ਅੰਬਾਲਾ : ਇੱਥੋਂ ਦੇ ਬਿਜਲੀ ਨਿਗਮ ਦੇ ਬਬਯਾਲ ਸਬ ਡਿਵੀਜ਼ਨ ਵਿੱਚ ਈ ਪੇ ਇਨਫੋਸਿਸ ਕੰਪਨੀ ਦੇ ਕੈਸ਼ੀਅਰ ਗੋਰਵ ਨੂੰ ਦੋ ਗੋਲੀਆਂ ਮਾਰ ਕੇ ਮੋਟਰਸਾਈਕਲ ਸਵਾਰ 2 ਬਦਮਾਸ਼ ਬੈਗ ਖੋਹ ਕੇ ਭੱਜ ਗਏ।ਬੈਗ ਵਿੱਚ ਬਿਜਲੀ ਬਿਲਾਂ ਦਾ 2 ਲੱਖ ਕੈਸ ਅਤੇ ਲੈਪਟਾਪ ਸੀ ਜਿਸ ਵਿੱਚ ਈ ਪੇ ਕੰਪਨੀ ਦਾ ਪੂਰਾ ਲੇਖਾ ਜੋਖਾ ਹੈ।ਗੋਰਵ ਡਿਫੈਂਸ ਕਲੋਨੀ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਕਰਾਉਣ ਲਈ ਨਿਕਲਿਆ ਸੀ।ਕਿਡਨੀ ਅਤੇ ਹਾਰਟ ਦੇ ਕੋਲ ਦੋੋ ਗੋਲੀਆਂ ਆਰ ਪਾਰ ਹੋ ਗਈਆਂ ਹਨ।ਜ਼ਖ਼ਮੀ ਗੌਰਵ ਨੇ ਕੈਂਟ ਹਸਪਤਾਲ ਵਿੱਚ ਦੱਸਿਆ ਕਿ ਉਹ ਸਬ ਡਿਵੀਜ਼ਨ ਤੋਂ ਕੈਸ਼ ਲੈ ਕੇ ਨਿਕਲਿਆ ਸੀ।ਭੂਰਮੰਡੀ ਬੋਰਡ ਤੋਂ 100 ਮੀਟਰ ਪਹਿਲਾਂ ਪਹੁੰਚਿਆ ਹੀ ਸੀ ਕਿ ਸੁੰਨਸਾਨ ਜਗ੍ਹਾ ਤੇ ਪਲੈਟੀਨਾ ਬਾਈਕ ਸਵਾਰਾਂ ਨੇ ਰੋਕ ਲਿਆ।ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਬਦਮਾਸ਼ਾਂ ਵਿੱਚੋਂ ਇੱਕ ਬੋਲਿਆ ਕਿ ਤੂੰ ਮੇਰੀ ਭੈਣ ਨਾਲ ਛੇੜਛਾੜ ਕਰਦਾ ਹੈ।ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ ਅਤੇ ਗੱਲਬਾਤ ਦੇ ਲਹਿਜ਼ੇ ਤੋਂ ਲੱਗ ਰਿਹਾ ਸੀ ਕਿ ਉਹ ਮੈਨੂੰ ਲੁੱਟਦਾ ਚਾਹੁੰਦੇ ਹੈ।ਗੌਰਵ ਦਾ ਕਹਿਣਾ ਕਿ ਜਦੋਂ ਉਹ ਬਾਈਕ ਮੋੜ ਕੇ ਜੇਬ ਵਿੱਚੋਂ ਮੋਬਾਈਲ ਕੱਢਣ ਦੀ ਕੋਸਿ਼ਸ਼ ਕਰਨ ਲੱਗਾ ਤਾਂ ਇੱਕ ਬਦਮਾਸ਼ ਨੇ ਮੋਬਾਈਲ ਫੜ ਕੇ ਦੂਰ ਸੁੱਟ ਦਿੱਤਾ ਅਤੇ ਬਾਈਕ ਦੀ ਚਾਬੀ ਕੱਢ ਲਈ।