ਤਰਨਤਾਰਨ : ਰਿਟਾਇਰਮੈਂਟ ਦੇ ਇੱਕ ਦਿਨ ਬਾਅਦ ਗੋਇੰਦਵਾਲ ਸਾਹਿਬ ਦੇ ਪਿੰਡ ਚੌਹਾਨ ਨਿਵਾਸੀ ਫੌਜੀ ਦੀ ਸੜਕ ਹਾਦਸੇ ਮੌਤ ਹੋ ਗਈ l ਹਾਦਸਾ ਪਿੰਡ ਨਾਗੋਕੇ ਮੋੜ ‘ਤੇ ਕਾਰ ਦੇ ਬੇਕਾਬੂ ਹੋਣ ਨਾਲ ਹੋਇਆ, ਜਿਸ ਵਿੱਚ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ l ਮ੍ਰਿਤਕ ਬਲਜੀਤ ਸਿੰਘ ਦੇ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਾਈ ਫੌਜ ਵਿੱਚ ਹਵਲਦਾਰ ਸੀ l 2 ਫਰਵਰੀ ਨੂੰ ਉਸ ਦੀ ਰਿਟਾਇਰਮੈਂਟ ਹੋਈ l ਰਿਟਾਇਰਮੈਂਟ ਦੀ ਖੁਸ਼ੀ ਵਿੱਚ ਘਰ ਵਿੱਚ ਪਾਰਟੀ ਚੱਲ ਰਹੀ ਸੀ l ਇਸੀ ਵਿੱਚ ਖਡੂਰ ਸਾਹਿਬ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਬਲਜੀਤ ਸਿੰਘ ਨੂੰ ਫੋਨ ਆ ਗਿਆ l ਬਲਜੀਤ ਪਾਰਟੀ ਛੱਡ ਕੇ ਉਨ੍ਹਾਂ ਨੂੰ ਮਿਲਣ ਦੇ ਲਈ ਘਰ ਤੋਂ ਆਪਣੀ ਕਾਰ ਵਿੱਚ ਜਾ ਰਿਹਾ ਸੀ l ਪਿੰਡ ਨਾਗੋਕੇ ਮੋੜ ‘ਤੇ ਗੱਡੀ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਜਾ ਵੱਜੀ l