ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) :ਲੰਘੀ ਕੱਲ੍ਹ ਕਪੂਰਥਲਾ ਦੇ ਸੁਭਾਸ਼ ਬਾਜ਼ਾਰ ਇਲਾਕੇ ਅੰਦਰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਗਲੀ ‘ਚ ਸਥਾਨਕ ਲੋਕਾਂ ਨੇ 2 ਹਜ਼ਾਰ ਤੇ 500-500 ਨੋਟਾਂ ਨਾਲ ਗਲੀ ਭਰੀ ਦੇਖੀ । ਹਫੜਾ- ਦਫੜੀ ਲੋਕਾਂ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਚੈੱਕ ਕਰ ਕੇ ਦੇਖੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਉਪਰੰਤ ਥਾਂ ਥਾਂ ਪਏ ਇਨ੍ਹਾਂ ਨੋਟਾਂ ਨੂੰ ਸਬੰਧੀ ਪੂਰੇ ਸ਼ਹਿਰ ‘ਚ ਡਰ ਦੀ ਇੱਕ ਅਜੀਬ ਜਿਹੀ ਹਵਾ ਨੂੰ ਉਸ ਵੇਲੇ ਹੋਰ ਵਧਾਵਾ ਮਿਲਿਆ ਜਦੋਂ ਪ੍ਰਤੱਖਦਰਸ਼ੀਆਂ ਨੇਵੀ ਇਹ ਕਹਿ ਦਿੱਤਾ ਕਿ ਇਨ੍ਹਾਂ ਨੋਟਾਂ ‘ਚੋਂ 2 ਨੋਟ ਕੋਈ ਚੁੱਕਕੇ ਵੀ ਲੈ ਗਿਆ। ਬੱਸ ਫੇਰ ਕੀ ਸੀ, ਭਾਜੜ ਭਾਜੜ ‘ਚ ਮੌਕੇ ‘ਤੇ ਪੁਲਿਸ ਵਾਲਿਆਂ ਨੂੰ ਸੱਦੀਆਂ ਗਿਆ। ਫਿਰ ਪੁਲਿਸ ਵਾਲਿਆਂ ਨੇ ਹੱਥਾਂ ਵਿਚ ਦਸਤਾਨੇ ਪਾਕੇ ਉਨ੍ਹਾਂ ਨੋਟਾਂ ਨੂੰ ਬੜੇ ਧਿਆਨ ਨਾਲ ਆਪਣੇ ਕਬਜੇ ਵਿਚ ਲਿਆ। ਜਿਸ ਤੋਂ ਬਾਅਦ ਸ਼ੁਰੂ ਹੋਇਆ ਸੀਸੀਟੀਵੀ ਤਸਵੀਰਾਂ ਖੰਗਾਲਣ ਦਾ ਸਿਲਸਿਲਾ । ਇਸ ਦੌਰਾਨ ਪੁਲਿਸ ਵਲੋਂ ਜਦੋਂ ਤਸਵੀਰਾਂ ‘ਚ ਇੱਕ ਸ਼ੱਕੀ ਐਕਟਿਵਾ ਵਾਲੇ ਮੁੰਡੇ ਦੀ ਪਛਾਣ ਕੀਤੀ ਗਈ ਤਾਂ ਪੂਰੇ ਸ਼ਹਿਰ ‘ਚ ਇਸ ਮੂੰਹ ਢੱਕੀ ਐਕਟਿਵਾ ਵਾਲੇ ਉਸ ਸਰਦਾਰ ਮੁੰਡੇ ਸਬੰਧੀ ਜਿੰਨੇ ਮੂੰਹ ਉੰਨੀਆਂ ਗੱਲਾਂ ਵਾਲੀਆਂ ਅਫਵਾਹਾਂ ਫੈਲਣ ਲੱਗਿਆਂ ਇਕ ਮਿੰਟ ਵੀ ਨਾ ਲੱਗਾ।
ਉਧਰ ਪੂਰੇ ਮਾਮਲੇ ਬਾਰੇ ਮੌਕੇ ‘ਤੇ ਪਹੁੰਚੇ ਡੀਐਸਪੀ ਹਰਿੰਦਰ ਸਿੰਘ ਗਿੱਲ ਤੋਂ ਵੀ ਸਰਦਾਰ ਮੁੰਡੇ ਬਾਰੇ ਪੱਤਰਕਾਰਾਂ ਨੇ ਸਵਾਲ ਕੀਤੇ। ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਥੇ ਭਾਂਡਿਆਂ ਵਾਲੇ ਬਾਜ਼ਾਰ ਵਿਚ ਵਾਪਰੀ ਇਸ ਘਟਨਾ ਸਬੰਧੀ ਤਫਤੀਸ਼ ਸ਼ੁਰੂ ਕੀਤੀ ਹੈ ਜਿਸ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਕਿਸੇ ਨੇ ਅਫਵਾਹ ਫੈਲਾਉਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਨੋਟ ਕਬਜੇ ਵਿੱਚ ਲੈਕੇ ਅੱਗੇ ਇਸ ਜਾਂਚ ਲਈ ਮੈਡੀਕਲ ਟੀਮ ਕੋਲ ਭੇਜ ਰਹੇ ਨੇ ਕਿ ਕਿਸੇ ਨੇ ਇਸ ਵਿਚ ਕੋਈ ਵਾਇਰਸ ਤਾਂ ਨਹੀਂ ਪਾਈਐ? ਡੀਐਸਪੀ ਗਿੱਲ ਅਨੁਸਾਰ ਉਹ ਫਿਲਹਾਲ ਅਜਿਹੀ ਕਰਤੂਤ ਕਾਰਨ ਵਾਲੇ ਅਣਪਛਾਤੇ ਬੰਦਿਆਂ ਵਿਰੁੱਧ ਪਰਚਾ ਦਰਜ਼ ਕਾਰਨ ਲੱਗੇ ਨੇ ਤੇ ਬਾਕੀ ਸੀਸੀਟੀਵੀਦੀਆਂ ਹੋਰ ਤਸਵੀਰਾਂ ਵੇਖਣ ਤੇ ਹੀ ਸਾਫ ਹੋ ਪਏਗਾ ਕਿ ਇਹ ਕਿਸ ਦੀ ਸ਼ਰਾਰਤ ਹੈ।
ਪਰ ਇਸ ਦੇ ਬਾਵਜੂਦ ਇੱਕ ਸਵਾਲ ਅਜੇ ਵੀ ਮੂੰਹ ਅੱਡੀ ਜਵਾਬ ਦੀ ਉਡੀਕ ‘ਚ ਸੀ ਕਿ ਆਖ਼ਰ ਉਸ ਐਕਟਿਵਾ ਵਾਲੇ ਸਰਦਾਰ ਮੁੰਡੇ ਦਾ ਇਸ ਘਟਨਾ ਚ ਕੀ ਰੋਲ ਸੀ। ਜਿਸ ਬਾਰੇ ਹਕੀਕਤ ਟੀਵੀ ਪੰਜਾਬੀ ਨੇ ਜਦੋਂ ਕਪੂਰਥਲਾ ਸਿਟੀ ਦੇ ਐਸ.ਐਚ.ਓ. ਹਰਜਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਪਹਿਲੀਂ ਨਜ਼ਰੀ ਕਿਸੇ ਵੀ ਪਾਸੇ ਤੋਂ ਸਰਦਾਰ ਮੁੰਡੇ ਨੂੰ ਮੁਲਜ਼ਮ ਬਣਾਉਣਾ ਗਲਤ ਹੋਵੇਗਾ ਕਿਉਂਕਿ ਉਸ ਐਕਟਿਵਾ ਵਾਲੇ ਸਰਦਾਰ ਦੇ ਨਾਲ ਨਾਲ ਕਈ ਹੋਰ ਨੌਜਵਾਨ ਵੀ ਉਸੇ ਵੇਲੇ ਕੈਮਰਿਆਂ ‘ਚ ਆਏ ਨੇ ਤੇ ਵੀਡੀਓ ਅੰਦਰ ਸਰਦਾਰ ਮੁੰਡਾ ਕਿਤੇ ਵੀ ਨੋਟ ਸੁੱਟਦਾ ਦਿਖਾਈ ਨਹੀਂ ਦਿੱਤਾ ।
ਫਿਲਹਾਲ ਪੂਰੇ ਮਾਮਲੇ ਦੀ ਅਸਲ ਸੱਚਾਈ ਤਾਂ ਸੀਸੀਟੀਵੀ ਕੈਮਰਿਆਂ ਨੂੰ ਹੋਰ ਵਿਸਥਾਰ ਨਾਲ ਖੰਘਾਲਣ ਤੋਂ ਬਾਅਦ ਹੀ ਸਾਹਮਣੇ ਆਏਗੀ। ਪਰ ਪੁਲਿਸ ਪ੍ਰਸਾਸ਼ਨ ਨੇ ਕੇਵਲ ਸਰਦਾਰ ਮੁੰਡੇ ਨੂੰ ਮੁਲਜ਼ਮ ਦੀ ਕੈਟਾਗਰਿਰੀ ਰੱਖਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਜ਼ਰੂਰ ਮਾਰ ਦਿੱਤੀ ਐ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..