Htv Punjabi
Punjab

ਹਾਦਸੇ ਵਿੱਚ ਹੱਥ ਟੁੱਟਿਆ ਤਾਂ ਪਾਠੀ ਕਰਨ ਲੱਗਾ ਤਸਕਰੀ, ਗ੍ਰਿਫਤਾਰ

ਲੁਧਿਆਣਾ : ਹਾਦਸੇ ਵਿੱਚ ਹੱਥ ਟੁੱਟਣ ਦੇ ਕਾਰਨ ਜ਼ਿਆਦਾ ਕੰਮ ਨਾ ਕਰਨ ਕਰਕੇ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਅਫੀਮ ਤਸਕਰੀ ਸ਼ੁਰੂ ਕਰ ਦਿੱਤੀ ਹੈ l ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਹੈ l ਡਿਵੀਜ਼ਨ 2 ਪੁਲਿਸ ਨੇ ਸਾਹਨੇਵਾਲ ਦੇ ਅਵਤਾਰ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ l ਪੁਲਿਸ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ l ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅਫੀਮ ਦੀ ਤਸਕਰੀ ਕਰਦਾ ਹੈ l ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਚੀਮਾ ਚੌਂਕ ਦੇ ਕੋਲ ਨਾਕਾਬੰਦੀ ਕੀਤੀ ਸੀ l ਇਸੀ ਦੌਰਾਨ ਮੁਲਜ਼ਮ ਨੂੰ ਸਾਹਮਣੇ ਆਉਂਦਾ ਦੇਖਿਆ ਪਰ ਮੁਲਜ਼ਮ ਨਾਕਾਬੰਦੀ ਦੇਖ ਪਿੱਛੇ ਵੱਲ ਨੂੰ ਭੱਜਣ ਲੱਗਾ l ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਅਫੀਮ ਬਰਾਮਦ ਹੋਈ l

Related posts

ਖਨੌਰੀ ਬਾਰਡਰ ਤੇ ਦੇਖੋ ਇੱਕ ਹੋਰ ਕਿਸਾਨ ਨਾਲ ਕੀ ਹੋਇਆ

htvteam

ਬਿਨ੍ਹਾਂ ਕੋਈ ਪਹਿਲਾਂ ਪੈਸੇ ਦਿੱਤੇ 40 ਦਿਨਾਂ ‘ਚ ਐਵੇਂ ਜਾਓ ਕੈਨੇਡਾ

htvteam

ਬੰਦੇ ਦੇ ਸਰੀਰ ‘ਚ ਕਿਉਂ ਘੱਟ ਜਾਂਦੇ ਨੇ ਸੈਲ ਕਾਰਨ, ਲੱਛਣ ਤੇ ਫਟਾ-ਫਟ ਵਾਲਾ ਇਲਾਜ

htvteam

Leave a Comment