Htv Punjabi
Punjab Uncategorized

ਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ

ਅਜਨਾਲ਼ਾ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਜੋੜਿਆ ਵਾਲੀ ਜਗਹ ਤੇ ਗੁਟਕਾ ਸਾਹਿਬ ਇਕ ਲਿਫਾਫੇ ਵਿੱਚ ਮਿਲਿਆ ਜਿਸ ਦੇ ਅੰਗ ਫੱਟੇ ਹੋਏ ਸੀ ਅਤੇ ਉਪਰ ਲਿਖਿਆ ਹੋਇਆ ਸੀ ਮਾਂ ਚਿੰਤਪੁਰਨੀ ਮੰਦਿਰ ਫਤਹਿਗੜ੍ਹ ਚੂੜੀਆਂ , ਅਤੇ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ , ਇਸ ਮਾਮਲੇ ਸਬੰਧੀ ਕਮੇਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੋੱਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਤਾਂ ਜੋੜਾ ਘਰ ਵਿਖੇ ਇਕ ਲਾਵਾਰਿਸ ਲਫਾਫਾ ਮਿਲਿਆ ਜਿਸ ਨੂੰ ਖੋਲਣ ਤੇ ਉਸ ਵਿਚੋਂ ਗੁਟਕਾ ਸਾਹਿਬ ਜੀ ਦੇ ਪਾਵਨ ਅੰਗ ਫੱਟੇ ਹੋਈ ਹਨ ਅਤੇ ਮੰਦਿਰ ਫਤਹਿਗੜ੍ਹ ਚੂੜੀਆਂ ਦੇ ਬਾਰੇ ਲਿਖਿਆ ਹੋਇਆ ਸੀ ਓਹਨਾ ਮੰਗ ਕੀਤੀ ਕਿ ਦੋਸ਼ੀਆਂ ਦੀ ਭਾਲ ਕਰਕੇ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

ਇਸ ਮੌਕੇ ਬੋਨੀ ਅਜਨਾਲਾ ਨੇ ਕਿਹਾ ਕਿ ਅਜਿਹੀ ਘਟਨਾ ਹੋਣਾ ਬਹੁਤ ਹੀ ਮਾੜਾ ਹੈ ਅਤੇ ਉਹ ਇਸ ਘਟਨਾ ਦੀ ਘੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਦੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਪੁਲੀਸ ਵੱਲੋਂ ਕਾਬੂ ਕਰਕੇ ਮਾਮਲਾ ਦਰਜ ਕੀਤਾ ਜਾਵੇ

ਇਸ ਮੌਕੇ ਡੀਐਸਪੀ ਅਜਨਾਲ਼ਾ ਵਿਪਨ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

Related posts

ਪੁਲਿਸ ਨਾਲ ਗੇਮ ਖੇਡ ਗਿਆ ਕੈਦੀ ! ਵਿੱਕੀ ਗੌਂਡਰ ਵਾਂਗ ਹੋਇਆ ਪੁਲਿਸ ਕੋਲੋਂ ਫਰਾਰ ?

htvteam

ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਹੋਇਆ ਅੰਤਿਮ ਸੰਸਕਾਰ

htvteam

ਬੇਵਫਾਈ ਦੇ ਇਲਜ਼ਾਮ ਤੋਂ ਬਾਅਦ ਸਿੱਧੂ ਮੂਸੇਵਾਲਾ ਆਹ ਕੰਮ ਕਰਕੇ ਫਿਰ ਤੋਂ ਘਿਰਿਆ ਵਿਵਾਦਾਂ ‘ਚ,ਆਹ ਦੇਖੋ ਕਿਵੇਂ

Htv Punjabi