Htv Punjabi
Punjab

ਰਾਜਾ ਵੜਿੰਗ ਨੇ ਨਵਜੋਤ ਸਿੱਧੂ ਬਾਰੇ ਕੀਤਾ ਵੱਡਾ ਖੁਲਾਸਾ, ਕੈਪਟਨ-ਸਿੱਧੂ ਦੇ ਮੌਜੂਦਾ ਰਿਸ਼ਤੇ ਬਾਰੇ ਖੋਲ੍ਹ ‘ਤੇ ਨਵੇਂ ਰਾਜ਼, ਕਹਿੰਦਾ ਡਿਪਟੀ ਸੀਐਮ ਦੀ ਕੁਰਸੀ ਤਾਂ….

ਚੰਡੀਗੜ੍ਹ ; ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿੱਚ ਫ਼ੇਰਬਦਲ ਕਰਕੇ ਹੋਰ ਵਿਧਾਇਕਾਂ ਨੂੰ ਮੰਤਰੀ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ l ਵੀਰਵਾਰ ਨੂੰ ਪੰਜਾਬ ਭਵਨ ਵਿੱਚ ਪਤੱਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਹਾਲਾਂਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਕਿ ਉਹ ਆਪਣੇ ਮੰਤਰੀਮੰਡਲ ਵਿੱਚ ਫ਼ੇਰਬਦਲ ਕਰਨ l ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਤਿੰਨ ਸਾਲ ਕਾਰਜਕਾਲ ਪੂਰਾ ਹੋ ਗਿਆ ਹੈ ਤੇ ਹੁਣ ਮੁੱਖਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੰਤਰੀਮੰਡਲ ਵਿੱਚ ਸ਼ਾਮਲ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਤੇ ਜਿਹੜੇ ਮੰਤਰੀ ਆਪਣੇ ਕੰਮ ਤੇ ਖਰੇ ਨਹੀਂ ਉਤਰੇ, ਉਨ੍ਹਾਂ ਨੂੰ ਮੰਤਰੀਮੰਡਲ ਵਿੱਚੋਂ ਬਾਹਰ ਕੱਢਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇ l

ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਏ ਜਾਣ ਦੀ ਚਰਚਾਵਾਂ ਤੇ ਰਾਜਾ ਵੜਿੰਗ ਨੇ ਕਿਹਾ ਕਿ ਸਿੱੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ l ਉਨ੍ਹਾਂ ਨੇ ਕਿਹਾ ਕਿ ਦੋਸ਼ਾਂ ਵਿੱਚ ਵਿੱਚ ਘਿਰੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਨ੍ਹਾਂ ਖਾਲੀ ਅਹੁਦਿਆਂ ਨੂੰ ਅਜੇ ਤੱਕ ਭਰਿਆ ਨਹੀਂ ਗਿਆ l ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਭਾਗਾਂ ਵਿੱਚ ਫ਼ੇਰਬਦਲ ਤਾਂ ਕੀਤਾ ਹੈ, ਪਰ ਕਿਸੇ ਨਵੇਂ ਚਿਹਰੇ ਨੂੰ ਜਗ੍ਹਾ ਨਹੀਂ ਦਿੱਤੀ ਗਈ l ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਮਤਭੇਦ ਤਾਂ ਜੱਗ ਜ਼ਾਹਰ ਹੈ l ਅਜਿਹੇ ਵਿੱਚ ਸਿੱਧੂ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ‘ਤੇ ਕੈਪਟਨ ਦੀ ਸਹਿਮਤੀ ਮੁਸ਼ਕਿਲ ਲੱਗਦੀ ਹੈ l

Related posts

ਆਹ ਦੇਖੋ ਕੋਰੋਨਾ ਨੇ ਕੀ ਚਮਤਕਾਰ ਕੀਤਾ ਬੰਦੇ ਹੋ ਗਏ ਨਦੀਆਂ ਕੋਲ ਇੱਕਠੇ ਕਹਿੰਦੇ ਤੌਬਾ ਤੌਬਾ ਤੌਬਾ !

Htv Punjabi

ਸਾਇਕਲ ‘ਚ ਹਵਾ ਭਰ ਰਹੇ ਇਸ ਬੰਦੇ ਬਾਰੇ ਤੁਸੀਂ ਜਾਣਦੇ ਹੋ

htvteam

ਵੈਦ ਰਾਜੇਸ਼ ਕਪੂਰ ਨੇ ਕੱਢੀ ਜ਼ਿੰਦਗੀ ਬਚਾਉਣ ਵਾਲੀ ਕਿਤਾਬ

htvteam

Leave a Comment