Htv Punjabi
Punjab Video

ਪੰਜਾਬ ਪੁਲਿਸ ਵਾਲਿਆਂ ਨੂੰ ਕੀ ਹੋ ਗਿਆ ? ਇਸ ਥਾਣੇਦਾਰ ਨੇ ਮੁਕਾਈ ਹੱਦ , ਜਾਗੋ ਲੈਕੇ ਈ ਪਹੁੰਚ ਗਿਆ ਸ਼ਹਿਰ, ਦੇਖੋ ਪੁਲਸੀਆਂ ਦਾ ਨਾਨਕਾ ਮੇਲ  

ਫਰੀਦਕੋਟ (ਗੁਰਜੀਤ ਰੁਮਾਣਾ) : ਫਰੀਦਕੋਟ ਸਿਟੀ ਦੇ ਅਕਸਰ ਚਰਚਾ ‘ਚ ਰਹਿਣ ਵਾਲੇ ਥਾਣੇਦਾਨ ਰਾਜੇਸ਼ ਕੁਮਾਰ ਇਕ ਵਾਰ ਫੇਰ ਸੁਰਖੀਆਂ ‘ਚ ਉਸ ਵੇਲੇ ਆ ਗਏ, ਜਦੋਂ ਉਹ ਥਾਣੇ ‘ਚੋਂ ਪੁਲਿਸ ਦੀ ਜੀਪ ਅੱਗੇ ਜਾਗੋ ਰੱਖੀ ਨਜ਼ਰ ਆਏ। ਹੁਣ ਤੁਸੀਂ ਸੋਚਦੇ ਹੋਵੋਂਗੇ ਕੀ ਪੰਜਾਬ ਪੁਲਿਸ ਲੋਕਾਂ ਨੂੰ ਸੜਕਾਂ ‘ਤੇ ਸ਼ਗਨ ਤੇ ਲੋਕਾਂ ਦੇ ਵਿਆਹਾਂ ‘ਚ ਸਹਾਇਤਾ ਕਰਨ ਉਪਰੰਤ ਵਿਆਹ ਤੋਂ ਪਹਿਲਾਂ ਜਾਗੋ ਵੀ ਕੱਢਣ ਲੱਗੀ ਐ ? ਤਾਂ ਦੱਸ ਦਈਏ ਕਿ ਇਹ ਬਿਲਕੁਲ ਸੱਚ ਐ।

ਪਹਿਲਾਂ ਭੂੰਡ ਆਸ਼ਕਾਂ ਦੀ ਚੌਂਕ ‘ਚ ਕਲਾਸ ਫੇਰ ਪਾਰਕਾਂ ‘ਚ ਸੈਰ ਕਰਦੇ ਲੋਕਾਂ ਦੇ ਗੱਲਾਂ ‘ਚ ਹਾਰ ਪਾਕੇ ਸਨਮਾਨਿਤ ਕਰਨ ਵਾਲੇ ਤੇ ਹੁਣ ਲੋਕੋ ਜਾਗੋ ਕੱਢਣ ਵਾਲੇ ਇੰਸਪੈਕਟਰ ਰਾਜੇਸ਼ ਕੁਮਾਰ, ਲੋਕਾਂ ਵੱਲੋਂ ਲਾਕਡਾਉਨ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਤੋਂ ਪ੍ਰੇਸ਼ਾਨ ਸਨ। ਜਿਸ ਨੂੰ ਧਿਆਨ ‘ਚ ਰੱਖਦਿਆਂ ਇੰਸਪੈਕਟਰ ਰਾਜੇਸ਼ ਕੁਮਾਰ ਦੇ ਦਿਮਾਗ ‘ਚ ਲੋਕਾਂ ਨੂੰ ਜਾਗੋ ਕੱਢਕੇ ਜਾਗਰੂਕ ਕਰਨ ਦਾ ਵਿਚਾਰ ਆਇਆ ਜੋ ਸਫਲ ਵੀ ਰਿਹਾ ਤੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਵੀ ਬਣਿਆ। ਇਸ ਜਾਗੋ ਦਾ ਨਾਮ ਰੱਖਿਆ ਗਿਆ ਲੋਕੋ ਜਾਗੋ। ਦਿਨ ਦਿਹਾੜੇ ਕਾਢਿ ਗਈ ਇਸ ਲੋਕੋ ਜਾਗੋ ‘ਚ ਆਪਣੀ ਮਦਦ ਦੇਣ ਵਾਲੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਪੁਲਿਸ ਦੇ ਇਸ ਉੱਦਮ ਦੀ ਖੂਬ ਸ਼ਲਾਘਾ ਕੀਤੀ ਐ । ਫਿਲਹਾਲ ਥਾਣੇਦਾਰ ਰਾਜੇਸ਼ ਕੁਮਾਰ ਵੱਲੋਂ ਪੁਲਿਸ ਦੀ ਗੱਡੀ ‘ਤੇ ਕੱਢੀ ਗਈ ਜਾਗੋ, ਨਾਨਕਾ ਮੇਲ ਬਣੇ ਸਿਪਾਹੀ ਤੇ ਆਪਣੀਆਂ ਹਿਦਾਇਤਾਂ ਰੂਪੀ ਗੀਤ ਸੋਸ਼ਲ਼ ਮੀਡੀਆ ‘ਤੇ ਖੂਬ ਚਰਚਾ ਬਟੋਰ ਰਹੇ ਨੇ।

 

Related posts

ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲ ਨੇ ਕੀਤੇ ਖੁਲਾਸੇ !

htvteam

ਫੈਕਟਰੀਆਂ ਦੇ ਭਾਅ ਤੋਂ ਵੀ ਸਸਤੇ ਕੱਪੜੇ ਕਿੱਥੋਂ ਲਈਏ; ਦੇਖੋ ਵੀਡੀਓ

htvteam

ਕੁੜੀ ਦੇ ਪਿਆਰ ‘ਚ ਮੁੰਡੇ ਨੇ ਅਸ਼ਲੀਲਤਾ ਦੀ ਪਾਰ ਕੀਤੀ ਹੱਦ! ਦੇਖੋ ਕਿਵੇਂ ਕੀਤਾ ਕੁੜੀ ਦੇ ਘਰਦਿਆਂ ਨੂੰ ਸ਼ਰਮਸਾਰ!

Htv Punjabi

Leave a Comment