ਬਠਿੰਡਾ (ਨਰੇਸ਼ ਕੁਮਾਰ): ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਿਸ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਨੇ, ਤੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਵਾਸੀਆਂ ਨੂੰ ਉਨ੍ਹਾਂ ਗੱਡੀਆਂ ‘ਚ ਬਿਠਾ ਕੇ ਉਨ੍ਹਾਂ ਦੇ ਸੂਬਿਆਂ ਨੂੰ ਵਾਪਸ ਭੇਜਿਆ ਜਾ ਰਿਹੈ। ਪਰ ਦੱਸ ਦਈਏ ਕਿ ਕੋਰੋਨਾ ਕਰਫਿਊ ਦੌਰਾਨ ਵੀ ਕਾਂਗਰਸੀ ਲੀਡਰਾਂ ਨੇ ਪ੍ਰਵਾਸੀਆਂ ਨੂੰ ਘਰ ਭੇਜਣ ‘ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਐ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਤਸਵੀਰਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਨੇ। ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਸਾਫ ਪਤਾ ਚੱਲੇਗਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਰਾਜਾ ਵੜਿੰਗ, ਇਸੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਕੇ.ਕੇ. ਅੱਗਰਵਾਲ, ਮੈਂਬਰ ਅਸ਼ੋਕ ਕੁਮਾਰ ਤੇ ਅਰੁਣ ਵਧਾਵਨੁ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਬੈਠੇ ਪ੍ਰਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਪੋਸਟਰ ਵੰਡ ਰਹੇ ਨੇ। ਇਸ ਦੌਰਾਨ ਰਾਜਾ ਵੜਿੰਗ ਪ੍ਰਵਾਸੀਆਂ ਨੂੰ ਇਹ ਕਹਿੰਦੇ ਸੁਣਾਈ ਤੇ ਦਿਖਾਈ ਦੇਂਦੇ ਨੇ ਕਿ ਤੁਹਾਨੂੰ ਸੋਨੀਆਂ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਿਸ ਘਰ ਭੇਜ ਰਹੇ ਨੇ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦੇ ਮਨ ਅੰਦਰ ਇਹ ਸਵਾਲ ਸੀ ਕਿ ਕਾਂਗਰਸੀ ਲੀਡਰਾਂ ਵੱਲੋਂ ਅਜਿਹੇ ਮਾਹੌਲ ‘ਚ ਰਾਜਨੀਤੀ ਕਰਨ ਪਿੱਛੇ ਦਾ ਮਕਸਦ ਕੀ ਹੋ ਸਕਦੈ ?
ਇਨ੍ਹਾਂ ਸਵਾਲਾਂ ਦਾ ਜਵਾਬ ਵੀ ਦਿੱਤਾ ਹੈ ਰਾਜਾ ਵੜਿੰਗ ਦੀ ਸਪੀਚ ਨੇ ਜੋ ਉਨ੍ਹਾਂ ਨੇ ਟ੍ਰੇਨ ਰਵਾਨਾ ਕਰਨ ਤੋਂ ਪਹਿਲਾਂ ਰੇਲਵੇ ਸਟੇਸ਼ਨ ‘ਤੇ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਸੱਤ ਲੱਖ ਰੁਪਏ ਖਰਚ ਕਰਕੇ ਇਨ੍ਹਾਂ ਪ੍ਰਵਾਸੀਆਂ ਨੂੰ ਵਾਪਿਸ ਭੇਜਣ ਦਾ ਪ੍ਰਬੰਧ ਕੀਤੈ। ਇਸ ਮੌਕੇ ਪ੍ਰਵਾਸੀਆਂ ਨਾਲ ਭਰ ਕੇ ਟ੍ਰੈਨ ਰਵਾਨਾ ਹੋਣ ਤੋਂ ਬਾਅਦ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੇ ਕਾਂਗਰਸੀ ਮੰਤਰੀਆਂ ਵੱਲੋਂ ਪ੍ਰਵਾਸੀਆਂ ਨੂੰ ਵੰਡੇ ਗਏ ਖਾਣੇ ਨੂੰ ਰੇਲ ਦੀ ਲੀਹ ‘ਤੇ ਸੁੱਟਣ ਦੀ ਵੀ ਨਿੰਦਾ ਕੀਤੀ…