ਜਲਾਲਾਬਾਦ : ਆਪਣੀ ਨਾਬਾਲਿਗ ਮਮੇਰੀ ਭੈਣ ਨੂੰ ਉਸਦੀ ਫੋਟੋ ਵਾਇਰਲ ਕਰਕੇ ਬਦਲਾਮ ਕਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਅਤੇ ਉਸਦਾ ਸਾਥ ਦੇਣ ਵਾਲੇ ਉਸਦੇ ਮਾਂ ਬਾਪ ‘ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ l ਜਾਂਚ ਅਧਿਕਾਰੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੀਤਾ ਰਾਣੀ ਵਾਸੀਚਕ ਅਰਾਈਆਂ ਨੇ ਬਿਆਨ ਦਰਜ ਕਰਵਾਏ ਸੀ ਕਿ ਉਹ 2 ਸਾਲ ਪਹਿਲਾਂ ਮਸਤਾ ਗੱਟੀ ਨੰਬਰ 2 ਮਮਦੋਟ ਵਿੱਚ ਆਪਣੇ ਨਾਨਕੇ ਵਿਆਹ ਵਿੱਚ ਗਈ ਸੀ l ਜਿੱਥੇ ਉਸਦੀ ਰਿਸ਼ਤੇਦਾਰੀ ਵਿੱਚ ਪੈਂਦੇ ਮਮੇਰੇ ਭਾਈ ਅਮਰਜੀਤ ਸਿੰਘ ਵਾਸੀ ਮਸਤਾ ਗੱਟੀ ਨੰਬਰ 2 ਮਮਦੋਟ ਨੇ ਉਸਦੀ ਮੋਬਾਈਲ ‘ਤੇ ਫੋਟੋ ਖਿੱਚ ਲਈ ਅਤੇ ਉਸ ਦਿਨ ਤੋਂ ਉਹ ਉਸ ਨੂੰ ਬਲੈਕਮੇਲ ਕਰਦਾ ਆ ਰਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਵਾਏ ਨਹੀਂ ਤਾਂ ਉਹ ਉਸਦੀ ਫੋਟੋ ਦੇ ਪੋਸਟਰ ਬਣਾ ਕੇ ਪਿੰਡ ਵਿੱਚ ਲਵਾ ਦੇਵੇਗਾ ਪਰ ਕੁੜੀ ਦੁਆਰਾ ਸਾਫ ਤੌਰ ‘ਤੇ ਇਨਕਾਰ ਕਰਨ ਤੋਂ ਬਾਅਦ ਅਮਰਜੀਤ ਸਿੰਘ ਬਲੈਕਮੇਲ ਕਰਨ ਦੇ ਲਈ ਉਸਦੀ ਫੋਟੋ ਨਾਲ ਛੇੜਛਾੜ ਕਰਕੇ ਵਟੱਸਐਪ ‘ਤੇ ਫੋਟੋ ਪਾ ਕੇ ਙਮਕੀਆਂ ਦੇਣ ਲੱਗਾ l ਨੌਜਵਾਨ ਦੇ ਇਸ ਕੰਮ ਵਿੱਚ ਉਸਦੇ ਮਾਂ ਬਾਪ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੀ l