Htv Punjabi
Punjab

ਸਿੱਧੂ ਮੂਸੇਵਾਲਾ ਨਹੀਂ ਸੁਧਰ ਸਕਦਾ, ਦੇਖੋ ਇੱਕ ਹੋਰ ਪਰਚਾ ਦਰਜ ਕਰਨ ਮਗਰੋਂ ਕਿਹੜੇ ਵੱਡੇ ਪੁਲਿਸ ਅਧਿਕਾਰੀ ਨੇ ਕਿਉਂ ਕਿਹਾ ਅਜਿਹਾ!

ਪਟਿਆਲਾ : ਅਕਸਰ ਵਿਵਾਦਾਂ ਵਿੱਚ ਰਹਿੰਦੇ ਸਿੱਧੂ ਮੂਸੇਵਾਲਾ ਤੇ ਪੰਜਾਬ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ।ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਕਦੀ ਵੀ ਸੁਧਰ ਨਹੀਂ ਸਕਦਾ ਅਤੇ ਵਾਰ ਵਾਰ ਇਸ ਤਰ੍ਹਾਂ ਦੇ ਜ਼ੁਰਮ ਕਰਦਾ ਰਹੇਗਾ।ਸ਼ੁਕਲਾ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਨਵੇਂ ਆਏ ਗਾਣੇ ਸੰਜੂ ਜਿਸ ਵਿੱਚ ਉਹ ਹਥਿਆਰਾਂ ਦੇ ਪ੍ਰਯੋਗ ਨੂੰ ਪ੍ਰੋਤਸਾਹਿਤ ਕਰਦਾ ਨਜ਼ਰ ਆ ਰਿਹਾ ਹੈ, ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਹਥਿਆਰ, ਨਸ਼ੇ ਅਤੇ ਹਿੰਸੇ ਵਰਗੇ ਭੜਕਾਊ ਗਾਣਿਆਂ ਤੇ ਰੋਕ ਲਾਈ ਗਈ ਹੈ ਪਰ ਫੇਰ ਵੀ ਗਾਇਕਾਂ ਵੱਲੋਂ ਇਨ੍ਹਾਂ ਦਾ ਪ੍ਰਯੋਗ ਆਪਣੇ ਗਾਣਿਆਂ ਵਿੱਚ ਕੀਤਾ ਜਾਂਦਾ ਹੈ।ਏਡੀਜੀਪੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ ਤੇ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਹਥਿਆਰ ਕਾਨੂੰਨ ਕੇਸ ਵਿੱਚ ਮਿਲੀ ਜਮਾਨਤ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੀ ਤਿਆਰੀ ਕਰ ਲਈ ਹੈ।
ਸੰਜੂ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਰਿਲੀਜ਼ ਹੋਇਆ ਹੈ।ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੇਸਟੀਗੇਸ਼ਨ ਅਰਪਿਤ ਸ਼ੁੱਕਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ ਤੇ ਗਾਇਕ ਦੇ ਵਿਰੁੱਧ ਮੋਹਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਗਾਇਕ ਦਾ ਗੀਤ ਸੰਜੂ ਅਲੱਗ ਅਲੱਗ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਚੱਲ ਰਿਹਾ ਹੈ ਅਤੇ ਹਥਿਆਰਾਂ ਦੇ ਪ੍ਰਯੋਗ ਨੂੰ ਪ੍ਰੋਤਸਾਹਿਤ ਕਰਦਾ ਹੈ।ਇਸ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਐਫਆਈਆਰ ਦਰਜ ਹੋਣ ਨੂੰ ਮਾਣ ਦੀ ਗੱਲ ਦੱਸਿਆ ਗਿਆ ਹੈ।ਇਨ੍ਹਾਂ ਵਿੱਚੋਂ ਇੱਕ ਮਾਮਲਾ ਹਥਿਆਰ ਕਾਨੂੰਨ ਅਧੀਨ ਦਰਜ ਕੀਤਾ ਗਿਆ ਹੈ।ਏਡੀਜੀਪੀ ਨੇ ਕਿਹਾ ਕਿ ਪੁਲਿਸ ਜਲਦ ਹੀ ਹਾਈਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਪਹਿਲਾਂ ਤੋਂ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਦਾਇਰ ਕਰੇਗੀ।
ਸ਼ੁੱਕਲਾ ਨੇ ਕਿਹਾ ਕਿ ਇਹ ਪੱਕਾ ਹੋ ਗਿਆ ਹੈ ਕਿ ਨਵਾਂ ਵੀਡੀਓ ਗੀਤ ਸੰਜੂ ਮੂਸੇਵਾਲਾ ਦੇ ਅਧਿਕਾਰਿਕ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ।ਇਸ ਗੀਤ ਵਿੱਚ ਮੂਸੇਵਾਲਾ ਨੇ ਉਸ ਦੇ ਖਿਲਾਫ ਹਥਿਆਰ ਕਾਨੂੰਨ ਦੇ ਅੰਤਰਗਤ ਦਰਜ ਕੇਸ ਦਾ ਹਵਾਲਾ ਦਿੱਤਾ ਹੈ ਅਤੇ ਵੀਡੀਓ ਦੀ ਸ਼ੁਰੂਆਤ ਉਸ ਨਾਲ ਸੰਬੰਧਿਤ ਇੱਕ ਨਿਊਜ਼ ਕਲਿੱਪ ਨਾਲ ਹੁੰਦੀ ਹੈ, ਜਿਸ ਦੇ ਲਈ ਪੁਲਿਸ ਨੇ ਏਕੇ 47 ਰਾਈਫਲ ਦੇ ਅਣਅਧਿਕਾਰਿਤ ਪ੍ਰਯੋਗ ਦੇ ਲਈ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਸੀ।ਇਸ ਵੀਡੀਓ ਵਿੱਚ ਮੂਸੇਵਾਲਾ ਦੀ ਨਿਊਜ਼ ਕਲਿੱਪ ਨੂੰ ਬਾਅਦ ਵਿੱਚ ਬਾਲੀਵੁਡ ਅਭਿਨੇਤਾ ਸੰਜੈ ਦੱਤ ਨੂੰ ਦੋਸ਼ੀ ਠਹਿਰਾਉਣ ਦੀ ਖਬਰਾਂ ਦੇ ਨਾਲ ਮਿਲਾ ਦਿੱਤਾ ਗਿਆ।
ਸ਼ੁੱਕਲਾ ਨੇ ਕਿਹਾ ਕਿ ਗੀਤ ਦੇ ਬੋਲ ਅਤੇ ਵੀਡੀਓ ਗੈਰ ਕਾਨੂੰਨੀ ਹਥਿਆਰਾਂ ਨੂੰ ਰੱਖਣ ਅਤੇ ਇਸਤੇਮਾਲ ਕਰਨ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਇੱਕ ਵਿਅਕਤੀ ਤੇ ਐਫਆਈਆਰ ਦਰਜ ਹੋਣ ਨੂੰ ਮਾਣ ਦੀ ਗੱਲ ਦੱਸਦੇ ਹਨ।ਸ਼ੁੱਕਲਾ ਨੇ ਗਾਣੇ ਦੇ ਬੋਲ ਗੱਭਰੂ ਦੇ ਨਾਲ ਸੰਤਾਲੀ ਜੁੜ ਗਈ, ਘੱਟ ਘੱਟ ਸਜ਼ਾ ਪੰਜ ਸਾਲ ਵੱਟ ਦੇ, ਗੱਭਰੂ ਉੱਤੇ ਕੇਸ ਜਿਹੜਾ ਸੰਜੈ ਦੱਤ ਤੇ, ਅਵਾ ਤਵਾ ਬੋਲਦੇ ਵਕੀਲ ਸੋਹਣੀਏ, ਸਾਰੀ ਦੁਨੀਆਂ ਦਾ ਓਹ ਜੱਜ ਸੁਣੀਦਾ, ਜਿੱਥੇ ਸਾਡੀ ਚੱਲਦੀ ਅਪੀਲ ਸੋਹਣੀਏ,,,, ਨਾ ਸਿਰਫ ਗੈਰ ਕਾਨੂੰਨੀ ਹਥਿਆਰਾਂ ਦੇ ਪ੍ਰਯੋਗ ਨੂੰ ਪ੍ਰੋਤਸਾਹਿਤ ਕਰਦੇ ਹਨ।
ਏਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰੇਦਸ਼ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਹੁਕਮ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲਾਈਵ ਸ਼ੋਅ ਦੇ ਦੌਰਾਨ ਸ਼ਰਾਬ, ਨਸ਼ਾ ਅਤੇ ਹਿੰਸਾ ਨੂੰ ਪ੍ਰੋਤਸਾਹਿਤ ਕਰਨ ਵਾਲਾ ਕੋਈ ਵੀ ਗੀਤ ਸਟੇਟ ਤੇ ਨਾ ਗਾਇਆ ਜਾਵੇ।ਇੱਥੇ ਤੱਕ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਗੀਤਾਂ ਵਿੱਚ ਹਿੰਸਾ ਅਤੇ ਬੰਦੂਕ ਦੀ ਸੰਸਕ੍ਰਿਤੀ ਦੇ ਪ੍ਰਸਾਰ ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਅਤੇ ਰਾਜ ਪੁਲਿਸ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਅਜਿਹੇ ਗਾਇਕਾਂ ਦੇ ਪ੍ਰਤੀ ਕੋਈ ਢਿੱਲ ਜਾਂ ਰਿਆਇਤ ਨਾ ਵਰਤੀ ਜਾਵੇ, ਜਿਹੜੇ ਨੌਜਵਾਨਾਂ ਨੂੰ ਹਿੰਸਾ ਅਤੇ ਗੁੰਡਾਗਰਦੀ ਦੇ ਰਸਤੇ ਤੇ ਚੱਲਣ ਨੂੰ ਉਕਸਾਉਂਦੇ ਹਨ।

Related posts

ਨਵ-ਵਿਆਹੀ ਜੋੜੀ ਦੇ ਨਾਲ ਜਵਾਕ ਦੇਖਕੇ ਪੁਲਿਸੀਏ ਹੈਰਾਨ, ਸਪੀਕਰ ‘ਤੇ ਅਨਾਊਂਸਮੈਂਟ ਕਰਕੇ ਸਕੂਟਰੀ ਲਵਾ ਲਈ ਸਈਡ ‘ਤੇ, ਫਿਰ ਚੌਂਕ ‘ਚ ਹੋ ਗਿਆ ਇਕੱਠ,

Htv Punjabi

ਆਹ ਬੰਦਿਆਂ ਨੇ ਗੁਰੂਘਰ ਚ ਦੇਖੋ ਕੀ ਕੀਤਾ

htvteam

ਆਹ ਦੇਖੋ ਭਗਵੰਤ ਮਾਨ ਨੇ ਟੰਗਿਆਂ ਇਕ ਹੋਰ ਵੱਡਾ ਅਫਸਰ

htvteam