Htv Punjabi
Punjab Video

NRI ਬੇਬੇ ਦੀ ਕੋਠੀ ਤੇ ਹੋਇਆ ਕਬਜ਼ਾ

ਜੇਕਰ ਤੁਸੀਂ ਆਪਣੇ ਜੱਦੀ ਮਕਾਨ ਛੱਡ ਕੇ ਵਿਦੇਸ਼ਾਂ ਵਿਚ ਰਹਿ ਰਹੇ ਹੋ,, ਤਾਂ ਹੁਣ ਹੋ ਜਾਉ ਸੁਚੇਤ ਪਿੱਛੋਂ ਤੁਹਾਡੀਆਂ ਕੋਠੀਆਂ ਤੇ ਵੀ ਹੋ ਸਕਦਾ ਕਬਜ਼ਾ,, ਤੇ ਕੋਠੀਆਂ ਤੇ ਕਬਜ਼ਾ ਛੁਡਵਾਉਣ ਲਈ ਤੁਹਾਡੀ ਵੀ ਹੋ ਸਕਦੀ ਹੈ ਛਿੱਤਰ ਪਰੇਡ,, ਇਹ ਅਸੀਂ ਨਹੀਂ ਕਹਿ ਰਹੇ,, ਸਕਰੀਨ ਦੀਆਂ ਤਸਵੀਰਾਂ ਸਭ ਕੁੱਝ ਬਿਆਨ ਕਰਦੀਆਂ ਨੇ। ਜਿੱਥੇ ਇੱਕ ਬਜ਼ੁਰਗ ਮਹਿਲਾ ਨੂੰ ਆਪਣੇ ਕੋਠੀ ਛੜਵਾਉਣੀ ਮਹਿੰਗੀ ਪੈ ਗਈ। ਮਾਵਾਂ ਧੀਆਂ ਨੇ ਦੇਖੋ ਬਜ਼ੁਰਗ ਦਾ ਕੀ ਕੀਤਾ ਹਾਲ,,,,,,,,,,

ਫਰੀਦਕੋਟ ਦੇ ਮੁਹੱਲਾ ਮਾਈ ਗੋਦੜੀ ਚ ਇੱਕ NRI ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਅਤੇ ਕਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜਖਮੀ NRI ਮਹਿਲਾ ਨੂੰ ਹਸਪਤਾਲ ਦਾਖਿਲ ਕਰਾਉਣਾ ਪਿਆ।ਜਾਣਕਾਰੀ ਮੁਤਾਬਿਕ ਦਲਵਿੰਦਰ ਕੌਰ ਨਾਮਕ ਬਜ਼ੁਰਗ ਮਹਿਲਾ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਹੀ ਸੀ ਜਿਸਨੇ ਜਾਣ ਤੋਂ ਪਹਿਲਾਂ ਆਪਣੇ ਮਕਾਨ ਦਾ ਇੱਕ ਕਮਰਾ ਮਾਵਾਂ ਧੀਆਂ ਨੂੰ ਕਿਰਾਏ ਤੇ ਦੇ ਦਿੱਤਾ ਤਾਂ ਜੋ ਉਸਦੇ ਮਕਾਨ ਦੀ ਸਾਂਭ ਸੰਭਾਲ ਰਹਿ ਸਕੇ ਪਰ ਪਿੱਛੋਂ ਉਨ੍ਹਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਪੂਰੇ ਘਰ ਤੇ ਹੀ ਕਬਜ਼ਾ ਕਰ ਲਿਆ ਅਤੇ ਹੁਣ NRI ਮਹਿਲਾ ਜਦੋਂ ਵਾਪਿਸ ਆਈ ਤਾਂ ਉਸਦਾ ਆਹ ਹਾਲ ਕਰ ਦਿੱਤਾ,,,,,,

ਓਥੇ ਹੀ ਬਜੁਰਗ ਮਹਿਲ ਦੇ ਰਿਸਤੇਦਾਰ ਨੇ ਦੱਸਿਆ ਕਿ ਜਦੋਂ ਉਹ ਮਕਾਨ ਖਾਲੀ ਕਰਵਾਉਣ ਪੁੱਜੇ ਤਾਂ ਉਕਤ ਕਿਰਾਏਦਾਰ ਮਾਵਾਂ ਧੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ,,,,

ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ MLR ਪ੍ਰਾਪਤ ਹੋਣ ਤੋਂ ਬਾਅਦ ਮਹਿਲਾ ਦੇ ਬਿਆਨ ਲਿਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਵੇਗੀ,,,,,,,,,,ਐਨ ਆਰ ਆਈ ਦੀ ਕੋਠੀ ਦੇ ਉੱਤੇ ਕਬਜ਼ਾ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਹੁਣ ਆਪਣੇ ਪਿੱਛੇ ਜਿਹੜੇ ਜੱਦੀ ਪਿੰਡਾਂ ਦੇ ਵਿੱਚ ਉਹਨਾਂ ਦੇ ਮਕਾਨ ਨੇ ਉਹ ਹੱਥੋਂ ਖੁੱਸਦੇ ਨਜ਼ਰ ਆ ਰਹੇ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

Diport ਹੋਏ ਪੰਜਾਬੀਆਂ ਨੂੰ ਲੈਕੇ ਆਹ ਕੀ ਬੋਲ ਗਏ

htvteam

ਗੁਆਂਡੀਆਂ ਦੀ ਕੰਧ ਕਦੇ ਵੀ ਤੁਹਾਡੇ ਵੱਲ

htvteam

ਪ੍ਰਵਾਸੀ ਮਜ਼ਦੂਰ ਦੀ ਜੇਸੀਬੀ ਨਾਲ ਹੋਈ ਦਰਦਨਾਕ ਮੌਤ

htvteam

Leave a Comment