Htv Punjabi
Punjab

ਮੋਹਲੇਧਾਰ ਮੀਂਹ ‘ਚ ਡਿੱਗ ਪਈ ਘਰ ਦੀ ਛੱਤ, ਅੰਦਰ ਸੁੱਤੇ ਪਰਿਵਾਰ ਦਾ ਦੇਖੋ ਕੀਂ ਹਾਲ ਹੋਇਆ, ਰੱਬਾ ਰਹਿਮ ਕਰ!

ਫਿਰੋਜ਼ਪੁਰ : ਮਮਦੋਟ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਕਾਰਨ ਪਿੰਡ ਹਜਾਰਾ ਸਿੰਘ ਵਾਲਾ ਵਿੱਚ ਮੰਗਲਵਾਰ ਸਵੇਰੇ 4 ਵਜੇ ਇੱਕ ਘਰ ਦੀ ਛੱਤ ਗਿਰਨ ਕਾਰਨ ਅਰਤ ਦੀ ਮੌਤ ਹੋ ਗਈ।ਅਰਤ ਦਾ ਪਤੀ ਅਤੇ 2 ਬੱਚੇ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ।ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਪੀੜਿਤ ਦੇ ਰਿਸ਼ਤੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ 6 ਵਜੇ ਤੋਂ ਤੇਜ਼ ਮੀਂਹ ਪੈ ਰਿਹਾ ਸੀ।ਗੁਰਮੇਜ ਸਿੰਘ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੌਂ ਰਿਹਾ ਸੀ।ਗੁਰਮੇਜ ਦਾ ਮਕਾਨ ਕੱਚਾ ਹੈ।ਮੰਗਲਵਾਰ ਸਵੇਰੇ 4 ਵਜੇ ਗੁਰਮੇਜ ਦੇ ਘਰ ਦੀ ਛੱਤ ਗਿਰਨ ਦੀ ਜ਼ੋਰਦਾਰ ਆਵਾਜ਼ ਹੋਈ।ਚੀਖ ਚਿਹਾੜਾ ਸੁਣ ਕੇ ਗੁਆਂਢੀ ਉੱਥੇ ਪਹੁੰਚੇ ਅਤੇ ਮਲਬੇ ਵਿੱਚੋਂ ਪਰਿਵਾਰ ਦੇ ਮੈ਼ਬਰਾਂ ਨੂੰ ਬਾਹਰ ਕੱਢਿਆ।ਤਦ ਤੱਕ ਗੁਰਮੇਜ ਦੀ ਪਤਨੀ ਜਸਵਿੰਦਰ ਕੌਰ ਦੀ ਮੌਤ ਹੋ ਗਈ ਸੀ।ਗੁਰਮੇਜ ਸਿੰਘ, ਉਸ ਦੀ ਧੀ ਸੰਜਨਾ ਅਤੇ ਮੁੰਡਾ ਲਵਪ੍ਰੀਤ ਸਿੰਘ ਗੰਭੀਰ ਰਰੂਪ ਵਿੱਚ ਜਖ਼ਮੀ ਹੋ ਗਏ।ਤਿੰਨਾਂ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਤੋਂ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ।
ਗੁਰਮੇਜ ਸਿੰਘ ਦੀ ਚਾਚੀ ਪੱਛੋ ਬੀਬੀ ਨੇ ਦੱਸਿਆ ਕਿ ਪਿੰਡ ਵਿੱਚ 6 ਅਜਿਹੇ ਮਕਾਨ ਹਨ, ਜਿਨ੍ਹਾਂ ਦੀ ਹਾਲਤ ਖਸਤਾ ਹੈ।ਤੇਜ਼ ਮੀਂਹ ਦੇ ਕਾਰਨ ਉਕਤ ਮਕਾਨ ਗਿਰ ਸਕਦੇ ਹਨ।ਇਹ ਸਾਰੇ ਮਕਾਨ ਕੱਚੇ ਹਨ।ਜਿਸ ਤਰ੍ਹਾਂ ਨਾਲ ਮੀਂਹ ਪੈ ਰਿਹਾ ਹੈ, ਉਕਤ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜਾਨ ਨੂੰ ਖਤਰਾ ਹੈ।ਪਛੋ ਬੀਬੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮਕਾਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਉਹ ਸੁਰੱਖਿਅਤ ਰਹਿ ਸਕੇ।

Related posts

Period ਦੌਰਾਨ ਔਰਤਾਂ ਨਾ ਕਰਨ ਆਹ ਵੱਡੀਆਂ ਗਲਤੀਆਂ

htvteam

ਸੁਖਪਾਲ ਖਹਿਰਾ ਨਾਲ ਜੇਲ੍ਹ ਚ ਕੀ ਹੋ ਰਿਹਾ ?

htvteam

MLA ਦੇ ਸਕੇ ਸਾਲੇ ਦੀ ਖੇਤਾਂ ਚ ਜਨਾਨੀ ਨਾਲ ਕਰਤੂਤ !

htvteam