ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ ਸ਼ੇਰ ਸਿੰਘ ਘੁਬਾਇਆ ਦੇ ਮੁੰਡੇ ਫਾਜਿ਼ਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਫਾਰਚੂਨਰ ਗੱਡੀ ਨੇ ਸੋਮਵਾਰ ਦੀ ਦੇਰ ਰਾਤ ਚੰਡੀਗੜ ਰੋਡ ਤੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ।ਇਸ ਤੋਂ ਮੁੰਡੀਆਂ ਕਲਾਂ ਨਿਵਾਸੀ ਭਜਨਪਾਲ ਉਰਫ ਰਵੀ ਦੀ ਘਟਨਾ ਵਾਲੀ ਥਾਂ ਤੇ ਮੌਤ ਹੋ ਗਈ।ਹਾਦਸੇ ਦੇ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਉੱਥੇ ਪਹੁੰਚ ਗਈ।ਕਾਰਵਾਈ ਹੋਣ ਦੇ ਬਾਅਦ ਵਿਧਾਇਕ ਘੁਬਾਇਆ ਆਪਣੀ ਦੂਸਰੀ ਗੱਡੀ ਵਿੱਚ ਸਵਾਰ ਹੋ ਕੇ ਚੰਡੀਗੜ ਰਵਾਨਾ ਹੋ ਗਏ।
ਵਿਧਾਇਕ ਘੁਬਾਇਆ ਦੇ ਡਰਾਈਵਰ ਫਾਜਿ਼ਲਕਾ ਦੇ ਪਿੰਡ ਟਾਹਲੀ ਵਾਲ ਵਾਸੀ ਸੁਰਿੰਦਰ ਸਿੰਘ ਉਰਫ ਛਿੰਦਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਵਿਧਾਇਕ ਦੀ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।ਚੌਂਕੀ ਮੁੰਡੀਆਂ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸੋਮਵਾਰ ਦੀ ਰਾਤ ਨੂੰ ਲੁਧਿਆਣਾ ਤੋਂ ਚੰਡੀਗੜ ਆਪਣੀ ਫਰਰਚੂਨਰ ਕਾਰ ਤੋਂ ਜਾ ਰਹੇ ਸਨ।ਜਦ ਉਹ ਮੁੰਡੀਆਂ ਦੇ ਕੋਲ ਪਹੁੰਚੇ ਤਾਂ ਸਰਕਾਰੀ ਸਕੂਲ ਕੱਟ ਦੇ ਕੋਲ ਇੰਕ ਬਾਈਕ ਨੇ ਟਰਨ ਲੈ ਲਿਆ।ਜਿਸ ਕਾਰਨ ਗੱਡੀ ਨੇ ਸਿੱਧੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ।
ਬਾਈਕ ਬੇਕਾਬੂ ਹੋ ਕੇ ਬੱਸ ਸਟੈਂਡ ਨਾਲ ਜਾ ਟਕਰਾਈ ਅਤੇ ਉਸ ਤੇ ਸਵਾਰ ਰਵੀ ਦੇ ਕਾਫੀ ਸੱਟਾਂ ਆਈਆਂ।ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਹਾਦਸੇ ਦੇ ਬਾਅਦ ਵਿਧਾਇਕ ਘੁਬਾਇਆ ਉੱਥੇ ਖੜੇ ਰਹੇ ਅਤੇ ਪੂਰੀ ਕਾਰਵਾਈ ਕਰਵਾਈ।ਇਸ ਦੇ ਬਾਅਦ ਚੰਡੀਗੜ ਰਵਾਨਾ ਹੋਏ।ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਡਰਾਈਵਰ ਛਿੰਦੇ ਨੂੰ ਕਾਬੂ ਕਰ ਲਿਆ।
