Htv Punjabi
Crime Punjab Video

ਆਹ ਬੰਦੇ ਦੇ ਦਬਕੇ ਤੋਂ ਡਰਦੇ ਸੀ ਲੋਕ

ਨਕਲੀ ਪੁਲਿਸ ਅਫਸਰ ਬਣ ਕੇ ਲੋਕਾਂ ਨੂੰ ਕਰਦਾ ਸੀ ਗੁੰਮਰਾਹ
ਜਾਲਸਾਜ ਵਿਅਕਤੀ ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ
ਦੋਸ਼ੀ ਕੋਲੋਂ ਹਰਿਆਣਾ ਪੁਲਿਸ ਦੇ ਜਾਅਲੀ ਆਈਕਾਰਡ ਤੇ ਕਾਰ ਕੀਤੀ ਬਰਾਮਦ
ਪੁਲਿਸ ਟੀਮ ਨਾਲ ਬਹਿਸਗੱਡੀ ਚੜਾਉਣ ਦੀ ਕੀਤੀ ਸੀ ਕੋਸ਼ਿਸ਼
ਗੁੰਮਰਾਹ ਕਰਨ ਲਈ ਗੱਡੀ ’ਤੇ ਫਲੈਸ਼ਰ ਲਾਈਟ ਅਤੇ ਹਾਈਕੋਰਟ ਜੱਜ ਦੇ ਜਾਅਲੀ ਸਟਿਕਰਾ ਦੀ ਕੀਤੀ ਗਈ ਸੀ ਵਰਤੋ
ਪੰਜਾਬ ਅੰਦਰ ਆਏ ਦਿਨ ਹੋ ਰਹਿਆ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲੀਸ ਬਹੁਤ ਕਮ ਕਰੀ ਰਹੇ ਉਥੇ ਹੀ ਫਰੀਦਕੋਟ ਪੁਲਿਸ ਵਲੋ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਾਮਯਾਬੀ ਹਾਸਲ ਕਰਦਿਆਂ ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ।

ਇਹ ਜਾਣਕਾਰੀ ਸ਼੍ਰੀ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮ ਦੀ ਪਹਿਚਾਣ ਗੁਰਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਜੋ ਹੋਈ ਹੈ, ਜੋ ਕਿ ਹਰਿਆਣਾ ਦੇ ਫਤਿਆਬਾਦ ਜਿਲਾ ਦੇ ਪਿੰਡ ਰੱਤਾਖੇੜਾ ਨਾਲ ਸਬੰਧਿਤ ਹੈ। ਪੁਲਿਸ ਟੀਮ ਵਲੋਂ ਦੋਸ਼ੀ ਪਾਸੋ ਇੱਕ ਟੋਇਟਾ ਅਰਬਨ ਕਰੂਜਰ ਕਾਰ ਅਤੇ ਹਰਿਆਣਾ ਪੁਲਿਸ ਦੇ ਐਸ.ਆਈ ਦਾ ਜਾਅਲੀ ਆਈਕਾਰਡ ਵੀ ਹਾਸਿਲ ਹੋਇਆ ਹੈ ਉਹਨਾ ਦੱਸਿਆ ਕਿ ਮਿਤੀ 06 ਮਾਰਚ ਨੂੰ ਸਹਾਇਕ ਥਾਣੇਦਾਰ ਰਵੀ ਕਾਂਤ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਪਿੰਡ ਟਹਿਣਾ ਵਿਖੇ ਮੌਜੂਦ ਸੀ ਤਾਂ ਉਹਨਾ ਵੱਲੋ ਇੱਕ ਕਾਰ ਟੋਇਟਾ ਅਰਬਨ ਕਰੂਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਕਿਹਾ ਇਹ ਹਾਈਕੋਰਟ ਦੇ ਜੱਜ ਸਾਹਿਬ ਦੀ ਗੱਡੀ ਹੈ, ਜਦ ਉਸ ਪਾਸੋ ਡਰਾਇਵਿੰਗ ਲਾਇਸੰਸ ਦੀ ਮੰਗ ਕੀਤੀ ਤਾ ਉਸ ਵੱਲੋ ਹਰਿਆਣਾ ਦੇ ਸਬ ਇੰਸਪੈਕਟਰ ਦਾ ਅਡੈਟੀਕਾਰਡ ਜੋ ਗੁਰਮੰਗਤ ਸਿੰਘ ਦੇ ਨਾਮ ਪਰ ਸੀ ਦਿਖਾਇਆ ਗਿਆ ਪ੍ਰੰਤੂ ਤਾਇਨਾਤੀ ਬਾਰੇ ਕੋਈ ਵੀ ਤਸੱਲੀਬਖਸ ਜਵਾਬ ਨਾ ਦੇ ਸਕਣ ਪਰ ਬਹਿਸ ਬਾਜੀ ਕਰਨ ਲੱਗਾ, ਜਿਸ ਉਪਰੰਤ ਉਸ ਵੱਲੋ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਮੁਲਾਜਮ ਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕਾ ਤੋ ਫਰਾਰ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਅੰਦਰ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਬੀੜ ਚਹਿਲ ਪਾਸੋ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵੱਲੋ ਹੋਰ ਵੀ ਜਾਅਲੀ ਆਈ.ਡੀ ਕਾਰਡ ਤਿਆਰ ਕੀਤੇ ਗਏ ਸਨ। ਇਸ ਤੋ ਇਲਾਵਾ ਇਸ ਵੱਲੋ ਆਪਣੀ ਗੱਡੀ ਪਰ ਫਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਸਹਿਬਾਨ ਦੇ ਜਾਅਲੀ ਸਟਿਕਰ ਲਗਾਏ ਹੋਏ ਸਨ ਇਸ ਤੋ ਇਲਾਵਾ ਫਰੀਦਕੋਟ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਮੁਲਜ਼ਮ ਵੱਲੋਂ ਹੋਰ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਅਤੇ ਕੀ ਇਸ ਜਾਲਸਾਜੀ ਵਿੱਚ ਇਕੱਲਾ ਹੈ ਯਾਂ ਕੋਈ ਹੋਰ ਵੀ ਇਸ ਨਾਲ ਮਿਲਿਆ ਹੋਇਆ।

ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 62 ਅਧੀਨ ਧਾਰਾ 109, 132, 221 ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸ ਵਿੱਚ ਬੀ.ਐਨ.ਐਸ ਦੀ ਧਾਰਾ 336(2), 336(3), 340(2) ਦਾ ਵਾਧਾ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਪਾਓ ਦੁੱਧ ‘ਚ ਚੁਕੰਦਰ ਜੇ ਬਣਨੇ ਤੁਸੀਂ ਤਾਕਤ ਦਾ ਸਿਕੰਦਰ

htvteam

ਘਰ ‘ਚ ਵੜ੍ਹਕੇ ਯਾਰ ਨੇ ਕੀਤੀ ਯਾਰਮਾਰ, ਫਸਾਲੀ ਦੋਸਤ ਦੀ ਘਰਵਾਲੀ

htvteam

ਸਰਕਾਰੀ ਮਾਸਟਰ ਜਵਾਨ ਬੱਚਿਆਂ ਦੀਆਂ ਖ਼ਰਾਬ ਕਰਦਾ ਸੀ ਜਵਾਨੀਆਂ

htvteam

Leave a Comment