆਦਾਤਰ ਜਿਲਿਆਂ ਵਿਚ ਤਸਕਰੀ ਕਰਕੇ ਪੰਜਾਬ ਤੋਂ ਸ਼ਰਾਬ ਲਿਆਈ ਜਾਂਦੀ ਹੈ ਅਤੇ ਓਥੇ ਦੀ ਫੈਕਟਰੀ ਤੋਂ ਸਸਤੇ ਪੈਸਿਆਂ ਵਿਚ ਇਸ ਸ਼ਰਾਬ ਨੂੰ ਲਿਆਇਆ ਜਾਂਦਾ ਹੈ l
ਇਸ ਤਰ੍ਹਾਂ ਨਾਲ ਫੈਕਟਰੀ ਦੇ ਨਾਲ ਪੰਜਾਬ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਘੇਰੇ ਵਿਚ ਆ ਗਏ l ਐਸਪੀ ਜਸ਼ਨਦੀਪ ਰੰਧਾਵਾ ਨੇ ਦਸਿਆ ਕਿ ਖ਼ਰਖੋਦਾ ਵਿਚ ਗੋਦਾਮ ਤੋਂ ਸ਼ਰਾਬ ਚੋਰੀ ਦੇ ਨਾਲ ਹੀ ਪੰਜਾਬ ਤੋਂ ਸ਼ਰਾਬ ਦੀ ਤਸਕਰੀ ਕਰਕੇ ਇਥੇ ਲਿਆਉਣ ਦਾ ਖੁਲਾਸਾ ਹੋਇਆ ਤਾਂ ਓਥੇ ਦੇ ਆਬਕਾਰੀ ਵਿਭਾਗ ਵਿਚ ਕਈ ਅਫਸਰਾਂ ਨੂੰ ਬਦਲਿਆ ਗਿਆ l ਐਸਪੀ ਨੇ ਦਸਿਆ ਕਿ ਅਫਸਰ ਬਾਦਲਾਂ ਦੇ ਬਾਅਦ ਉਸ ਫੈਕਟਰੀ ਵਿਚ ਛਾਪਾ ਮਾਰਿਆ ਗਿਆ, ਜਿਥੇ ਤੋਂ ਸ਼ਰਾਬ ਤਸਕਰੀ ਕਰਕੇ ਲਿਆਈ ਜਾਂਦੀ ਸੀ l
ਫੈਕਟਰੀ ਵਿਚ ਛੱਤੀਸਗੜ ਦੇ ਲੇਬਲ ਮਿਲੇ, ਜਦ ਕਿ ਉਹਨਾਂ ਦੇ ਕੋਲ ਛੱਤੀਸਗੜ ਵਿੱਚ ਸ਼ਰਾਬ ਭੇਜਣ ਦੀ ਕੋਈ ਇਜਾਜਤ ਨਹੀਂ ਸੀ lਐਸਪੀ ਜਸ਼ਨਦੀਪ ਰੰਧਾਵਾ ਨੇ ਦਸਿਆ ਕਿ ਇਸ ਪੂਰੇ ਮਾਮਲੇ ਵਿੱਚ ਸੋਨੀਪਤ ਪੁਲਿਸ ਵੀ ਸ਼ਰਾਬ ਫੈਕਟਰੀ ਤੇ ਸ਼ਿਕੰਜਾ ਕਸ ਰਹੀ ਹੈ ਅਤੇ ਉਸਨੂੰ ਨੋਟਿਸ ਭੇਜਿਆ ਹੈ l ਉਹਨਾਂ ਦੇ ਅਨੁਸਾਰ ਇਸ ਮਾਮਲੇ ਵਿਚ ਜਿਸ ਕਿਸੀ ਦਾ ਨਾਮ ਆਵੇਗਾ, ਉਸਨੂੰ ਜਾਂਚ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਉਸਦੇ ਖਿਲਾਫ ਸਬੂਤ ਮਿਲਣ ਤੇ ਕਾਰਵਾਈ ਜਰੂਰ ਹੋਵੇਗੀ l

Related posts

ਮਜੀਠੀਆ ‘ਤੇ ਮਾਨਹਾਨੀ ਦਾ ਕੇਸ ਦਾਇਰ ਕਰਨਗੇ : ਸਿੱਧੂ

Htv Punjabi

ਬਿਨ੍ਹਾਂ ਪਾਸਪੋਰਟ ਤੋਂ ਮੁਲਕ ਪਰਤਿਆ ਸੀ ਮਸ਼ਹੂਰ ਪੰਜਾਬੀ ਸਿੰਗਰ, ਸੁਣੋ ਦਿਲਚਸਪ ਕਹਾਣੀ

htvteam

ਹੁਣ ਘੱਗਰ ਦਰਿਆ ਚ ਵੱਜਿਆ ਹੜ੍ਹ ਵਾਲੇ ਖ਼ਤਰੇ ਦਾ ਘੁੱਗੂ !

htvteam

Leave a Comment