Htv Punjabi
Punjab Religion Video

ਰੋਜ਼ਿਆਂ ‘ਚ ਮਸੀਤ ਮੂਹਰੇ ਇੱਕਠੇ ਹੋਏ ਮੁਸਲਮਾਨ, ਫੇਰ ਪਿੰਡ ਦੇ ਸਿੱਖਾਂ ਨੇ ਕੀਤਾ ਅਜਿਹਾ ਕੰਮ, ਵੀਡੀਓ ਵਾਇਰਲ, ਤਸਵੀਰਾਂ ਵੇਖ ਛਿੜੀ ਪੂਰੇ ਇਲਾਕੇ ‘ਚ ਚਰਚਾ

ਮਾਲੇਰਕੋਟਲਾ : ਮਲੇਰਕੋਟਲਾ ਦੇ ਨਾਲ ਲੱਗਦਾ ਮਸ਼ਹੂਰ ਪਿੰਡ ਖੁਰਦ  ਉਸ ਵੇਲੇ ਸੁਰਖੀਆਂ ‘ਚ  ਆਇਆ ਸੀ, ਜਦੋਂ ਮੁਸਲਿਮ ਭਾਈਚਾਰੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਸਿੱਖ ਸੰਗਤ ਨੂੰ ਰੋਕਕੇ ਉਨ੍ਹਾਂ ਦੀ ਖੂਬ ਸੇਵਾ ਕੀਤੀ ਸੀ। ਇਸੇ ਤਰ੍ਹਾਂ ਸਿੱਖ ਭਾਈਚਾਰਾ ਰਮਜ਼ਾਮ ਸ਼ਰੀਫ ਦੇ ਪਾਕਿ ਪਵਿੱਤਰ ਦਿਹਾੜ੍ਹੇ ਮੌਕੇ ਹਰੇਕ ਸਾਲ ਇੱਥੇ ਮੁਸਲਿਮ ਸਮਾਜ ਨਾਲ ਮਿਲਰੇ ਰੋਜ਼ੇ ਖੋਲ੍ਹਦਾ ਹੈ । ਇਸ ਵਾਰ ਵੀ ਫੈਲੀ ਕੋਰੋਨਾ ਮਹਾਂਮਾਰੀ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੀ ਰੀਤ ਨੂੰ ਜਾਰੀ ਰੱਖਿਆ।  ਜਾਂ ਅਸੀਂ ਇਹਇੰਝ ਕਹਿ ਲਈਏ ਇਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਮਾਤ ਦੇਕੇ ਆਪਣੀਆਂ ਸਿੱਖ ਮੁਸਲਿਮ ਸਾਂਝਾਂ ਬਰਕਰਾਰ ਰੱਖੀਆਂ ਨੇ, ਤਾਂ ਕੋਈ ਅਥਿਕਥਨੀ ਨਹੀਂ ਹੋਏਗੇ। ਇਸ ਸਬੰਧੀ ਚ ਜਾਣਕਾਰੀ ਦੇਂਦਿਆਂ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ ਅਤੇ ਸਾਬਕਾ ਸਰਪੰਚ ਪਿੰਡ ਖੁਰਦ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਨੇ ਇਸ ਵਾਰ ਵੀ ਇੱਕਠੇ ਨਾ ਹੋਕੇ ਰੋਜ਼ਾ ਖੋਲ੍ਹਣ ਵਾਲਾ ਸਮਾਨ ਮੁਸਲਿਮ ਭਾਈਚਾਰੇ ਦੇ ਘਰੋਂ ਘਰੀਂ ਪਹੁੰਚਾਇਆ ਤੇ ਦੋਸਤੀ ਦੀ ਇੱਕ ਮਿਸਾਲ ਪੇਸ਼ ਕੀਤੀ।

ਉਧਰ ਦੂਜੇ ਪਾਸੇ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਗਾਮਾ ਖੁਰਦ ਨੇ ਕਿਹਾ ਕਿ ਰਮਜ਼ਾਨ ਦੀ ਸਾਂਝੀ ਰਿਵਾਇਤ ਚਾਲੂ ਰੱਖਣ ਦੀ ਪਿੰਡ ਵਾਲਿਆਂ “ਚ ਖੁਸ਼ੀ ਵੀ ਸੀ। ਕੀ ਕੋਰੋਨਾ ਵਾਇਰਸ ਵੀ ਦੋਵਾਂ ਭਾਈਚਾਰਿਆਂ ਦੀ ਸਾਂਝੀ ਰਿਵਾਇਤ ਨੂੰ ਤੋੜ ਨਾ ਸਕਿਆ।

ਫਿਲਹਾਲ ਇਕ ਵਾਰ ਫੇਰ ਪਿੰਡ ਖੁਰਦ ਤੋਂ ਉੱਠੀਆਂ ਨੇ ਸਿੱਖ-ਮੁਸਲਿਮ ਸਾਂਝਾਂ ਦੀਆਂ ਰੋਸ਼ਨੀ ਦੀਆਂ ਕਿਰਨਾਂ।  ਜਿਸ ਬਾਰੇ ਅਸੀਂ ਵੀ ਇਹੋ ਦੁਆ ਕਰਨਗੇ ਕਿ ਇਹ ਪੂਰੇ ਪੰਜਾਬ ‘ਚ ਫੈਲਣ, ਕਿਉਂਕਿ ਇਸ ਵੇਲੇ ਵੀ ਜੇਕਰ ਦੋਵੇਂ ਭਾਈਚਾਰੇ ਇੱਕਠੇ ਨਾ ਹੋਏ ਤਾਂ ਮੌਕਾਪ੍ਰਸਤ ਲੋਕਾਂ ਨੂੰ ਬੈਠੇ ਬੈਠਾਏ ਇਕ ਵਾਰ ਫੇਰ ਵੰਡੀਆਂ ਪਾਉਣ ਦਾ ਮੌਕਾ ਮਿਲ ਸਕਦੈ ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਆਈਏਐਸ ਅਧਿਕਾਰੀ ਦਾ ਨਿੱਜੀ ਡਰਾਈਵਰ ਪੁਲਿਸ ਦੀ ਵਰਦੀ ਪਾਕੇ ਕਰਦਾ ਫਿਰਦਾ ਸੀ ਗਲਤ ਕੰਮ, ਦੇਖੋ ਕਿਵੇਂ ਫੜਿਆ ਗਿਆ!

Htv Punjabi

ਕਰਿਓ ਗੌਰ, ਕਦੇ ਕਦੇ ਹਸਪਤਾਲਾਂ ‘ਚ ਐਵੇਂ ਵੀ ਹੋ ਜਾਂਦਾ

htvteam

ਪੰਜਾਬ-ਰਾਜਸਥਾਨ ਦੀ ਸਰਹੱਦ ‘ਤੇ ਪੈ ਗਿਆ ਗਾਹ; ਦੇਖੋ ਵੀਡੀਓ

htvteam

Leave a Comment