ਅੰਮ੍ਰਿਤਸਰ (ਹਰਜੀਤ ਗਰੇਵਾਲ) :- ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ‘ਚ ਜਿੱਥੇ ਕਰਫਿਊ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਨੇ ਆਪਣਾ ਘਿਨਾਉਣਾ ਰੂਪ ਜਨਤਾ ਅੱਗੇ ਦਿਖਾਉਂਦਿਆਂ ਉਨ੍ਹਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ, ਉਨ੍ਹਾਂ ਨੂੰ ਸੜਕਾਂ ਤੇ ਕੀੜਿਆਂ ਵਾਂਗ ਤੁਰਵਾ ਕੇ ਵੀਡੀਓ ਬਣਾਈਆਂ ਤੇ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਉਨ੍ਹਾਂ ਨੂੰ ਸਦਾ ਲਈ ਜਲੀਲ ਹੋਣ ਲਾਇ ਮਜਬੂਰ ਕਰ ਦਿੱਤਾ, ਉਥੇ ਸਰਕਾਰ ਦੀ ਹੁੰਦੀ ਬੇਇੱਜਤੀ ਤੋਂ ਮਗਰੋਂ ਅਧਿਕਾਰੀਆਂ ਨੂੰ ਪਈਆਂ ਝਿੜਕਾਂ ਉਪਰੰਤ, ਕੇਕ ਕੱਟ ਕੱਟ ਕੇ ਸ਼ੁਰੂ ਹੋਇਆ ਪੁਲਿਸ ਦੀ ਦਿੱਖ ਸੁਧਾਰ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ। ਕਿਤੇ ਕਿਤੇ ਇਸ ਸਿਲਸਿਲੇ ਨੇ ਵੱਖਰਾ ਰੂਪ ਵੀ ਲਿਆ ਹੈ ਤੇ ਉਸੇ ਵੱਖਰੇ ਰੂਪ ਚੋਂ ਇੱਕ ਹੈ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਦੀ ਇੰਚਾਰਜ ਰਾਜਵਿੰਦਰ ਕੌਰ। ਜਿਨ੍ਹਾਂ ਨੇ ਇੱਕ ਅਜਿਹੇ ਪਰਿਵਾਰ ਦੀ ਧੀ ਦੇ ਵਿਆਹ ਮੌਕੇ ਨਾਨਕਾ ਮੇਲ ਬਣਨਾ ਕਬੂਲਿਆ ਜਿਸ ਦੇ ਘਰ ਵਿਆਹ ਵਰਗੇ ਮੌਕੇ ਵੀ ਘਰ ਨੂੰ ਪਲਸਤਰ ਕਰਵਾਉਣ ਜੋਗੇ ਪੈਸੇ ਨਹੀਂ ਸਨ।
ਇਸ ਮੌਕੇ ਰਾਜਵਿੰਦਰ ਕੌਰ ਦੀ ਅਗਵਾਈ ‘ਚ ਡਾਕਟਰਾਂ ਤੇ ਹੋਰ ਸਮਾਜ ਸੇਵੀਆਂ ਦੀ ਇੱਕ ਟੀਮ ਸ਼ਗਨ ਦਾ ਟੋਕਰਾ, ਤੇ ਸ਼ਗਨਾਂ ਵਾਲੇ ਸੂਟ ਲੈਕੇ ਕੁੜੀ ਵਾਲਿਆਂ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਹੱਥੀਂ ਸਾਰੇ ਸ਼ਗਨ ਵਿਹਾਰ ਕਰਕੇ ਕੁੜੀ ਨੂੰ ਅਸ਼ੀਰਵਾਦ ਦੇਂਦੀਆਂ ਕਿਹਾ ਕਿ ਇਹ ਕੁੜੀ ਗਰੀਬ ਐ ਪਰ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਹਾਂ ਤੇ ਸਾਰੀ ਉਮਰ ਇਸ ਕੁੜੀ ਦਾ ਸਾਥ ਦਿਆਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਐ ਕਿ ਉਹ ਪੁਲਿਸ ਸਿਸਟਮ ਦਾ ਹਿੱਸਾ ਹਨ ਤੇ ਅਜਿਹੀ ਸੇਵਾ ਨਿਭਾਉਣ ਲਈ ਪ੍ਰਮਾਤਮਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਨੀ ਹੋਵੇਗੀ ਕਿਉਂਕਿ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਤੇ ਪੁੱਤਰ ਵੀ ਸਮਾਜ ਦਾ ਅਹਿਮ ਅੰਗ ਹਨ। ਉਨ੍ਹਾਂ ਕਿਹਾ ਕਿ ਇਹ ਉਹ ਮੌਕਾ ਹੈ ਜਦੋਂ ਪ੍ਰਮਾਤਮਾਂ ਨੇ ਸਭ ਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ।
ਇਸ ਪੂਰੇ ਮਾਮਲੇ ਨੂੰ ਵੀਡੀਓ ਦੇ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,….