Htv Punjabi
Punjab

ਨਿਰਮਲ ਬਾਬੇ ਨੇ ਏਸ ਬੰਦੇ ‘ਤੇ ਕਰਤੀ ਕ੍ਰਿਪਾ ਹੁਣ ਜ਼ੇਲ੍ਹ ‘ਚ ਬੈਠ ਕੇ ਖਾਏਗਾ ਰੋਟੀਆਂ

ਲੁਧਿਆਣਾ : ਨਿਰਮਲ ਬਾਬਾ ਦੇ ਨਾਲ ਸਾਲ 2012 ਵਿੱਚ ਕਰੀਬ ਇੱਕ ਕਰੋੜ ਸੱਤ ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਪਾਸ਼ ਇਲਾਕੇ ਸਾਊਥ ਸਿਟੀ ਦੇ ਇੰਦਰਜੀਤ ਆਨੰਦ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ l ਜਿਊਡੀਸ਼ੀਅਲ ਮੈਜਿਸਟਰੇਟ ਸ਼ਿਵਾਨੀ ਗਰਗ ਨੇ ਦੋਸ਼ੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ l ਹਾਲਾਂਕਿ ਉਸ ਦਾ ਸਾਥ ਦੇਣ ਵਾਲੇ ਮੁਲਜ਼ਮ ਕ੍ਰਿਸ਼ਨ ਕੁਮਾਰ, ਸੁਧੀਰ ਕੁਮਾਰ ਅਤੇ ਉਪੇਸ਼ ਕੁਮਾਰ ਨੂੰ ਅਦਾਲਤ ਨੇ ਸਬੂਤਾਂ ਦੇ ਅਧਾਰ ‘ਤੇ ਬਰੀ ਕਰ ਦਿੱਤਾ ਹੈ l ਇਸ ਮਾਮਲੇ ਵਿੱਚ ਥਾਣਾ ਪੀਏਯੂ ਵਿੱਚ ਸਾਲ 2012 ਵਿੱਚ ਚਾਰੋਂ ਮੁਲਜ਼ਮਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ l ਜਿਸ ਦੇ ਅਨੁਸਾਰ ਇੰਦਰਜੀਤ ਆਨੰਦ ਨੇ ਪੰਜਾਬ ਨੈਸ਼ਨਲ ਬੈੰਕ ਦਿੱਲੀ ਬਰਾਂਚ ਦਾ ਇੱਕ ਕਰੋੜ ਸੱਤ ਲੱਖ ਬਾਰਾਂ ਹਜ਼ਾਰ ਪੰਜ ਸੌ ਦਾ ਚੈਕ ਲੁਧਿਆਣਾ ਦੇ ਬਾੜੇਵਾਲ ਰੋਡ ‘ਤੇ ਮੌਜੂਦ ਇਸੀ ਬੈਂਕ ਵਿੱਚ ਆਪਣੇ ਖਾਤੇ ਵਿੱਚ ਲਾਇਆ ਸੀ l ਜਿਸ ‘ਤੇ ਕਿ ਨਿਰਮਲ ਦਰਬਾਰ ਦੀ ਮੋਹਰ ਲੱਗੀ ਹੋਈ ਸੀ ਅਤੇ ਇਹ ਚੈਕ ਇਸੀ ਸਾਲ 14 ਫਰਵਰੀ ਨੂੰ ਕੈਸ਼ ਵੀ ਹੋ ਗਿਆ ਸੀ l ਮੁਲਜ਼ਮ ਨੇ ਇਹ ਰਕਮ ਚੈਕਾਂ ਅਤੇ ਆਰਜੀਟੀਐਸ ਦੇ ਜ਼ਰੀਏ ਕਢਵਾਈ ਸੀ l ਇਸ ਵਿੱਚੋਂ ਕੁਝ ਰਕਮ ਨਾਲ ਦੇ ਮੁਲਜ਼ਮ ਓਪੇਸ਼ ਕੁਮਾਰ ਨੂੰ ਦਿੱਤੀ l ਇਸੀ ਤਰ੍ਹਾਂ ਓਪੇਸ਼ ਅਤੇ ਕ੍ਰਿਸ਼ਨ ਕੁਮਾਰ ਗੁਪਤਾ ਦੇ ਜ਼ਰੀਏ ਦਿੱਲੀ ਵਿੱਚ ਧੀਰਜ ਵਾਲੀਆ ਤੱਕ ਪੈਸੇ ਪਹੁੰਚਾਏ ਗਏ l ਕੁਝ ਪੈਸੇ ਕ੍ਰਿਸ਼ਨ ਕੁਮਾਰ ਅਤੇ ਸੁਧੀਰ ਸਿਆਲ ਨੂੰ ਬਤੌਰ ਕਮੀਸ਼ਨ ਦਿੱਤੇ l ਪੀਐਨਬੀ ਬਾੜੇਵਾਲ ਬਰਾਂਚ ਵਿੱਚ ਜਦੋਂ ਇਸੀ ਬੈਂਕ ਦੀ ਦਿੱਲੀ ਬਰਾਂਚ ਤੋਂ ਫੋਨ ਆਇਆ ਕਿ ਮੁਲਜ਼ਮ ਇੰਦਰਜੀਤ ਆਨੰਦ ਦੇ ਖਾਤੇ ਵਿੱਚ ਕੈਸ਼ ਹੋਇਆ ਚੈਕ ਜ਼ਾਲੀ ਹੈ l ਤਦ ਇਸ ਬਰਾਂਜ ਦੇ ਮੈਨੇਜਰ ਨੇ 24 ਫਰਵਰੀ ਨੂੰ ਧੋਖਾਧੜੀ ਦੀ ਅਰਜ਼ੀ ਲਾਈ ਸੀ l

Related posts

ਆਹ ਪਿੰਡ ਦੇ ਮੁੰਡੇ ਕੁੜੀਆਂ ਕਿੱਧਰ ਹੋਏ ਗਾ ਇ ਬ ?

htvteam

ਇੱਧਰ ਕੈਪਟਨ ਮੋਦੀ ਦੀ ਹਾਏ ਹਾਏ ਕਰਦੇ ਰਹੇ, ਉੱਧਰ ਆਹ ਗਰਭਵਤੀ ਦਰਦ ਨਾਲ ਹਾਏ ਹਾਏ ਕਰਦੀ ਰਹੀ!

Htv Punjabi

ਕੈਨੇਡਾ ਤੋਂ ਆਈ ਔਰਤ ਦੇ ਪਰਸ ਤੋਂ 7500 ਰੁਪਏ ਚੋਰੀ ਕਰਕੇ ਤਿੰਨ ਔਰਤਾਂ ਫਰਾਰ

Htv Punjabi

Leave a Comment