ਬਠਿੰਡਾ : ਬਠਿੰਡਾ ਮੁਕਤਸਰ ਰੋਡ ‘ਤੇ ਪੈਂਦੇ ਪਿੰਡ ਬੁਲਾਢੇਵਾਲਾ ਵਿੱਚ ਇੱਕ ਮਜ਼ਦੂਰ ਜ਼ਿੰਦਾ ਜਲ ਗਿਆ l ਉਸਦੇ ਸਰੀਰ ਦਾ ਮੂੰਹ ਤੋਂ ਲੈ ਕੇ ਗੋਢਿਆਂ ਤੱਕ ਦਾ ਸਾਰਾ ਹਿੱਸਾ ਜਲ ਕੇ ਰਾਖ ਹੋ ਗਿਆ l ਮ੍ਰਿਤਕ ਪਿੰਡ ਦੇ ਖੇਤਾਂ ਵਿੱਚ ਇੱਕ ਕਮਰੇ ਵਿੱਚ ਰਹਿੰਦਾ ਸੀ l ਦੱਸਿਆ ਜਾ ਰਿਹਾ ਹੈ ਕਿ ਕਮਰੇ ਵਿੱਚ ਲੱਗੀ ਪਾਣੀ ਦੀ ਮੋਟਰ ਉਸਦੀ ਮੌਤ ਦਾ ਕਾਰਨ ਬਣੀ.ਸੂਚਨਾ ਮਿਲਣ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੀ ਸਹਾਰਾ ਜਨਸੇਵਾ ਦੀ ਟੀਮ ਨੇ ਥਾਣਾ ਸਦਰ ਬਠਿੰਡਾ ਪੁਲਿਸ ਨੂੰ ਸੂਚਨਾ ਦਿੱਤੀ l ਪੁਲਿਸ ਦੇ ਆਉਣ ਤੋਂ ਬਾਅਦ ਮ੍ਰਿਤਕ ਪ੍ਰਵਾਸੀ ਮਜ਼ਦੂਰ ਮੁਕੇਸ਼ ਕੁਮਾਰ ਵਾਸੀ ਰਾਜਸਥਾਨ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਸਿਵਿਲ ਹਸਪਤਾਲ ਦ ਮੋਰਚਰੀ ਵਿੱਚ ਪਹੁੰਚਾਇਆ l ਪੁਲਿਸ ਦਾ ਕਹਿਣਾ ਕਿ ਕਮਰੇ ਵਿੱਚ ਸਿਰਫ਼ ਮ੍ਰਿਤਕ ਦਾ ਜਲਿਆ ਹੋਇਆ ਸਰੀਰ ਪਿਆ ਸੀ, ਕਮਰੇ ਵਿੱਚ ਪਿਆ ਸਿਲੰਡਰ ਅਤੇ ਹੋਰ ਸਮਾਨ ਬਿਲਕੁਲ ਠੀਕ ਸੀ l ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰਾਜਸਥਾਨ ਨਿਵਾਸੀ ਪਿੰਡ ਵਿੱਚ ਬਣ ਰਹੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੱਥਰ ਲਾਉਣ ਦਾ ਕੰਮ ਕਰ ਰਿਹਾ ਸੀ l
previous post