Htv Punjabi
Punjab Video

ਪੁਲਿਸੀਏ ਬਣੇ ਪੁਲਿਸੀਆਂ ਦੇ ਵੈਰੀ ? ਡਿਊਟੀ ਕਰਕੇ ਆਏ ਜਵਾਨਾਂ ਨੂੰ ਘਰ ਜਾਣ ਤੋਂ ਰੋਕਿਆ, ਫੇਰ ਪੱਤਰਕਾਰ ਨੇ ਜਦੋਂ ਵੱਡੇ ਸਾਬ੍ਹ ਤੋਂ ਕੀਤੇ ਸਵਾਲ ਤਾਂ ਆਹ ਕੰਮ ਹੋਇਆ !  

ਜਲੰਧਰ (ਦਵਿੰਦਰ ਕੁਮਾਰ): ਜਲੰਧਰ ਦੇ ਪੀਏਪੀ ਮੇਂਨ ਗੇਟ ‘ਤੇ ਬੀਤੀ ਕੱਲ੍ਹ ਉਸ ਵੇਲੇ ਹੰਗਾਂਮਾ ਹੋ  ਜਦੋਂ ਪੀਏਪੀ ਦੇ ਕੁਝ ਮੁਲਾਜ਼ਮ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀਆਂ ਕਰਨ ਉਪਰੰਤ ਵਾਪਸ ਪੀਏਪੀ ਚ ਬਣੇ ਆਪਣੇ ਘਰ ਪਰਤੇ ਤਾਂ ਉਨ੍ਹਾਂ ਨੂੰ ਗੇਟ ‘ਤੇ ਹੀ ਰੋਕ ਦਿੱਤਾ ਗਿਆ।  ਜਿਨ੍ਹਾਂ ਲੋਕਾਂ ਨੂੰ ਗੇਟ ‘ਤੇ ਰੋਕਿਆ ਗਿਆ ਉਨ੍ਹਾਂ ਵਿੱਚ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ਤੋਂ ਡਿਊਟੀਆਂ ਕਰਕੇ ਪਰਤੇ ਏਐਸਆਈ ਤੋਂ ਲੈਕੇ ਸਿਪਾਹੀ ਰੈਂਕ ਤੱਕ ਦੇ ਮੁਲਾਜ਼ਮ ਸ਼ਾਮਲ ਸਨ।
ਇਨ੍ਹਾਂ ਮੁਲਾਜ਼ਮਾਂ ਨੂੰ ਗੇਟ ‘ਤੇ ਹੋ ਰੋਕਣ ਵਾਲੇ ਲੋਕ ਸ਼ਾਇਦ ਕੋਰੋਨਾ ਵਾਇਰਸ ਦੇ ਚਲਦੇ ਬਾਹਰੋਂ ਡਿਊਟੀ ਕਰਕੇ ਆਏ ਮੁਲਾਜ਼ਮਾਂ ਕੋਲੋਂ ਡਰ ਰਹੇ ਸਨ, ਕਿ ਕਿਤੇ ਉਹ ਵੀ ਬਾਹਰ ਡਿਊਟੀ ਦੌਰਾਨ ਕੋਰੋਨਾ ਦੀ ਲਪੇਟ ‘ਚ ਨਾ ਆ ਗਏ ਹੋਣ, ਜਦ ਡਿਊਟੀ ਕਰਕੇ ਬਾਹਰੋਂ ਆਏ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪੀਏਪੀ ਦੇ ਅੰਦਰ ਹੀ ਰਹਿੰਦੇ ਨੇ ਤੇ ਰਾਤ ਦੀ ਡਿਊਟੀ ਕਰਕੇ ਵਾਪਿਸ ਪੀਏਪੀ ਆਏ ਤਾਂ ਉਨ੍ਹਾਂ ਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਮੁਲਾਜ਼ਮਾਂ ਅਨੁਸਾਰ ਲੰਬੀ ਡਿਊਟੀ ਕਰਨ ਉਪਰੰਤ ਉਹ ਲੋਕ ਥੱਕੇ ਹੋਏ ਹਨ ਤੇ ਉਨ੍ਹਾਂ ਨੂੰ ਭੁੱਖ ਵੀ ਬਹਿਤ ਲੱਗੀ ਹੈ ਹੈ।
ਇੱਧਰ ਇਸ ਸਾਰੇ ਮਾਮਲੇ ਦੀ ਭਣਕ ਜਦ ਸ਼ਹਿਰ ਦੇ ਮੀਡੀਆ ਨੂੰ ਲੱਗੀ ਤਾਂ ਉਹ ਵੀ ਮੌਕੇ ‘ਤੇ ਪੀਏਪੀ ਦੇ ਬਾਹਰ ਪਹੁੰਚ ਗਏ ਜਿੱਥੇ ਰਾਤ ਭਰ ਡਿਊਟੀ ਕਰਕੇ ਵਾਪਿਸ ਪਰਤੇ ਮੁਲਾਜ਼ਮਾਂ ਨੂੰ ਰੋਕਿਆ ਗਿਆ ਸੀ।  ਇਸ ਦੌਰਾਨ ਜਦ ਗੇਟ ‘ਤੇ ਖੜ੍ਹੇ ਮੁਲਾਜ਼ਮਾਂ ਨੇ ਮੀਡੀਆ ਨੂੰ ਦੇਖਿਆ ਤਾਂ ਤੁਰੰਤ ਬਾਹਰ ਖੜ੍ਹੇ ਮੁਲਾਜ਼ਮਾਂ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਵੱਡੇ ਡਾਕਟਰਾਂ ਦੀਆਂ ਦਵਾਈਆਂ ਨੂੰ ਮਾਤ ਪਾਉਂਦਾ ਆਹ ਪੱਤਾ

htvteam

ਮਕਾਨ ਸੀਲ ਕਰਨ ਆਈ ਟੀਮ ਨੇ ਅੰਦਰ ਦਾ ਨਜ਼ਾਰਾ ਦੇਖਿਆ ਤਾਂ ਰਹਿ ਗਈ ਦੰਗ, ਬੇੜੀਆਂ ਨਾਲ ਬੰਨਿਆ ਮਿਲਿਆ ਬਜ਼ੁਰਗ

Htv Punjabi

ਆਹ ਪੀਲੇ ਭੂੰਡ ਨੇ ਘਰ ਚ ਮਚਾਇਆ ਕਹਿਰ !

htvteam

Leave a Comment