Htv Punjabi
Punjab

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

ਫ਼ਰੀਦਕੋਟ (ਗੁਰਜੀਤ ਰੋਮਾਣਾ) ; ਪੂਰੇ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਤਾਰ ਅਖ਼ਬਾਰ ਅਤੇ ਟੀ ਵੀ ਚੇੱਨਲ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।ਪਰ ਇਹਨਾਂ ਵਾਰਦਾਤਾਂ ਨੂੰ ਰੋਕਣ ਵਿਚ ਸੂਬੇ ਦੀ ਪੁਲਿਸ ਮੰਨੋ ਨਾਕਾਮ ਸਾਬਤ ਹੋ ਰਹੀ ਹੈ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਅੰਦਰ ਜਿਥੇ ਇਕ ਸੋਨੇ ਤੇ ਲੋਨ ਕਰਨ ਵਾਲੀ ਨਿਜੀ ਕੰਪਨੀ ਦੇ ਦਫਤਰ ਅੰਦਰ ਦਾਖਲ ਹੋ 3 ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸਿਸ ਕੀਤੀ ਪਰ ਕੰਪਨੀ ਦੇ ਦਲੇਰ ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਦੀ ਚਲਦੇ ਉਹਨ ਨੂੰ ਬਰੰਗ ਵਾਪਸ ਪਰਤਣਾ ਪਿਆ, ਘਟਨਾ ਦੀ ਪੁਰੀ ਵਾਰਦਾਤ ਦਫਤਰ ਅੰਦਰ ਲੱਗੇ CCTV ਕੈਮਰਿਆਂ ਵਿਚ ਕੈਦ ਹੋ ਗਈ ਹੈ , ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮਨਾਪੁਰਮ ਗੋਲ੍ਡ ਲੋਨ ਕੰਪਨੀ ਮੈਨੇਜਰ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹਨਾਂ ਦੀ ਬਰਾਂਚ ਅੰਦਰ ਤਿੰਨ ਨੌਜਵਾਨ ਦਾਖਲ ਹੋਏ ਜਿਨਾਂ ਵਿਚੋਂ 2 ਦੇ ਪਾਸ ਪਸਤੌਲ ਸਨ ਅਤੇ ਉਹਨਾਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸਿਸ ਕੀਤੀ ਜਿੰਨਾ ਨੇ ਉਹਨਾਂ ਨਾਲ ਹੱਥੋਪਾਈ ਵੀ ਹੋਈ ਇਸੇ ਦੌਰਾਨ ਐਮਰਜੈਂਸੀ ਸਾਇਰਨ ਵਜਾਏ ਜਾਣ ਦੇ ਚਲਦੇ ਉਹ ਡਰ ਕੇ ਭੱਜ ਗਏ । ਉਹਨਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਬਾਰੇ ਥਾਨਾਂ ਸਿਟੀ ਫਰੀਦਕੋਟ ਵਿਖੇ ਲਿਖਤ ਸਕਾਇਤ ਕਰ ਦਿਤੀ ਹੈ।
 ਇਸ ਪੂਰੇ ਮਾਮਲੇ ਬਾਰੇ ਜਦ ਥਾਨਾਂ ਸਿਟੀ ਦੇ ਮੁੱਖ ਅਫਸਰ ਰਾਜਬੀਰ ਸਿੰਘ ਨਾਲ ਗੱਲ ਕੀਤੀ ਗੁਈ ਤਾਂ ਉਹਨਾ ਕਿਹਾ ਕਿ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਕਰਨ ਦੀ ਕੋਸਿਸ ਕੀਤੀ ਗੁਈ ਪਰ ਐਮਰਜੈਂਸੀ ਅਲਾਰਮ ਵੱਜਣ ਤੇ ਉਹ ਮੌਕੇ ਤੋਂ ਫਰਾਰ ਹੋ ਗਏ।ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਦੋਸ਼ੀਆਂ ਨੂੰ ਫੜਨ ਦੀ ਕੋਸਿਸ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ
ਫ਼ਰੀਦਕੋਟ ਵਿੱਚ ਮਨੀਪੁਰਮ ਗੋਲਡ ਲੂਣ,ਸੁੰਦਰਤਾ ਕੰਪਨੀ ਵਿੱਚ ਤਿੰਨ ਲੁਟੇਰਿਆਂ ਨੇ ਪਿਸਟਲ  ਦੀ ਨੋਕ ਉੱਤੇ ਲੁੱਟ ਦੀ ਅਸਫਲ ਕੋਸ਼ਿਸ ਕੀਤੀ । ਤਿੰਨ ਸ਼ਖਸ਼ ਜਿਨ੍ਹਾਂ  ਦੇ ਕੋਲ ਦੋ ਪਿਸਟਲ  ਸਨ ਲੁੱਟ  ਦੇ ਮਕਸਦ ਵਲੋਂ ਆਏ ਲੇਕਿਨ ਕੰਪਨੀ  ਦੇ ਲੋਕਲ ਸਿੱਖ ਮੈਨੇਜਰ  ਦੁਆਰਾ ਬਹਾਦਰੀ ਵਲੋਂ ਮੁਕਾਬਲਾ ਕਰ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ ਵੱਲ ਲੁਟੇਰੇ ਭਾਗ ਗਏ । ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕ਼ੈਦ । ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ।

Related posts

ਇਕੱਲੀਆਂ ਕੁ….ੜੀਆਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਿਓ ਵੀਡੀਓ

htvteam

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

htvteam

ਪੰਜਾਬ ‘ਚ ਕਿਉਂ ਹੋਇਆ ਇੰਟਰਨੈਟ ਬੰਦ ? ਦੇਖੋ ਕਦੋਂ ਚੱਲੇਗਾ ਇੰਟਰਨੈਟ

htvteam

Leave a Comment