ਅੰਮ੍ਰਿਤਸਰ : ਇੱਥੋਂ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਮਿਲ ਕੇ ਰਣਜੀਤ ਐਵੇਨਿਊ ਦੇ 5 ਰੈਸਟੋਰੈਂਟ ਅਤੇ ਬਾਰ ‘ਤੇ ਰੇਡ ਕੀਤੀ ਹੈ l ਜਿਸ ਵਿੱਚ ਦ ਜੋਕਰ ਬਲਾਈਂਡ ਟਾਈਗਰ ਯੂਰੋਪੀਅਨ ਨਾਈਟ ਦੋ ਅਤੇ ਹੋਰ ਰੈਸਟੋਰੈਂਟ ਅਤੇ ਬਾਰ ‘ਤੇ ਪੁਲਿਸ ਨੇ ਰੇਡ ਕੀਤੀ l ਜਿਸ ਵਿੱਚ ਨਜਾਇਜ਼ ਸ਼ਰਾਬ ਦਾ ਬਾਰ ਚਲਾਉਂਦੇ ਹੋਏ ਇਨ੍ਹਾਂ ਰੈਸਟੋਰੈਂਟਾਂ ਦੇ ਮਾਲਿਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ l ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਿਟੀ 2 ਸੰਦੀਪ ਮਲਿਕ ਨੇ ਦੱਸਿਆ ਕਿ ਇਨ੍ਹਾਂ ਰੈਸਟੋਰੈਂਟਾ ਵਿੱਚ ਨਜਾਇਜ਼ ਸ਼ਰਾਬ ‘ਤੇ ਹੁੱਕਾ ਬਾਰ ਚਲਾਉਂਦੇ ਹਨ l ਜੋ ਵੀ ਇਸ ਦੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ l
previous post
