ਨਕੋਦਰ : ਮੁੱਹਲਾ ਗਾਰਡਨ ਕਲੋਨੀ ਵਿੱਚ ਐਤਵਾਰ ਦੁਪਹਿਰ 55 ਸਾਲਾ ਸਾਬਕਾ ਸਰਪੰਚ ਨੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ l ਪਿੰਡ ਚੱਕ ਮੁਗਲਾਨੀ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਅਰਮਾਨ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ l ਦੇਰ ਰਾਤ ਤੱਕ ਸਾਬਕਾ ਸਰਪੰਚ ਦੀ ਹਾਲਤ ਗੰਭੀਰ ਬਣੀ ਹੋੲ ਸੀ l ਇਨ੍ਹਾਂ ਦੇ ਦੋਨੋਂ ਬੱਚੇ ਕੈਨੇਡਾ ਵਿੱਚ ਸੈਟਲ ਹਨ l ਅਗਲੇ ਮਹੀਨੇ ਪਤੀ ਪਤਨੀ ਨੇ ਵੀ ਕੈਨੇਡਾ ਜਾਣਾ ਸੀ l ਮਿਲੀ ਜਾਣਕਾਰੀ ਦੇ ਅਨੁਸਾਰ ਐਤਵਾਰ ਦੁਪਹਿਰ ਸੁਖਬੀਰ ਨੇ ਪਤਨੀ ਤੋਂ ਲਾਇਸੰਸੀ ਰਿਵਾਲਵਰ ਮੰਗਿਆ l ਰਿਵਾਲਵਰ ਦੇਣ ਦੇ ਬਾਅਦ ਪਤਨੀ ਗੁਆਂਢੀਆਂ ਦੇ ਘਰ ਚਲੀ ਗਈ l ਥੋੜੀ ਦੇਰ ਬਾਅਦ ਘਰ ਤੋਂ ਗੋਲੀ ਚੱਲਣ ਦੀ ਆਵਾਜ਼ ਆਈ l ਘਰ ਜਾ ਕੇ ਦੇਖਿਆ ਤਾਂ ਪਤੀ ਦੇ ਸਿਰ ਵਿੱਚ ਗੋਲੀ ਲੱਗੀ ਸੀ l
