Htv Punjabi
Punjab Video

PUBG ਗੇਮ ਖੇਡਦੇ ਖੇਡਦੇ ਮੁੰਡੇ ਨੇ ਬੰਦ ਕਮਰੇ ‘ਚ ਕਰ ਲਿਆ ਕੁੱਝ ਅਜਿਹਾ

ਲਓ ਜੀ ਜੇਕਰ ਤੁਹਾਡੇ ਵੀ ਬੱਚੇ ਖੇਡਦੇ ਨੇ ਪਬਜੀ ਗੇਮ ਤਾਂ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ,, ਖਬਰ ਦੇਖਦੇ ਸਾਰ ਹੀ ਤੁਸੀਂ ਆਪਣੇ ਬੱਚਿਆਂ ਤੋਂ ਖੋਹ ਲਵੋਗੇ ਮੋਬਾਇਲ ਫੋਨ ਜੀ ਹਾ ਤਸਵੀਰਾਂ ਦੇ ਵਿੱਚ ਤੁਸੀਂ ਚਿੱਟੀ ਟੀ-ਸ਼ਰਟ ਤੇ ਮੂੰਹ ਕਾਲੇ ਕੱਪੜੇ ਨਾਲ ਲੁਕੋਏ ਹੋਏ ਨੌਜਵਾਨ ਨੂੰ ਦੇਖ ਰਹੇ ਹੋ,,ਇਸ ਮੁੰਡੇ ਨੇ ਘਰ ਚ ਅਜਿਹਾ ਕੰਮ ਕੀਤਾ ਕਿ ਇੱਕ ਦਿਨ ਚ ਲੱਖਾਂ ਰੁਪਏ ਛਾਪਣ ਲੱਗਿਆ,, ਇਸ ਦੀ ਕਮਾਈ ਦੀ ਕੰਨੋ ਕੰਨ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ ਤੇ ਇਹ ਕਮਾਈ ਪਬਜੀ ਗੇਮ ਖੇਡਣ ਦੌਰਾਨ ਹੋਣ ਲੱਗੀ,,,,

ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਪੁਲਿਸ ਵੱਲੋਂ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਵੇਚਣ ਦੇ ਆਰੋਪਾਂ ਵਿੱਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ,,ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਪੁਲਿਸ ਟੀਮ ਵੱਲੋਂ ਇੱਕ ਵਿਅਕਤੀ ਖਿਲਾਫ ਮੁਖਬਰ ਇਤਲਾਹ ਮਿਲੀ ਕੀ ਫਿਰੋਜ਼ਪੁਰ ਵਿਚ ਵੱਡੇ ਪੱਧਰ ਤੇ ਨਕਲੀ ਨੋਟ ਬਣਾਉਣ ਦਾ ਅਤੇ ਉਸਨੂੰ ਅੱਗੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਤੇ ਸੀ ਆਈਏ ਸਟਾਫ ਦੀ ਟੀਮ ਵੱਲੋਂ ਮੁਖਬਰ ਦੀ ਇਤਲਾਹ ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਆਰੋਪੀ ਪਾਸੋਂ ਕੁੱਲ 3,42,800 ਜਾਅਲੀ ਭਾਰਤੀ ਕਰੰਸੀ ਜਿਸ ਵਿੱਚ 100/100 ਰੁਪਏ ਦੇ ਕੁੱਲ 65,700/-, 200-200 ਦੇ ਕੁੱਲ ਨੋਟ 2,33,600 ਰੁਪਏ, 500/500 ਰੁਪਏ ਦੇ ਕੁੱਲ 43,500, ਰਕਮ ਜਾਅਲੀ ਭਾਰਤੀ ਕਰੰਸੀ ਸਮੇਤ 01 ਕਲਰਡ ਪ੍ਰਿੰਟਰ ਬ੍ਰਾਮਦ ਕੀਤਾ ਗਿਆ।

ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਆਰੋਪੀ ਜਸਕਰਨ ਸਿੰਘ ਉਰਫ ਰਾਜਨ ਨੇ ਦੱਸਿਆ ਕਿ ਉਹ ਪਬਜੀ ਗੇਮ ਖੇਡਦਾ ਸੀ ਪਬਜੀ ਗੇਮ ਖੇਡਣ ਦੌਰਾਨ ਉਹ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਇਆ ਜਿਸ ਤੋਂ ਉਸਨੇ ਨਕਲੀ ਨੋਟ ਬਣਾਉਣ ਦੀ ਤਕਨੀਕ ਸਿੱਖੀ ਅਤੇ ਨਕਲੀ ਨੋਟ ਬਣਾਉਣ ਲਈ ਬਕਾਏ ਦ ਉਸਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਅੱਤੇ ਯੂ ਟੀਊਬ ਤੇ ਉਸਦੀ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਇੱਕ ਪ੍ਰਿੰਟਰ ਅਤੇ ਇੰਕ ਆਨਲਾਈਨ ਮੰਗਵਾਇਆ ਗਿਆ ਜਿਸ ਨਾਲ ਨਕਲੀ ਨੋਟ ਦੀ ਕੁਆਲਿਟੀ ਦਾ ਪਤਾ ਨਾ ਲੱਗ ਸਕੇ ਪ੍ਰਿੰਟਰ ਮੰਗਵਾਉਣ ਤੋਂ ਬਾਅਦ ਉਕਤ ਦੋਸ਼ੀ ਵੱਲੋਂ ਆਪਣੇ ਘਰ ਵਿੱਚ ਹੀ ਪਹਿਲਾਂ ਨਕਲੀ ਨੋਟ ਕਈ ਵਾਰ ਛਾਪੇ ਗਏ ਅਤੇ ਉਸਦਾ ਟਰਾਇਲ ਕੀਤਾ ਗਿਆ ਜਦ ਨੋਟ ਹੂਬ ਹੂ ਅਸਲੀ ਵਰਗੇ ਛਪਨੇ ਸ਼ੁਰੂ ਹੋ ਗਏ ਤਾਂ ਉਸਨੇ ਅੱਗੇ ਨੋਟ ਵੇਚਣੇ ਸ਼ੁਰੂ ਕਰ ਦਿੱਤੇ ਉਸਦਾ ਟਾਰਗੇਟ ਜੂਏ ਦੇ ਅੱਡੇ ਅਤੇ ਛੋਟੀਆਂ ਦੁਕਾਨਾਂ ਸਨ ਜਿੱਥੇ ਆਸਾਨੀ ਨਾਲ ਨੋਟ ਚੱਲ ਸਕਣ ਉਸ ਲਈ ਬਕਾਇਦਾ ਉਸਨੇ ਅੱਗੇ ਇਕ ਹੋਰ ਸ਼ਖਸ ਨੂੰ ਵੀ ਨੋਟ ਵੇਚੇ।

ਜੇਕਰ ਤੁਹਾਡੇ ਵੀ ਬੱਚੇ ਦਿਨ ਰਾਤ ਫੋਨ ਲੈ ਕੇ ਬੈਠਦੇ ਨੇ ਤਾਂ ਆਪਣੇ ਬੱਚਿਆਂ ਕੰਨੀ ਜਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਈ ਵਾਰ ਫੋਨ ਦੇ ਜ਼ਰੀਏ ਉਹ ਗਲਤ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਆ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੱਜ ਨਾਲ ਬਹਿਸ ਕੀਤੀ ਤਾਂ ਸਾਬਕਾ ਐਮਐਲਏ ਨੂੰ 3 ਘੰਟੇ ਬਿਠਾ ਕੇ ਰੱਖਿਆ ਬਖਸ਼ੀਖਾਨੇ ਵਿੱਚ

Htv Punjabi

ਕਦੇ ਡੰਡੇ ਮੁਹਰੇ ਭੂਤ ਨੱਚਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

ਬੱਚੀ ਨਾਲ ਛੇੜਖਾਨੀ ਕਰਨ ਵਾਲੇ ਫੌਜੀ ਨੂੰ ਕੈਦ

Htv Punjabi

Leave a Comment