Htv Punjabi
Uncategorized

ਇੱਕ ਸਿਰ ਦੇ ਦਰਦ ਨੇ ਇਸ ਔਰਤ ਦੀ ਖੋਲ੍ਹ ਦਿੱਤੀ ਕਿਸਮਤ ਔਰਤ ਬਣੀ ਕਰੋੜਪਤੀ 

ਵਰਜੀਨੀਆ : ਅਕਸਰ ਕਹਿੰਦੇ ਨੇ ਕਿ ਫਲਾਣੀ ਚੀਜ਼ ਜਾ ਕੰਮ ਤਾਂ ਮੇਰੇ ਲਈ ਸਿਰ ਦਰਦ ਬਣ ਗਿਆ, ਇਹ ਤਾਂ ਅਜਿਹਾ ਸਿਰ ਦਰਦ ਬਣਿਆ ਕਿ ਪਿੱਛਾ ਹੀ ਨਹੀਂ ਛੱਡਦਾ, ਯਾਨੀ ਕਿ ਕੁੱਲ ਮਿਲਾਕੇ ਸਿਰ ਦਰਦ ਨੂੰ ਮਾੜਾ ਮੰਨਿਆ ਜਾਂਦਾ ਹੈ,ਪਰ ਜੇਕਰ ਅਸੀਂ ਕਹੀਏ ਕਿ ਸਿਰ ਦਰਦ ਤੁਹਾਡੇ ਵਾਰੇ ਨਿਆਰੇ ਕਰ ਸਕਦਾ ਹੈ ? ਸਿਰ ਦਰਦ ਤੁਹਾਨੂੰ ਛੱਪੜ ਫੜ ਕੇ ਪੈਸੇ ਦੇ ਸਕਦਾ ਹੈ ? ਸਿਰ ਦਰਦ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ? ਫੇਰ ? ਸਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਤੁਰੰਤ ਕਹੋਗੇ ਕਿ ਵਾਰੇ ਵਾਰੇ ਜਾਈਏ ਅਜਿਹੇ ਸਿਰ ਦੇ ਦਰਦ ਤੋਂ, ਐਸਾ ਸਿਰ ਦਰਦ ਤਾਂ ਵਾਰ ਵਾਰ ਹੋਵੇ, ਹੈ ਨਾ ?  ਦੱਸ ਦਈਏ ਕਿ ਇਸ ਦੇ ਨਾਲ ਦੀ ਹੀ ਇੱਕ ਮਿਲਦੀ ਜੁਲਦੀ ਘਟਨਾ ਅਮਰੀਕਾ ਦੇ ਵਰਜੀਨੀਆਂ ਇਲਾਕੇ ‘ਚ ਰਹਿਣ ਵਾਲੀ ਓਲਗਾ ਰਿਚੀ ਨਾਂ ਦੀ ਔਰਤ ਨਾਲ ਘਟੀ ਹੈ ਜਿਹੜੀ ਆਪਣੇ ਸਿਰ ਦੇ ਦਰਦ ਤੋਂ ਪ੍ਰੇਸ਼ਾਨ ਹੋਕੇ ਗਈ ਤਾਂ ਸੀ ਬਜਾਰੋਂ ਦਵਾਈ ਲੈਣ, ਪਰ ਵਾਪਸ ਮੁੜੀ ਤਾਂ ਕੁਝ ਚਿਰ ‘ਚ ਹੀ ਉਸ ਦੀ ਦੁਨੀਆਂ ਹੀ ਬਦਲ ਗਈ। ਜੀ ਹਾਂ ਦੁਨੀਆਂ, ਕਿਉਂਕਿ ਓਲਗਾ ਰਿਚੀ ਜਿਸ ਸਟੋਰ ਚੋਂ ਦਵਾਈ ਲੈਣ ਗਈ ਸੀ ਉਸ ਸਟੋਰ ਕੀਪਰ ਨੇ ਉਸ ਨੂੰ ਦਵਾਈ ਦੇ ਨਾਲ ਇੱਕ ਮੈਗਾ ਮਨੀ ਲਾਟਰੀ ਤੇ ਇੱਕ ਸਕ੍ਰੈਚ ਕਾਰਡ ਵੀ ਦੇ ਦਿੱਤਾ। ਜਿਸ ਨੂੰ ਲੈਕੇ ਉਹ ਘਰ ਆ ਗਈ, ਤੇ ਇਸ ਤੋਂ ਬਾਅਦ ਜਦੋਂ ਲਾਟਰੀ ਦਾ ਡਰਾਅ ਕੱਢਿਆ ਗਿਆ ਤਾਂ ਓਲਗਾ ਰਿਚੀ ਨੂੰ ਉਸ ਲਾਟਰੀ ਦਾ ਜੇਤੂ ਐਲਾਨ ਦਿੱਤਾ ਗਿਆ।  ਇਸ ਡਰਾਅ ਦੌਰਾਨ ਓਲਗਾ ਨੂੰ 5 ਲੱਖ ਡਾਲਰ ਯਾਨੀਕਿ ਲੱਗਭਗ ਸਾਢੇ 3 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਇਹ ਓਲਗਾ ਰਿਚੀ ਲਈ ਉਸਦੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਾਲ ਸਨ।  ਜਿਨ੍ਹਾਂ ਬਾਰੇ ਉਹ ਬਿਆਨ ਨਹੀਂ ਕਰ ਸਕਦੀ ਸੀ। ਜਿਨ੍ਹਾਂ ਬਾਰੇ ਉਸ ਕੋਲ ਕਈ ਸ਼ਬਦ ਨਹੀਂ ਸੀ। ਉਹ ਲੱਗਭਗ ਬੇਹੋਸ਼ ਸੀ। ਇਹ ਸਿਰ ਦਾ ਦਰਦ ਓਲਗਾ ਦੀ ਜ਼ਿੰਦਗੀ ਦਾ ਸਭ ਤੋਂ ਹਸੀਨ ਸਿਰ ਦਾ ਦਰਦ ਸੀ। ਲਾਟਰੀ ਦਾ ਇਨਾਮ ਜਿੱਤਣ ਮਗਰੋਂ ਓਲਗਾ ਨੇ ਕਿਹਾ ਕਿ ਉਹ ਪਹਿਲਾਂ ਆਪਣੇ ਘਰ ‘ਚ ਕੁਝ ਤਬਦੀਲੀਆਂ ਕਰੇਗੀ ਤੇ ਫੇਰ ਬਾਕੀ ਦੀ ਰਕਮ ਆਪਣੀ ਜ਼ਿੰਗੀ ਦੇ ਆਖਰੀ ਸਮੇ ਲਈ ਬਚਾ ਕੇ ਰੱਖੇਗੀ। ਅੱਜਕਲ੍ਹ ਓਲਗਾ ਆਪਣੇ ਸਿਰ ਦੇ ਦਰਦ ਲਈ ਵਾਰ ਵਾਰ ਸ਼ੁਕਰਗੁਜ਼ਾਰ ਹੁੰਦੀ ਐ  ਕਿਉਂਕਿ ਇਹ ਮਾਮੂਲੀ ਦਰਦ ਨੇ ਉਸਦੀ ਜ਼ਿੰਦਗੀ ਦੇ ਬਾਕੀ ਸਾਰੇ ਦੁੱਖ ਦਰਦ ਮਿੰਟਾਂ ਚ ਛੂ ਮੰਤਰ ਕਰ ਦਿੱਤੇ । ਸੋ ਦੋਸਤੋ ਅਗਲੀ ਵਾਰ ਜੇ ਤੁਹਾਡੇ ਸਿਰ ‘ਚ ਦਰਦ ਹੋਵੇ ਜਾ ਕੋਈ ਕੰਮ ਸਿਰ ਦਾ ਦਰਦ ਬਣ ਜਾਵੇ ਤਾਂ ਘਬਰਾਓ ਨਾ, ਕਿਉਂਕਿ ਜ਼ਿੰਦਗੀ ਦੀਆਂ ਖੁਸ਼ੀਆਂ ਸਿਰ ਦਰਦੀ ਲਾਏ ਬਿਨਾਂ ਹਾਸਲ ਹੋਣੀਆਂ ਮੁਸ਼ਕਲ ਨੇ।

Related posts

ਹੁਣ ਪਾ ਕੇ ਦਿਖਾਵੇ ਕੋਈ ਝੂਠੀ ਖਬਰ ਸੋਸ਼ਲ ਮੀਡੀਆ ‘ਤੇ ਅਗਲੇ ਨਾਲ ਦੀ ਨਾਲ ਗੀਚੀ ਤੋਂ ਫੜ ਲੈਣਗੇ

Htv Punjabi

ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ‘ਤੇ ਫੈਸਲਾ 13 ਅਗਸਤ ਨੂੰ

htvteam

ਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ

htvteam