Htv Punjabi
Punjab

ਲਾਟਰੀ ਵਿੱਚ 25 ਲੱਖ ਰੁਪਏ ਦੀ ਕਾਰ ਨਿਕਲਣ ਦੇ ਨਾਮ ‘ਤੇ ਬਿਜਲੀ ਵਿਭਾਗ ਦੇ ਸਾਬਕਾ ਮੁਲਾਜ਼ਿਮ ਤੋਂ 52 ਲੱਖ ਦੀ ਠੱਗੀ

ਹੁਸ਼ਿਆਰਪੁਰ : ਨਾਪਤੌਲ ਕੰਪਨੀ ਤੋਂ ਆਨਲਾਈਨ ਸ਼ਾਪਿੰਗ ਕਰਨ ‘ਤੇ ਬਿਜਲੀ ਵਿਭਾਗ ਤੋਂ ਰਿਟਾਇਰ ਮੁਲਾਜ਼ਿਮ ਰਜਿੰਦਰ ਕੁਮਾਰ ਨਿਵਾਸੀ ਤਲਵਾੜਾ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ l ਤੁਸੀਂ ਕਾਰ ਲੈ ਲਓ, ਜਾਂ ਫੇਰ 25 ਲੱਖ ਰੁਪਏ, ਤੁਹਾਡੀ ਮਰਜ਼ੀ.ਇਸ ਦੇ ਲਈ ਤੁਹਾਨੂੰ ਕਾਗਜ਼ੀ ਕਾਰਵਾਈ ਅਤੇ ਪ੍ਰੋਸੈਸ ਦੇ ਕੁਝ ਪੈਸੇ ਸਾਡੇ ਖਾਤੇ ਵਿੱਚ ਪਵਾਉਣੇ ਪੈਣਗੇ l ਵਾਰ ਵਾਰ ਫੋਨ ਆਉਣ ‘ਤੇ ਕੁਝ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਪਵਾ ਦਿੱਤੇ l ਇਸ ਤੋਂ ਬਾਅਦ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਕੇ ਹੋਲੀ ਹੋਲੀ ਸਾਬਕਾ ਬਿਜਲੀ ਮੁਲਾਜ਼ਿਮ ਤੋਂ ਠੱਗਾਂ ਨੇ ਕਰੀਬ 52 ਲੱਖ ਰੁਪਏ ਠੱਗ ਲਏ l ਪਰੇਸ਼ਾਨ ਹੋ ਕੇ ਸਤੰਬਰ 2017 ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ l ਕਾਫੀ ਭੱਜ ਦੌੜ ਤੋਂ ਬਾਅਦ ਖੁਦ ਪਤਾ ਲਾਇਆ ਕਿ ਮੁਲਜ਼ਮ ਝਾਰਖੰਡ ਦ ਹਨ ਤਾਂ ਉੱਥੋਂ ਦੀ ਪੁਲਿਸ ਨੂੰ ਜਾ ਕੇ ਮਿਲੇ ਪਰ ਉਨ੍ਹਾਂ ਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਮਾਮਲਾ ਪੰਜਾਬ ਦਾ ਹੈ l ਇਸ ਲਈ ਉੱਥੇ ਹੀ ਕੇਸ ਦਰਜ ਕਰਵਾਓ l ਪੰਜਾਬ ਪੁਲਿਸ ਨੂੰ ਕੇਸ ਦਰਜ ਕਰਨ ਵਿੱਚ 2 ਸਾਲ ਤੋਂ ਜ਼ਿਆਦਾ ਸਮਾਂ ਲੱਗ ਗਿਆ, ਤਦ ਜਾ ਕੇ ਪੁਲਿਸ ਨੇ ਡੀਐਸਪੀ ਹੈਡਕੁਆਰਟਰ ਦੀ ਪੁਲਿਸ ਨੇ ਅਲੋਕ ਮਹੰਤੀ, ਸੰਜੀਵ ਗੁਪਤਾ, ਕ੍ਰਿਸ਼ਨਾ, ਆਰ ਮੂਰਤੀ, ਕੇਦਾਰ ਗੁਪਤਾ, ਭਰਤ ਰਾਏ ਅਤੇ ਸੱਦਾਮ ਹੁਸੈਨ ਨਿਵਾਸੀ ਟੈਲਕੋ ਕਲੋਨੀ ਹੰਸ ਸਟਾਰ ਰੋਡ ਜਮਸ਼ੇਦਪੁਰ ਝਾਰਖੰਡ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਝਾਰਖੰਡ ਦੇ ਲਈ ਰਵਾਨਾ ਹੋਵੇਗੀ l ਮੁਲਜ਼ਮਾਂ ਨੂੰ ਫੜਣ ਦੇ ਲਈ ਝਾਰਖੰਡ ਪੁਲਿਸ ਦੀ ਮਦਦ ਲਈ ਜਾਵੇਗੀ l

Related posts

ਜਵਾਕ ਤੇ ਜਨਾਨੀਆਂ ਸੰਭਾਲਦੇ ਨੇ ਡੇਅਰੀ ਫਾਰਮ, ਨੁਸਕੇ ਨੇ ਡੇਅਰੀ ਫਾਰਮਿੰਗ ਕਰਤੀ ਸੌਖੀ

htvteam

ਕਾਰ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਇੱਕ ਦੀ ਮੌਤ; ਦੇਖੋ ਵੀਡੀਓ

htvteam

ਲੁਧਿਆਣਾ ਤੋਂ ਬਾਅਦ ਆਹ ਦੇਖੋ ਠੰਡ ‘ਚ ਕਮਰੇ ਅੰਦਰ ਵੜੇ ਪਰਿਵਾਰ ਨਾਲ ਕੀ ਹੋਇਆ!

Htv Punjabi

Leave a Comment