ਚੰਡੀਗੜ੍ਹ : ਸੁਰੀਲੀ ਅਵਾਜ਼ ਦੇ ਮਾਲਿਕ ਸਰਦਾਰ ਸੋਨੀ, ਰਿਕੀ ਸ਼ੇਰਪੁਰੀ ਦੇ ਲਿਖੇ ਗਾਣੇ ਦੀ ਨਵੀਂ ਐਲਬਮ ਅਧੂਰਾ ਖਵਾਬ ( ਦਾ ਲੋਸਟ ਲਵ) ਲੈ ਕੇ ਇੱਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋ ਰਹੇ ਨੇ ‘ਤੇ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਗਾਣੇ ਗਾਣੇ ਦੇ ਬੋਲਾਂ ਨੂੰ ਸ਼ਿੰਗਾਰਿਆ ਵੀ ਸ਼ਾਇਰ ਰਿੱਕੀ ਸ਼ੇਰਪੁਰੀ ਨੇ ਹੈ l ਏਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਅਧੂਰੇ ਖਵਾਬ ਮਿਊਜ਼ਿਕ ਐਲਬਮ ਦਾ ਸੰਗੀਤ ਸੋਨੀ ਬਿਰਦੀ ਨੇ ਦਿੱਤਾ ‘ਤੇ ਐਲਬਮ ਦੇ ਸ਼ੋਸ਼ਲ ਮੀਡੀਆ ‘ਤੇ ਜ਼ੋਰਾਂ ਸ਼ੋਰਾਂ ਨਾਲ ਚਰਚੇ ਛਿੜ ਗਏ ਨੇ l
ਇਸ ਐਲਬਮ ਵਿੱਚ ਹੋਰਨਾਂ ਤੋਂ ਇਲਾਵਾ ਅਨੀਸ਼ਾ, ਗੌਰਵ ਅਤੇ ਸੋਨਮ ਨੇ ਆਪਣੀ ਬਿਹਤਰੀਨ ਅਦਾਕਾਰੀ ਦਾ ਮੁਜਾਹਰਾ ਕੀਤੈ l ਸਰਦਾਰ ਸੋਨੀ ਅਨੁਸਾਰ ਐਸਆਰ ਮਿਊਜ਼ਿਕ ਦੀ ਪੇਸ਼ਕਸ਼ ‘ਤੇ ਐਲਬਮ ਅਧੂਰੇ ਖਵਾਬ ਤੋਂ ਉਨ੍ਹਾਂ ਨੂੰ ਬਹੁਤ ਵੱਡੀਆਂ ਉਮੀਦਾਂ ਨੇ ‘ਤੇ ਉਨ੍ਹਾਂ ਦਾ ਦਾਅਵੈ ਕਿ ਇਹ ਐਲਬਮ ਸਰੋਤਿਆਂ ਨੂੰ ਬਹੁਤ ਪਸੰਦ ਆਵੇਗੀ l