ਫਿਲੌਰ ; ਸਕੂਲ ਵਿੱਚ ਪੜ ਰਹੀ ਸਾਲੀ ਦੇ ਨਾਲ ਜੀਜੇ ਦੁਆਰਾ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਵਿਦਿਆਰਥਣ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਜੀਜੇ ਨੂੰ ਗ੍ਰਿਫਤਾਰ ਕੀਤਾ ਹੈ l ਮੁਲਜ਼ਮ ਇਸ ਤੋਂ ਪਹਿਲਾਂ ਵੀ ਕੁਕਰਮ ਦੇ ਕੇਸ ਵਿੱਚ ਜ਼ੇਲ੍ਹ ਜਾ ਚੁੱਕਿਆ ਹੈ l ਵਿਦਿਆਰਥਣ ਨੇ ਦੱਸਿਆ ਕਿ 5 ਸਾਲ ਪਹਿਲਾਂ ਭੈਣ ਦਾ ਵਿਆਹ ਹੋਇਆ ਸੀ l ਪਿਛਲੇ ਕੁਝ ਸਮੇਂ ਤੋਂ ਜੀਜਾ ਮਜ਼ਾਕ ਮਜ਼ਾਕ ਵਿੱਚ ਉਸ ਨੂੰ ਫੜ ਲੈਂਦਾ ਸੀ l ਕੁਝ ਦਿਨ ਪਹਿਲਾਂ ਜਦੋਂ ਉਹ ਘਰ ਵਿੱਚ ਇੱਕਲੀ ਸੀ ਤਾਂ ਜੀਜੇ ਨੇ ਜ਼ਬਰਦਸਤੀ ਉਸ ਨਾਲ ਬਲਾਤਕਾਰ ਕੀਤਾ ਅਤੇ ਧਮਕੀ ਦਿੱਤੀ ਕਿ ਕਿਸੇ ਨੂੰ ਵੀ ਕੁਝ ਦੱਸਿਆ ਤਾਂ ਉਸ ਦੀਆਂ ਫੋਟੋਆਂ ਵਾਇਰਲ ਕਰਕੇ ਬਦਨਾਮ ਕਰ ਦੇਵੇਗਾ l ਵਿਦਿਆਰਥਣ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਕੂਲ ਤੋਂ ਛੁੱਟੀ ਹੋਣ ‘ਤੇ ਜੀਜਾ ਉਸ ਦੇ ਨਾਲ ਘਰ ਆਇਆ ਅਤੇ ਦੁਬਾਰਾ ਬਲਾਤਕਾਰ ਕੀਤਾ l ਜੀਜੇ ਤੋਂ ਤੰਗ ਆ ਕੇ ਵਿਦਿਆਰਥਣ ਨੇ ਪੁਲਿਸ ਹੈਲਪਲਾਈਨ 112 ‘ਤੇ ਫੋਨ ਕਰਕੇ ਉਸ ਦੀ ਪੂਰੀ ਜਾਣਕਾਰੀ ਦੇ ਦਿੱਤੀ l ਔਰਤ ਪੁਲਿਸ ਇੰਸਪੈਕਟਰ ਰਾਜਵੀਰ ਕੌਰ ਨੇ ਪੀੜਿਤ ਦੇ ਘਰ ਜਾ ਕੇ ਉਸ ਦੇ ਬਿਆਨ ਦਰਜ ਕੀਤੇ ਅਤੇ ਮੁਲਜ਼ਮ ਜੀਜੇ ਦੇ ਵਿਰੁੱਧ ਬਲਾਤਕਾਰ ਅਤੇ ਡਰਾਉਣ ਧਮਕਾਉਣ ਦੀ ਧਾਰਾਵਾਂ ਵਿੱਚ ਮੁੱਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ l ਦੱਸ ਦਈਏ ਕਿ ਨਸ਼ੇ ਦਾ ਆਦੀ ਜੀਜਾ ਵਿਆਹ ਦੇ ਬਾਅਦ ਵੀ ਇੱਕ ਕੁੜੀ ਦੇ ਨਾਲ ਬਲਾਤਕਾਰ ਦੇ ਕੇਸ ਵਿੱਚ ਜ਼ੇਲ੍ਹ ਜਾ ਚੁੱਕਿਆ ਹੈ l
previous post
