Htv Punjabi
Punjab

ਕੋਰਟ ਨੇ ਗੈਂਗਸਟਰ ਬੁੱਢਾ ਨੂੰ 13 ਫਰਵਰੀ ਤੱਕ ਸੰਗਰੂਰ ਜ਼ੇਲ੍ਹ ਭੇਜਿਆ

ਮੋਗਾ : ਫਰੀਦਕੋਟ ਜ਼ੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਡੀਐਸਪੀ ਦੀ ਲੀਡਰਸ਼ਿਪ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ l ਇਸ ਤੋਂ ਬਾਅਦ ਅਮਰਜੀਤ ਕੌਰ ਦੀ ਕੋਰਟ ਨੇ ਉਸ ਨੂੰ 13 ਫਰਵਰੀ ਤੱਕ ਸੰਗਰੂਰ ਜ਼ੇਲ੍ਹ ਭੇਜ ਦਿੱਤਾ l ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੀ ਗੈਂਗਸਟਰ ਬੁੱਢਾ ਨਾਲ ਪੁੱਛਗਿਛ ਮੁਕੰਮਲ ਹੋ ਗਈ ਹੈ ਤਾਂ ਅਦਾਲਤ ਨੇ ਇਹ ਫੈਸਲਾ ਸੁਣਾਇਆ l ਦਰਅਸਲ, 14 ਦਸੰਬਰ 2019 ਨੂੰ ਪਿੰਡ ਰੋਤਾ ਨਿਵਾਸੀ ਹਰਦੀਪ ਸਿੰਘ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਦਰਸ਼ਨ ਸਿੰਘ ਪੰਚਾਇਤ ਮੈਂਬਰ ਨੂੰ ਮਿਲਣ ਦੇ ਲਈ ਸ਼ਾਮ ਨੂੰ 5 ਵਜੇ ਗਏ ਸਨ, ਇੰਨੇ ਵਿੱਚ ਚਿੱਟੇ ਰੰਗ ਦੀ ਸਕਾਰਪਿਓ ਵਿੱਚ ਸਵਾਰ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੇ 3 ਸਾਥੀਆਂ ਸਮੇਤ ਅੰਧਾਧੁੰਦ ਗੋਲੀਆਂ ਚਲਾਈਆਂ ਸਨ l ਪੁਲਿਸ ਨੇ ਬੁੱਢਾ, ਗੈਂਗਸਟਰ ਜੋਗਿੰੰਦਰ ਸਿੰਘ ਸਮੇਤ ਤਿੰਨ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਸਾਜਿਸ਼ ਦੇ ਤਹਿਤ ਕਾਤਿਲਾਨਾ ਹਮਲਾ ਕਰਨ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ l

Related posts

ਸਹੁਰਾ ਆਪਣੀ ਸਕੀ ਨੂੰਹ ਤੇ ਰੱਖਦਾ ਸੀ ਮਾੜੀ ਅੱਖ, ਪੁੱਤ ਨੇ ਕਰਤੇ ਟੋ/ ਟੇ

htvteam

ਗੱਡੀ ‘ਤੇ ਪੁਲਿਸ ਦਾ ਸਟੀਕਰ ਲਾ ਕੇ ਨਸ਼ਾ ਵੇਚਣ ਜਾਂਦੇ ਅਰੈਸਟ

Htv Punjabi

ਵੱਡੇ ਢੀਂਡਸਾ ਦੇ ਦਾਅਵੇ, ਜਿੰਨੇ ਮੂੰਹ ਉੰਨੀਆਂ ਗੱਲ਼ਾਂ, ਸਾਰੀਆਂ ਨਜ਼ਰਾਂ ਪਰਮਿੰਦਰ ਢੀਂਡਸਾ ‘ਤੇ

Htv Punjabi

Leave a Comment