Htv Punjabi
Punjab

ਸਿੱਧੂ ਮੂਸੇਵਾਲਾ ‘ਤੇ ਲੱਗਿਆ ਬੇਵਫ਼ਾਈ ਦਾ ਇਲਜ਼ਾਮ, ਭੜਕੇ ਸਿੱਧੂ ਨੇ ਦੇਖੋ ਕੀ ਕਿਹਾ

ਮੋਗਾ : ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ‘ਤੇ ਬੇਵਫਾਈ ਦਾ ਇਲਜ਼ਾਮ ਲੱਗਿਆ ਹੈ l ਇਲਜ਼ਾਮ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿੰਦੀ ਪ੍ਰਵਾਸੀ ਔਰਤ, ਜੋ ਕਿ ਇੱਕ ਬੱਚੇ ਦੀ ਮਾਂ ਹੈ ਵੱਲੋਂ ਲਗਾਇਆ ਗਿਆ ਹੈ l ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਔਰਤ ਨੇ ਨਾ ਸਿਰਫ਼ ਵਿਆਹ ਲਈ ਕੀਤਾ ਹੋਇਆ ਵਾਅਦਾ ਤੋੜਨ, ਬਲਕਿ ਗੰਦੇ ਅਤੇ ਧਮਕੀ ਭਰੇ ਮੈਸੇਜ ਭੇਜਣ ਦੇ ਵੀ ਇਲਜ਼ਾਮ ਲਾਏ ਹਨ l ਹਾਲਾਂਕਿ ਗਾਇਕ ਮੂਸੇਵਾਲਾ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ਼ ਕਰ ਰਿਹਾ ਹੈ, ਪਰ ਫਿਲਹਾਲ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਵਟਸਐਪ ਮੈਸੇਜ ਸਾਈਬਰ ਕ੍ਰਾਈਮ ਸੈਲ ਨੂੰ ਭੇਜ ਦਿੱਤੇ ਹਨ l ਪੁਲਿਸ ਦੇ ਮੁਤਾਬਿਕ ਪੀੜਿਤ ਔਰਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਕਨੈਡਾ ਸਿਟੀਜਨਸ਼ਿਪ ਲਈ ਹੋਈ ਹੈ l ਇੱਕ ਬੱਚੀ ਦੀ ਮਾਂ ਇਸ ਔਰਤ ਨੇ ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਦੇ ਪੁਲਿਸ ਅਧਿਕਾਰੀਆਂ ਨੂੰ ਚਿੱਠੀ ਦੇ ਜ਼ਰੀਏ ਸ਼ਿਕਾਇਤ ਕੀਤੀ ਹੈ l ਸ਼ਿਕਾਇਤ ਪੱਤਰ ਵਿੱਚ ਔਰਤ ਦਾ ਇਲਜ਼ਾਮ ਹੈ ਕਿ ਸਾਲ 2017 ਵਿੱਚ ਜਦੋਂ ਸਿੱਧੂ ਮੂਸੇਵਾਲਾ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤਾਂ ਉਸਦੀ ਮੁਲਾਕਾਤ ਉਸ ਨਾਲ ਹੋਈ ਸੀ l ਉਸ ਨੇ ਸਿੱਧੂ ਮੂਸੇਵਾਲਾ ਦੀ ਆਰਥਿਕ ਸਹਾਇਤਾ ਵੀ ਕੀਤੀ l ਦੋਨੋਂ ਚੰਗੇ ਦੋਸਤਾਂ ਦੀ ਤਰ੍ਹਾਂ ਰਹਿੰਦੇ ਸਨ l ਜਦ ਮੂਸੇਵਾਲਾ ਦੇ ਮਾਤਾ ਪਤਾ ਕੈਨੇਡਾ ਪਹੁੰਚੇ ਤਾਂ ਉਨ੍ਹਾਂ ਨੇ ਪੀੜਿਤ ਔਰਤ ਦੇ ਮਾਤਾ ਪਿਤਾ ਨਾ ਵਿਆਹ ਦੀ ਗੱਲ ਵੀ ਕੀਤੀ ਸੀ, ਪਰ ਇਹ ਗੱਲ ਸਿਰੇ ਨਹੀਂ ਚੜ ਸਕੀ l ਜਿਸ ਤੋਂ ਬਾਅਦ ਕਿ ਸਾਡੇ ਦੋਸਤੀ ਦੇ ਰਿਸ਼ਤੇ ਵਿੱਚ ਵੀ ਖਟਾਸ ਆ ਗਈ l ਇਲਜ਼ਾਮ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿੱਧੁ ਮੂਸੇਵਾਲਾ ਨੇ ਔਰਤ ਦੇ ਪਰਿਵਾਰਿਕ ਮੈਂਬਰਾਂ ਨੂੰ ਭੱਦੀ ਸ਼ਬਦਾਵਲੀ ਵਾਲੇ ਅਤੇ ਧਮਕੀ ਭਰੇ ਮੈਸੇਜ ਵੀ ਭੇਜੇ l ਮੂਸੇਵਾਲਾ ਨੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਸੀ l
ਦੱਸ ਦਈੇਏ ਕਿ ਮੂਸੇਵਾਲਾ ‘ਤੇ ਇਲਜ਼ਾਮ ਹੈ ਕਿ ਇਹ ਮੈਸੇਜ ਇੰਗਲੈਂਡ ਦੇ ਇੱਕ ਫੋਨ ਦੁਆਰਾ ਭੇਜੇ ਗਏ ਸਨ l ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਡੀਜੀਪੀ ਐਨਆਰਆਈ ਪੰਜਾਬ ਨੇ ਇਸਦੀ ਜਾਂਚ ਦੇ ਹੁਕਮ ਦਿੱਤੇ ਹਨ l ਨਾਲ ਹੀ ਪੁਲਿਸ ਨੇ ਸਿੱਧੂ ਮੂਸੇਵਾਲਾ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ l ਇਸ ਗੱਲਬਾਤ ਦੇ ਆਧਾਰ ‘ਤੇ ਸਿੱਧੂ ਮੂਸੇਵਾਲਾ ਦੀ ਮੰਨੀਏ ਤਾਂ ਉਨ੍ਹਾਂ ਨੇ ਕਿਹਾ, ਜਿਸ ਇੰਗਲੈਂਡ ਦੇ ਮੋਬਾਈਲ ਫੋਨ ਨੰਬਰ ਤੋਂ ਮੈਸੇਜ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਨਾ ਤਾਂ ਮੇਰਾ ਨੰਬਰ ਹੈ, ‘ਤੇ ਨਾ ਹੀ ਮੈਂ ਉਸ ਔਰਤ ਨੂੰ ਜਾਣਦਾ ਹਾਂ l ਮੇਰੇ ‘ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਅਤੇ ਗਲਤ ਹਨ.ਇਸ ਬਾਰੇ ਵਿੱਚ ਮੋਗਾ ਦੇ ਐਨਆਰਆਈ ਥਾਣੇ ਦੇ ਮੁਖੀ ਇੰਸਪੈਕਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ l ਗੱਲ ਕਰਨ ‘ਤੇ ਸਿੱਧੂ ਇਨ੍ਹਾਂ ਸਾਰੀਆਂ ਗੱਲਾਂ ਦਾ ਖੰਡਨ ਕਰਦੇ ਨਜ਼ਰ ਆਏ,ਉੱਥੇ ਹੀ ਫਿਲਹਾਲ ਸ਼ਿਕਾਇਤਕਰਤਾ ਵੱਲੋਂ ਉਪਲਬਧ ਕਰਵਾਏ ਗਏ ਮੈਸੇਜ ‘ਤੇ ਉਸ ਮੋਬਾਈਲ ਨੰਬਰ ਨੂੰ ਸਾਈਬਰ ਕ੍ਰਾਈਮ ਬਰਾਂਚ ਪੰਜਾਬ ਨੂੰ ਭੇਜ ਦਿੱਤਾ ਗਿਆ ਹੈ, ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ l

Related posts

ਕੋਰੋਨਾ ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ, ਕਿ ਅਰਜ਼ੀਆਂ ਦੇਣ ਵਾਲਿਆਂ ਦੇ ਮੂੰਹ ਰਹਿ ਗਏ ਖੁਲ੍ਹੇ ਦੇ ਖੁਲ੍ਹੇ

Htv Punjabi

ਵਿਦੇਸ਼ ਗਏ ਨੌਜਵਾਨਾਂ ਦੀਆਂ ਉੱਠਣ ਲੱਗੀਆਂ ਅਰਥੀਆਂ

htvteam

ਕਿਸਾਨਾਂ ਤੇ ਪੁਲਿਸ ‘ਚ ਮੁੜ ਹੋਇਆ ਟਕਰਾਅ !

htvteam

Leave a Comment