Htv Punjabi
Punjab

ਪੰਜਾਬ ਦੇ ਬਿਹਤਰ ਸ਼ਾਸਨ ਦੇ ਲਈ ਕੈਪਟਨ ਨੂੰ ਮਿਲਿਆ ਆਦਰਸ਼ ਮੁੱਖਮੰਤਰੀ ਦਾ ਐਵਾਰਡ

ਨਵੀਂ ਦਿੱਲੀ : ਭਾਰਤੀ ਵਿਦਿਆਰਥੀ ਸੰਸਦ (ਬੀਸੀਐਸ) ਦੇ ਰਾਸ਼ਟਰੀ ਸੰਮੇਲਨ ਵਿੱਚ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਬਿਹਤਰ ਸ਼ਾਸਨ ਦੇ ਲਈ ਆਦਰਸ਼ ਮੁੱਖਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ l ਇਹ ਸਨਮਾਨ ਬੀਸੀਐਸ ਦੇ 4 ਦਿਨਾਂ ਰਾਸ਼ਟਰੀ ਸੰਮੇਲਨ ਦੇ 10ਵੇਂ ਸਮਾਰੋਹ ਦੇ ਆਵਰੀ ਦਿਨ ਸਾਬਕਾ ਰਾਸ਼ਟਰਪਤੀ ਅਤੇ ਭਾਰਤ ਰਤਨ ਪ੍ਰਣਬ ਮੁਖਰਜੀ ਨੇ ਭੇਂਟ ਕੀਤਾ l ਬੀਸੀਐਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਾਲ ਤਜੁਰਬੇ ਅਤੇ ਅਮਲ ਵਿੱਚ ਲਿਆਏ ਨੈਤਿਕ ਅਸੂਲਾਂ ਨੂੰ ਸਵੀਕਾਰ ਕੀਤਾ l ਇਸ ਦੌਰਾਨ ਕੈਪਟਨ ਨੇ ਰਾਜਨੀਤੀ ਵਿੱਚ ਕੁੱਦਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਰਾਜ ਦੇ ਸਮਾਜਿਕ ਆਰਥਿਕ ਖੇਤਰ ਦੇ ਨਾਲ ਨਾਲ ਜਨ ਸੰਖਿਆ ਜਿਹੀਆਂ ਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੀ ਅਪੀਲ ਕੀਤੀ l ਉਨ੍ਹਾਂ ਨੇ ਕਿਹਾ ਕਿ ਤੁਸੀਂ ਤਾਕਤ ਜਾਂ ਠਾਠ ਬਾਠ ਸੱਤਾ ਵਿੱਚ ਨਾ ਆਓ, ਬਲਕਿ ਦੇਸ਼ ਸੇਵਾ ਅਤੇ ਆਪਣੇ ਰਾਜ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਅਲਰਟ ਹੋਵੋ l ਰਾਜਨੀਤੀ ਆਸਾਨ ਪੇਸ਼ਾ ਨਹੀਂ ਹੈ ਬਲਕਿ 24 ਘੰਟੇ ਜਾਣੂ ਰਹਿਣਾ ਪੈਂਦਾ ਹੈ l

Related posts

ਦਮੇ ਦਾ ਦਮ ਕੱਢਕੇ ਰੱਖ ਦੇਵੇਗਾ ਇਸ ਨੁਸਕੇ ਦਾ ਅੱਧਾ ਚਮਚਾ

htvteam

ਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂ

Htv Punjabi

ਐਸ.ਜੀ.ਪੀ.ਸੀ ਮੈਂਬਰ ਗਰੇਵਾਲ ਨੇ ਮੁੜ ਫਰੋਲੇ ਜ਼ਖਮੀ ਇਤਿਹਾਸ ਦੇ ਪੰਨੇ, ਦੇਖੋ ਕੀ ਬੋਲ ਗਏ ?

htvteam

Leave a Comment