Htv Punjabi
Punjab Video

ਨਵ-ਵਿਆਹੀ ਜੋੜੀ ਦੇ ਨਾਲ ਜਵਾਕ ਦੇਖਕੇ ਪੁਲਿਸੀਏ ਹੈਰਾਨ, ਸਪੀਕਰ ‘ਤੇ ਅਨਾਊਂਸਮੈਂਟ ਕਰਕੇ ਸਕੂਟਰੀ ਲਵਾ ਲਈ ਸਈਡ ‘ਤੇ, ਫਿਰ ਚੌਂਕ ‘ਚ ਹੋ ਗਿਆ ਇਕੱਠ,

ਅੰਮ੍ਰਿਤਸਰ (ਹਰਜੀਤ ਗਰੇਵਾਲ) : ਅੰਮ੍ਰਿਤਸਰ ਇਸ ਵੇਲੇ ਕੋਰੋਨਾ ਵਾਇਰਸ ਕਰਕੇ ਰੈਡ ਜ਼ੋਨ ਖੇਤਰ ‘ਚ ਐ। ਜਿਸ ਕਰਕੇ ਪੰਜਾਬ ਪੁਲਿਸ ਪੂਰੇ ਖੇਤਰ ‘ਚ ਬੜੀ ਹੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਐ। ਇਸ ਦੌਰਾਨ ਬੀਤੀ ਕੱਲ੍ਹ ਪੁਲਿਸ ਵਾਲਿਆਂ ਦੇ ਉਸ ਵੇਲੇ ਹੋਸ਼ ਉੱਡ ਗਏ ਤੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਰੈਡ ਜ਼ੋਨ ਏਰੀਏ ‘ਚ ਇਕ ਨਵਾਂ ਵਿਆਹਿਆ ਜੋੜਾ ਆਪਣੀ ਸਕੂਟੀ ‘ਤੇ ਇਕ ਬੱਚੇ ਸਮੇਤ ਵਿਆਹ ਵਾਲੇ ਸੂਟਾਂ ‘ਚ ਘੁੰਮ ਰਿਹਾ ਸੀ। ਵਿਆਹ ਵਾਲੇ ਕੱਪੜੇ ਤੇ ਅੱਗੇ ਬੱਚਾ ਖੜਾ ਦੇਖ ਪੁਲਿਸ ਵਾਲੇ ਵੀ ਹੈਰਾਨ ਸਨ ਕੀ ਮਾਜਰਾ ਕੀ ਐ। ਜਿਸ ਤੋਂ ਬਾਅਦ ਜੋੜੇ ਨੂੰ ਮੌਕੇ ‘ਤੇ ਰੋਕਿਆ ਗਿਆ ਤਾਂ ਪੁਲਿਸ ਵਾਲੇ ਹੈਰਾਨ ਹੋਣ ਦੇ ਨਾਲ ਨਾਲ ਕਾਫੀ ਖੁਸ਼ ਵੀ ਹੋ ਗਏ। ਅਸਲ ‘ਚ ਇਹ ਜੋੜਾ ਤਾਜ਼ਾ ਤਾਜ਼ਾ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਖੁਦ ਨੂੰ ਬੰਨ੍ਹਕੇ ਆ ਰਿਹਾ ਸੀ। ਕੋਰੋਨਾ ਕਰਕੇ ਇਹ ਵਿਆਹ ਇੰਨ੍ਹਾਂ ਸਾਦਾ ਰਿਹਾ ਕੀ ਲਾੜਾ ਬਣਿਆ ਰਵੀ ਆਪਣੇ ਜੀਵਨ ਸਾਥਣ ਸੁਮਨ ਨੂੰ ਆਪਣੀ ਐਕਟਿਵਾ ਸਕੂਟੀ ‘ਤੇ ਹੀ ਉਸਦੇ ਘਰੋਂ ਲੈ ਆਇਆ ਤੇ ਰਾਹ ‘ਚ ਪੁਲਿਸ ਵਾਲਿਆਂ ਨੇ ਘੇਰ ਲਿਆ ਤਾਂ ਬੱਚੇ ਬਾਰੇ ਵੀ ਖੁਲਾਸਾ ਹੋਇਆ ਕੀ ਉਹ ਇਨ੍ਹਾਂ ਦੀ ਰਿਸ਼ਤੇਦਾਰੀ ‘ਚੋਂ ਐ। ਬੱਸ ਜਿਵੇਂ ਹੀ ਪੁਲਿਸ ਵਾਲਿਆਂ ਨੂੰ ਸਾਰਾ ਮਾਮਲਾ ਸਮਝ ਆਇਆ ਤਾਂ ਉਨ੍ਹਾਂ ਨੇ ਵੀ ਮੌਕੇ ‘ਤੇ ਫੈਸਲਾ ਲਿਆ ਕੀ ਅਜਿਹੇ ਜੋੜਾ ਦਾ ਚੌਂਕ ‘ਚ ਖੜ੍ਹਾਕੇ ਸ਼ਗਨ ਪਾਏ ਜਾਣਗੇ। ਬੱਸ ਫੇਰ ਕੀ ਸੀ ਪੁਲਿਸ ਵਾਲੇ ਚਾਹੁਣ ਤੇ ਮਿੰਟੋ-ਮਿੰਟੀ ਕੋਈ ਚੀਜ਼ ਨਾ ਆਏ ਇਹ ਹੋਣਾ ਸੰਭਵ ਨਹੀਂ ਜਾਪਦਾ।  ਲਿਹਾਜ ਕਰਫਿਊ ਤਰ ਤਾਲਾਬੰਦੀ ਦੌਰਾਨ ਵੀ ਤੁਰੰਤ ਚੌਂਕ ਚ ਬੁੱਕੇ ਮੰਗਵਾ ਲੈ ਗਏ ਤੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਨਾ ਸਿਰਫ ਉਨਾਂ ਨੂੰ ਨਵੀ ਜ਼ਿੰਦਗੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਬਲਕਿ ਉਨ੍ਹਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਮਾਪਿਆਂ ਵਾਂਗ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ।

ਇਸ ਦੌਰਾਨ ਸਾਦਾ ਵਿਆਹ ਕਰਵਾਉਣ ਵਾਲੇ ਜੋੜੇ ਦੀ ਜਿੱਥੇ ਸਮਾਜ ਸੇਵਕ ਸੁਖਰਾਜ ਸਿੰਘ ਸੋਹਲ ਨੇ ਖੂਬ ਤਾਰੀਫ ਕੀਤੀ, ਉੱਥੇ ਹੀ ਪੁਲਿਸ ਵਿਭਾਗ ਦੇ ਐਸ.ਆਈ. ਨਿਸ਼ਾਨ ਸਿੰਘ ਨੇ ਕਿਹਾ ਕੀ ਅਜਿਹੀ ਨਿੱਘਰ ਸੋਚ ਰੱਖਣ ਵਾਲੇ ਜੋੜੇ ਦਾ ਸਨਮਾਨ ਕਰਕੇ ਉਹ ਖੁਦ ਸਨਮਾਨਿਤ ਮਹਿਸੂਸ ਹੋ ਰਹੇ ਨੇ। ਫਿਲਹਾਲ ਸ਼ਹਿਰ ਦਾ ਇਹ ਸਕੂਟੀ ਵਾਲਾ ਵਿਆਹ ਇਸ ਵੇਲੇ ਖੂਬ ਸੁਰਖੀਆਂ ਬਟੋਰ ਰਿਹਾ ਐ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਸਪੀਕਰ ਲਾਕੇ ਝਾੜੂ ਵਾਲੇ ਨੇ ਪੂਰੇ ਪਿੰਡ ‘ਚ ਕਰਤੀ ਅਨਾਉਂਸਮੈਂਟ; ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

htvteam

PM ਦੀ ਰੈਲੀ ‘ਤੋਂ ਪਹਿਲਾਂ ਕਿਸਾਨਾਂ ਪਿੱਛੇ ਪਈ ਪੁਲਿਸ ਫਿਰ ਘਰਾਂ ‘ਚ ਕੀਤੇ ਕੈਦ

htvteam

ਦੇਖੋ ਅਜਿਹਾ ਕੀ ਕਰ ਗਿਆ ਮੂਸੇਵਾਲਾ ਕਾਂਡ ਦਾ ਮਾਸਟਰਮਾਇੰਡ ਗੋਲਡੀ ਬਰਾੜ

htvteam

Leave a Comment