Htv Punjabi
Punjab

ਫੋਟੋ ਵਾਇਰਲ ਦੀ ਧਮਕੀ ਦੇ ਮਮੇਰੀ ਭੈਣ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਕੇਸ ਦਰਜ

ਜਲਾਲਾਬਾਦ : ਆਪਣੀ ਨਾਬਾਲਿਗ ਮਮੇਰੀ ਭੈਣ ਨੂੰ ਉਸਦੀ ਫੋਟੋ ਵਾਇਰਲ ਕਰਕੇ ਬਦਲਾਮ ਕਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਅਤੇ ਉਸਦਾ ਸਾਥ ਦੇਣ ਵਾਲੇ ਉਸਦੇ ਮਾਂ ਬਾਪ ‘ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ l ਜਾਂਚ ਅਧਿਕਾਰੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੀਤਾ ਰਾਣੀ ਵਾਸੀਚਕ ਅਰਾਈਆਂ ਨੇ ਬਿਆਨ ਦਰਜ ਕਰਵਾਏ ਸੀ ਕਿ ਉਹ 2 ਸਾਲ ਪਹਿਲਾਂ ਮਸਤਾ ਗੱਟੀ ਨੰਬਰ 2 ਮਮਦੋਟ ਵਿੱਚ ਆਪਣੇ ਨਾਨਕੇ ਵਿਆਹ ਵਿੱਚ ਗਈ ਸੀ l ਜਿੱਥੇ ਉਸਦੀ ਰਿਸ਼ਤੇਦਾਰੀ ਵਿੱਚ ਪੈਂਦੇ ਮਮੇਰੇ ਭਾਈ ਅਮਰਜੀਤ ਸਿੰਘ ਵਾਸੀ ਮਸਤਾ ਗੱਟੀ ਨੰਬਰ 2 ਮਮਦੋਟ ਨੇ ਉਸਦੀ ਮੋਬਾਈਲ ‘ਤੇ ਫੋਟੋ ਖਿੱਚ ਲਈ ਅਤੇ ਉਸ ਦਿਨ ਤੋਂ ਉਹ ਉਸ ਨੂੰ ਬਲੈਕਮੇਲ ਕਰਦਾ ਆ ਰਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਵਾਏ ਨਹੀਂ ਤਾਂ ਉਹ ਉਸਦੀ ਫੋਟੋ ਦੇ ਪੋਸਟਰ ਬਣਾ ਕੇ ਪਿੰਡ ਵਿੱਚ ਲਵਾ ਦੇਵੇਗਾ ਪਰ ਕੁੜੀ ਦੁਆਰਾ ਸਾਫ ਤੌਰ ‘ਤੇ ਇਨਕਾਰ ਕਰਨ ਤੋਂ ਬਾਅਦ ਅਮਰਜੀਤ ਸਿੰਘ ਬਲੈਕਮੇਲ ਕਰਨ ਦੇ ਲਈ ਉਸਦੀ ਫੋਟੋ ਨਾਲ ਛੇੜਛਾੜ ਕਰਕੇ ਵਟੱਸਐਪ ‘ਤੇ ਫੋਟੋ ਪਾ ਕੇ ਙਮਕੀਆਂ ਦੇਣ ਲੱਗਾ l ਨੌਜਵਾਨ ਦੇ ਇਸ ਕੰਮ ਵਿੱਚ ਉਸਦੇ ਮਾਂ ਬਾਪ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੀ l

Related posts

ਮੌਸਮ ਵਿਗਿਆਨੀਆਂ ਨੇ ਇਸ ਵਾਰ ਦੇ ਮੌਸਮ ਸਬੰਧੀ ਕੀਤਾ ਅਜਿਹਾ ਦਾਅਵਾ ਕਿ ਸੁਣ ਕੇ ਚੰਗੇ ਚੰਗੀਆਂ ਨੂੰ ਛਿੜ ਗਈ ਕੰਬਣੀ, ਆਹ ਪੜ੍ਹੋ ਕਿਵੇਂ!

Htv Punjabi

ਆਹ ਸ਼ਹਿਰ ‘ਚ ਸਵੇਰੇ -ਸਵੇਰੇ ਹੋ ਗਿਆ……

htvteam

ਆਹ ਕੀ ਹੋ ਗਿਆ ਸ਼ਹਿਰ ‘ਚ

htvteam

Leave a Comment